''ਪਾਕਿ ਤੇ ਚੀਨ ਦੀ ਦੋਸਤੀ ਅਟੁੱਟ ਤੇ ਚੱਟਾਨ ਜਿੱਹੀ ਮਜ਼ਬੂਤ''

10/09/2019 7:05:30 PM

ਬੀਜਿੰਗ— ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਭਰੋਸਾ ਦਿੱਤਾ ਕਿ ਅੰਤਰਰਾਸ਼ਟਰੀ ਤੇ ਖੇਤਰੀ ਹਾਲਾਤ 'ਚ ਬਦਲਾਅ ਆਉਣ ਦੇ ਬਾਵਜੂਦ ਚੀਨ ਤੇ ਪਾਕਿਸਤਾਨ ਦੀ ਦੋਸਤੀ ਅਟੁੱਟ ਤੇ ਚੱਟਾਨ ਜਿੱਹੀ ਮਜ਼ਬੂਤ ਹੈ। ਸ਼ੀ ਨੇ ਇਥੇ ਸਰਕਾਰੀ ਗੈਸਟ ਹਾਊਸ 'ਚ ਮੁਲਾਕਾਤ ਦੌਰਾਨ ਇਹ ਟਿੱਪਣੀ ਕੀਤੀ। ਦੋ ਦਿਨ ਬਾਅਦ ਸ਼ੀ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਸਿਖਰ ਗੱਲਬਾਤ ਲਈ ਭਾਰਤ ਲਈ ਰਵਾਨਾ ਹੋਣਾ ਹੈ।

ਸਰਕਾਰੀ ਪੱਤਰਕਾਰ ਏਜੰਸੀ ਸਿਨਹੂਆ ਨੇ ਸ਼ੀ ਦੇ ਹਵਾਲੇ ਨਾਲ ਕਿਹਾ ਕਿ ਨਵੇਂ ਦੌਰ 'ਚ ਸਾਂਝੇ ਭਵਿੱਖ ਵਾਲੇ ਭਾਰਤ-ਪਾਕਿਸਤਾਨ ਭਾਈਚਾਰੇ ਸਥਾਪਿਤ ਕਰਨ ਲਈ ਉਹ ਪਾਕਿਸਤਾਨ ਦੇ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ। ਸ਼ੀ ਨੇ ਚੀਨ ਤੇ ਪਾਕਿਸਤਾਨ ਨੂੰ ਹਮੇਸ਼ਾ ਲਈ ਇਕ ਰਣਨੀਤਿਕ ਸਹਿਯੋਗ ਵਾਲਾ ਸਾਥੀ ਦੱਸਿਆ ਤੇ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅੰਤਰਰਾਸ਼ਟਰੀ ਤੇ ਖੇਤਰੀ ਹਾਲਾਤ 'ਚ ਕੀ ਬਦਲਾਅ ਹੋਇਆ ਹੈ, ਚੀਨ ਤੇ ਪਾਕਿਸਤਾਨ ਦੀ ਦੋਸਤੀ ਅਟੁੱਟ ਤੇ ਚੱਟਾਨ ਜਿੱਹੀ ਮਜ਼ਬੂਤ ਹੈ। ਚੀਨ ਤੇ ਪਾਕਿਸਤਾਨ ਦੇ ਵਿਚਾਲੇ ਹਮੇਸ਼ਾ ਸਹਿਯੋਗ ਬਣਿਆ ਰਹੇਗਾ। ਇਮਰਾਨ ਖਾਨ ਪਿਛਲੇ ਸਾਲ ਅਗਸਤ ਮਹੀਨੇ ਪ੍ਰਧਾਨ ਮੰਤਰੀ ਬਣੇ ਸਨ, ਜਿਸ ਤੋਂ ਬਾਅਦ ਇਹ ਉਨ੍ਹਾਂ ਦਾ ਤੀਜਾ ਚੀਨ ਦੌਰਾ ਹੈ।


Baljit Singh

Content Editor

Related News