ਪਾਕਿਸਤਾਨ 'ਚ ਧਮਾਕਾ, 3 ਦੀ ਮੌਤ, 5 ਜ਼ਖ਼ਮੀ

Friday, Jun 19, 2020 - 02:33 PM (IST)

ਪਾਕਿਸਤਾਨ 'ਚ ਧਮਾਕਾ, 3 ਦੀ ਮੌਤ, 5 ਜ਼ਖ਼ਮੀ

ਇਸਲਾਮਾਬਾਦ (ਵਾਰਤਾ) : ਪਾਕਿਸਤਾਨ ਦੇ ਸਿੰਧ ਸੂਬੇ ਵਿਚ ਸ਼ੁੱਕਰਵਾਰ ਨੂੰ ਅਰਧ-ਸੈਨਿਕ ਬਲ ਦੇ ਵਾਹਨ ਨੇੜੇ ਧਮਾਕੇ ਨਾਲ ਘੱਟ ਤੋਂ ਘੱਟ 3 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 5 ਹੋਰ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਰਿਪੋਟਰਾਂ ਮੁਤਾਬਕ ਧਮਾਕੇ ਦੀ ਘਟਨਾ ਗੋਟਕੀ ਸ਼ਹਿਰ ਦੇ ਘੋਟਾ ਮਾਕੇਰਟ ਇਲਾਕੇ ਵਿਚ ਅਰਧ ਸੈਨਿਕ ਬਲ 'ਰੇਂਜਰ' ਦੇ ਵਾਹਨ ਨੇੜੇ ਹੋਈ।  ਮ੍ਰਿਤਕਾਂ ਵਿਚ 2 ਸੁਰੱਖਿਆ ਕਰਮੀ ਅਤੇ 1 ਨਾਗਰਿਕ ਹੈ। ਜ਼ਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।

ਸਥਾਨਕ ਪੁਲਸ ਨੇ ਮੀਡੀਆ ਨੂੰ ਦੱਸਿਆ ਕਿ ਸੁਰੱਖਿਆ ਕਰਮੀ ਬਾਜ਼ਾਰ ਨੇੜੇ ਆਪਣਾ ਵਾਹਨ ਖੜ੍ਹਾ ਕਰਨ ਦੇ ਬਾਅਦ ਆਪਣੀ ਡਿਊਟੀ ਵਿਚ ਲੱਗੇ ਹੋਏ ਸਨ, ਉਦੋਂ ਇਹ ਧਮਾਕਾ ਹੋਇਆ। ਸ਼ੁਰੂਆਤੀ ਜਾਂਚ ਵਿਚ ਖੁਲਾਸਾ ਹੋਇਆ ਹੈ ਕਿ ਇਕ ਮੋਟਰਸਾਈਕਿਲ ਵਿਚ ਸ਼ਕਤੀਸ਼ਾਲੀ ਵਿਸਫੋਟਕ ਲਗਾ ਕੇ ਰੱਖਿਆ ਗਿਆ ਸੀ ਅਤੇ ਇਹ ਰਿਮੋਟ ਕੰਟਰੋਲ ਡਿਵਾਇਸ ਨਾਲ ਜੁੜਿਆ ਸੀ। ਫਿਲਹਾਲ ਕਿਸੇ ਨੇ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ।


author

cherry

Content Editor

Related News