ਮੇਰੇ ਅਧੀਨ ਕੰਮ ਕਰਦੀ ਪਾਕਿ ਫੌਜ : ਇਮਰਾਨ ਖਾਨ

Sunday, Dec 20, 2020 - 12:47 AM (IST)

ਮੇਰੇ ਅਧੀਨ ਕੰਮ ਕਰਦੀ ਪਾਕਿ ਫੌਜ : ਇਮਰਾਨ ਖਾਨ

ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੀ ਰਾਜਨੀਤੀ ਅਤੇ ਚੋਣਾਂ 'ਚ ਸ਼ਕਤੀਸ਼ਾਲੀ ਫੌਜ ਦੀ ਦਖਲਅੰਦਾਜ਼ੀ ਦੇ ਵਿਰੋਧ ਦੇ ਦੋਸ਼ਾਂ ਦਰਮਿਆਨ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਫੌਜ ਇਕ ਸਰਕਾਰੀ ਸੰਸਥਾ ਹੈ, ਜੋ ਮੇਰੇ ਅਧੀਨ ਕੰਮ ਕਰਦੀ ਹੈ। ਮੈਂ ਇਸ ਸਮੇਂ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਹਾਂ ਅਤੇ ਫੌਜ ਮੇਰੇ ਅਧੀਨ ਹੀ ਕੰਮ ਕਰ ਰਹੀ ਹੈ। ਉਨ੍ਹਾਂ 11 ਵਿਰੋਧੀ ਪਾਰਟੀਆਂ ਦੇ ਗਠਜੋੜ 'ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ' (ਪੀ.ਡੀ.ਐੱਮ.) ਵਲੋਂ ਲਾਏ ਜਾ ਰਹੇ ਦੋਸ਼ਾਂ ਦੇ ਜਵਾਬ ਵਿਚ ਉਕਤ ਗੱਲ ਕਹੀ।

ਇਹ ਵੀ ਪੜ੍ਹੋ -ਫਾਈਜ਼ਰ ਟੀਕੇ ਨਾਲ 5 ਐਲਰਜੀ ਪ੍ਰਤੀਕਿਰਿਆਵਾਂ ਦੀ ਜਾਂਚ

ਮੂਵਮੈਂਟ ਵਲੋਂ ਇਸ ਸਾਲ ਸਤੰਬਰ ਤੋਂ ਦੇਸ਼ ਵਿੱਚ ਇਮਰਾਨ ਖਾਨ ਵਿਰੁੱਧ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਉਸ ਵਲੋਂ ਸਿਆਸਤ ਵਿਚ ਫੌਜ ਦੇ ਦਖਲ ਦੇਣ ਬਾਰੇ ਦੋਸ਼ ਵੀ ਲਾਏ ਜਾ ਰਹੇ ਹਨ। ਪੀ.ਡੀ.ਐੱਮ. ਦੀ ਫੌਜ 'ਤੇ 2018 'ਚ ਚੋਣਾਂ 'ਚ ਧਾਂਧਲੀ ਰਾਹੀਂ 'ਕਠਪੁਤਲੀ' ਪ੍ਰਧਾਨ ਮੰਤਰੀ ਬਣਾਉਣ ਦਾ ਦੋਸ਼ ਲਗਦਾ ਰਿਹਾ ਹੈ। ਪਾਕਿਸਤਾਨ 'ਚ ਲੰਬੇ ਸਮੇਂ ਤੱਕ ਸ਼ਾਸਨ ਕਰਨ ਵਾਲੀ ਫੌਜ ਦੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਮਾਮਲਿਆਂ 'ਚ ਪ੍ਰਭਾਵ ਰਿਹਾ ਹੈ।

ਇਹ ਵੀ ਪੜ੍ਹੋ -ਨੇਪਾਲ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 710 ਨਵੇਂ ਮਾਮਲੇ ਆਏ ਸਾਹਮਣੇ

ਹਾਲਾਂਕਿ ਫੌਜ ਨੇ ਦੇਸ਼ ਦੀ ਰਾਜਨੀਤੀ 'ਚ ਦਖਲ ਦੇਣ ਦੀ ਗੱਲ ਤੋਂ ਇਨਕਾਰ ਕੀਤਾ ਹੈ। ਖਾਨ ਨੇ ਵੀ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਫੌਜ ਨੇ 2018 'ਚ ਚੋਣਾਂ ਉਨ੍ਹਾਂ ਨੂੰ ਜਿੱਤਾਉਣ 'ਚ ਮਦਦ ਕੀਤੀ। ਖਾਨ ਨੇ ਸ਼ੁੱਕਰਵਾਰ ਨੂੰ ਇਕ ਟੈਲੀਵਿਜ਼ਨ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਮੈਂ ਇੰਨਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ ਕਿ ਉਨ੍ਹਾਂ ਕੋਲ ਅਸਲ ਅਧਿਕਾਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੀ ਫੌਜ ਇਕ ਸਰਕਾਰੀ ਸੰਸਥਾ ਹੈ ਜੋ ਉਨ੍ਹਾਂ ਦੇ ਅਧੀਨ ਕੰਮ ਕਰਦੀ ਹੈ।

ਇਹ ਵੀ ਪੜ੍ਹੋ -ਚੀਨ 'ਚ ਮਿਲਿਆ 3500 ਸਾਲ ਪੁਰਾਣਾ ਸੂਰਜ ਮੰਦਰ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News