ਅੱਤਵਾਦੀ ਪੰਨੂ ਦੇ ਬਿਆਨ 'ਤੇ ਪਾਕਿਸਤਾਨ ਨੇ ਲਾਇਆ ਇਲਜ਼ਾਮ, ਕਿਹਾ- 'ਬਦਨਾਮ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼'

Tuesday, Feb 20, 2024 - 06:33 PM (IST)

ਅੱਤਵਾਦੀ ਪੰਨੂ ਦੇ ਬਿਆਨ 'ਤੇ ਪਾਕਿਸਤਾਨ ਨੇ  ਲਾਇਆ ਇਲਜ਼ਾਮ, ਕਿਹਾ- 'ਬਦਨਾਮ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼'

ਗੁਰਦਾਸਪੁਰ/ ਪਾਕਿਸਤਾਨ (ਵਿਨੋਦ) : ਬੀਤੇ ਦਿਨੀਂ ਸਿੱਖ ਫਾਰ ਜਸਟਿਸ ਅੱਤਵਾਦੀ ਸੰਗਠਨ ਦੇ ਸਵੈ-ਘੋਸ਼ਿਤ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਗੋਲੀ ਦਾ ਜਵਾਬ ਗੋਲੀ ਨਾਲ ਦੇਣ ਦੀ ਗੱਲ ਕਹਿ ਕੇ ਭੜਕਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ।

ਇਹ ਵੀ ਪੜ੍ਹੋ :  ਅੱਤਵਾਦੀ ਪੰਨੂ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਭੜਕਾਇਆ, ਕਿਹਾ- 'ਗੋਲੀ ਦਾ ਜਵਾਬ ਗੋਲੀ ਨਾਲ ਦਿਓ'

ਇਸੇ ਵੀਡੀਓ ਵਿੱਚ ਪੰਨੂ ਨੇ ਇਹ ਵੀ ਕਿਹਾ ਸੀ ਕਿ ਪਾਕਿਸਤਾਨ ਦੇ ਕਰਤਾਰਪੁਰ ਕਸਬੇ 'ਚ ਲੋੜੀਂਦੇ ਹਥਿਆਰ ਪਹੁੰਚਾ ਦਿੱਤੇ ਗਏ ਹਨ ਅਤੇ ਜੇਕਰ ਪੰਜਾਬ ਦੇ ਕਿਸਾਨ ਸੰਘਰਸ਼ ਲਈ ਹਥਿਆਰਾਂ ਦੀ ਮੰਗ ਕਰਦੇ ਹਨ ਤਾਂ ਇਹ ਹਥਿਆਰ ਉਨ੍ਹਾਂ ਨੂੰ ਰਾਜਸਥਾਨ ਦੀ ਸਰਹੱਦ ਰਾਹੀਂ ਪਾਕਿਸਤਾਨ ਤੋਂ ਭੇਜੇ ਜਾਣਗੇ। ਅੱਤਵਾਦੀ ਪੰਨੂ ਦੇ ਇਸ ਬਿਆਨ ’ਤੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਅੱਜ ਇਕ ਬਿਆਨ ਜਾਰੀ ਕਰਕੇ ਅੱਤਵਾਦੀ ਪੰਨੂ ’ਤੇ ਆਪਣੇ ਹਿੱਤਾਂ ਲਈ ਪਾਕਿਸਤਾਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ। 

ਇਹ ਵੀ ਪੜ੍ਹੋ :ਬਾਰਿਸ਼ ਨੇ ਮੁੜ ਬਦਲਿਆ ਮੌਸਮ ਦਾ ਮਿਜਾਜ਼, ਤਾਪਮਾਨ ਡਿੱਗਿਆ, ਲੋਕ ਮੁੜ ਗਰਮ ਕੱਪੜੇ ਪਾਉਣ ਲਈ ਹੋਏ ਮਜ਼ਬੂਰ

ਬੁਲਾਰੇ ਨੇ ਪੰਨੂ ’ਤੇ ਦੋਸ਼ ਲਾਇਆ ਕਿ ਉਹ ਪਹਿਲਾਂ ਵੀ ਪਾਕਿਸਤਾਨ ’ਚ ਆਪਣਾ ਦਫ਼ਤਰ ਖੋਲ੍ਹਣ ਬਾਰੇ ਝੂਠ ਬੋਲ ਚੁੱਕਾ ਹੈ ਅਤੇ ਹੁਣ ਉਸ ਨੇ ਕਰਤਾਰਪੁਰ ’ਚ ਹਥਿਆਰਾਂ ਦੇ ਭੰਡਾਰ ਦੀ ਗੱਲ ਕਰਕੇ ਪਾਕਿਸਤਾਨ ਨੂੰ ਵਿਸ਼ਵ ਪੱਧਰ ’ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਬੁਲਾਰੇ ਅਨੁਸਾਰ ਗੁਰਪਤਵੰਤ ਸਿੰਘ ਪੰਨੂ ਦਾ ਪਾਕਿਸਤਾਨ ਵਿੱਚ ਇੱਕ ਵੀ ਪੈਰੋਕਾਰ ਜਾਂ ਸਾਥੀ ਨਹੀਂ ਹੈ। ਉਹ ਝੂਠ ਬੋਲਣ ਵਿਚ ਮਾਹਰ ਹੈ ਅਤੇ ਪਾਕਿਸਤਾਨ ਉਸ ਦਾ ਸਮਰਥਨ ਨਹੀਂ ਕਰਦਾ। ਪਾਕਿਸਤਾਨ ਦੀ ਧਰਤੀ ਨੂੰ ਕਿਸੇ ਵੀ ਵਿਦੇਸ਼ੀ ਸਾਜ਼ਿਸ਼ ਲਈ ਪਨਾਹਗਾਹ ਨਹੀਂ ਬਣਾਇਆ ਜਾਵੇਗਾ ਅਤੇ ਪੰਨੂ ਵਰਗੇ ਆਗੂ ਨੂੰ ਪਾਕਿਸਤਾਨ ਵਿਚ ਕੋਈ ਵੀ ਹਮਾਇਤ ਨਹੀਂ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਕੰਮ ਤੋਂ ਪਰਤ ਰਹੇ ਮਾਮੇ-ਭਾਣਜੇ ਨਾਲ ਵਾਪਰੀ ਅਣਹੋਣੀ, ਸਕਾਰਪਿਓ ਦੀ ਲਪੇਟ 'ਚ ਆਉਣ ਕਾਰਨ ਦੋਵਾਂ ਦੀ ਮੌਤ

ਜ਼ਿਕਰਯੋਗ ਹੈ ਕਿ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਇਕ ਵੀਡੀਓ ਜਾਰੀ ਕਰਕੇ ਕਿਸਾਨਾਂ ਨੂੰ ਗੋਲੀਆਂ ਦਾ ਜਵਾਬ ਗੋਲੀਆਂ ਨਾਲ ਦੇਣ ਲਈ ਉਕਸਾਇਆ ਹੈ। ਪੰਨੂ ਨੇ ਕਿਸਾਨਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਪਾਕਿਸਤਾਨ ਦੇ ਕਰਤਾਰਪੁਰ ਕਸਬੇ ’ਚ ਭਾਰੀ ਮਾਤਰਾ ਵਿਚ ਹਥਿਆਰ ਪਹੁੰਚਾ ਦਿੱਤੇ ਗਏ ਹਨ ਅਤੇ ਜੇਕਰ ਕਿਸਾਨ ਗੋਲੀਆਂ ਦਾ ਜਵਾਬ ਗੋਲੀਆਂ ਨਾਲ ਦੇਣਾ ਚਾਹੁੰਦੇ ਹਨ ਤਾਂ ਇਹ ਹਥਿਆਰ ਪਾਕਿਸਤਾਨ ਤੋਂ ਰਾਜਸਥਾਨ ਰਾਹੀਂ ਭਾਰਤ ਪਹੁੰਚਾਏ ਜਾਣਗੇ।

ਇਹ ਵੀ ਪੜ੍ਹੋ :  PSEB ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪ੍ਰੀਖਿਆਵਾਂ ਦੇ ਚੱਲਦੇ ਵਿਭਾਗ ਨੇ ਜਾਰੀ ਕੀਤੇ ਸਖ਼ਤ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News