ਅੱਤਵਾਦ ''ਤੇ ਪਾਕਿ ਦਾ ਦਾਅਵਾ, ਧਿਆਨ ਭਟਕਾ ਰਿਹੈ ਭਾਰਤ

01/11/2018 12:45:26 AM

ਇਸਲਾਮਾਬਾਦ— ਅੱਤਵਾਦੀਆਂ ਨੂੰ ਪਨਾਹਗਾਹ ਉਪਲਬੱਧ ਕਰਵਾਉਣ ਨੂੰ ਲੈ ਕੇ ਅਮਰੀਕਾ ਦੇ ਨਿਸ਼ਾਨੇ 'ਤੇ ਆਏ ਪਾਕਿਸਤਾਨ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਹੈ ਕਿ ਭਾਰਤ ਅੱਤਵਾਦ ਰੋਕੂ ਕੋਸ਼ਿਸ਼ਾਂ ਤੋਂ ਉਸ ਦਾ ਧਿਆਨ ਭਟਕਾ ਰਿਹਾ ਹੈ ਤੇ ਉਸ ਨੇ ਆਪਣੀਆਂ ਗੰਭੀਰ ਕੋਸ਼ਿਸ਼ਾਂ ਬਾਰੇ ਵਿਦੇਸ਼ੀ ਡਿਪਲੋਮੈਟਾਂ ਨੂੰ ਵੀ ਦੱਸਿਆ।
ਇਸਲਾਮਾਬਾਦ 'ਚ ਦੂਜੇ ਦੇਸ਼ਾਂ ਦੇ ਡਿਪਲੋਮੈਟਾਂ ਤੇ ਸਥਾਨਕ ਮਿਸ਼ਨਾਂ ਦੇ ਮੁਖੀਆਂ ਨੂੰ ਵਿਦੇਸ਼ ਮੰਤਰੀ, ਵਿਦੇਸ਼ ਸਕੱਤਰ, ਚੀਫ ਆਫ ਜਨਰਲ ਸਟਾਫ, ਫੌਜ ਸੰਚਾਲਨ ਜਨਰਲ ਸਕੱਤਰ ਤੇ ਫੌਜ ਮੁਖੀ ਜਨਰਲ ਸਕੱਤਰ ਨੇ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦੇ ਬਾਰੇ 'ਚ ਦੱਸਿਆ। ਵਿਦੇਸ਼ ਮੰਤਰੀ ਨੇ ਕਿਹਾ ਕਿ ਵਿਦੇਸ਼ੀ ਡਿਪਲੋਮੈਟਾਂ ਨੂੰ ਅੱਤਵਾਦ ਰੋਕੂ ਕੋਸ਼ਿਸ਼ਾਂ ਤੇ ਕੱਟੜਪੰਥੀਆਂ ਖਿਲਾਫ ਮੁਕਾਬਲਿਆਂ ਬਾਰੇ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਵਿਸਥਾਰ 'ਚ ਇਹ ਗੱਲ ਦੱਸੀ ਗਈ ਕਿ ਭਾਰਤੀ ਖੂਫੀਆ ਏਜੰਸੀਆਂ ਤੇ ਉਸ ਦੇ ਰੁਖ ਨਾਲ ਪਾਕਿਸਤਾਨ ਦੇ ਅੱਤਵਾਦ ਰੋਕੂ ਕੋਸ਼ਿਸ਼ਾਂ ਤੋਂ ਧਿਆਨ ਹਟਾਇਆ ਜਾ ਰਿਹਾ ਹੈ ਤੇ ਰਾਅ-ਐੱਨ.ਡੀ.ਐੱਸ. ਦੀ ਮਿਲੀਭਗਤ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਨੂੰ ਦਿਖਾਵਾ ਦੱਸ ਰਹੀ ਹੈ। ਦੂਤਾਂ ਨੂੰ ਉਨ੍ਹਾਂ ਫੌਜੀ ਅਭਿਆਨਾਂ ਦੀ ਸਫਲਤਾ ਦੇ ਬਾਰੇ 'ਚ ਦੱਸਿਆ, ਜਿਨ੍ਹਾਂ 'ਚ ਪਾਕਿਸਤਾਨੀ ਕਾਰਵਾਈ ਦੌਰਾਨ ਅੱਤਵਾਦ ਦਾ ਸਾਫਇਆ ਹੋਇਆ ਹੈ।

ਵਿਦੇਸ਼ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਪਾਕਿਸਤਾਨ ਵਲੋਂ ਪਿੱਛਲੇ 16 ਸਾਲਾਂ ਦੌਰਾਨ ਅੱਤਵਾਦ ਖਿਲਾਫ ਕੋਸ਼ਿਸ਼ਾਂ ਕੀਤੀਆਂ ਹਨ ਤੇ ਪਿੱਛਲੇ ਚਾਰ ਸਾਲਾਂ ਦੇ ਘਟਨਾਕ੍ਰਮ ਦੇ ਬਾਰੇ 'ਚ ਦੱਸਣ ਦੇ ਲਈ ਇਹ ਬ੍ਰੀਫਿੰਗ ਆਯੋਜਿਤ ਕੀਤੀ ਗਈ ਸੀ। ਹਾਲ ਦੇ ਦਿਨਾਂ 'ਚ ਅਮਰੀਕਾ ਨੇ ਪਾਕਿਸਤਾਨ 'ਤੇ ਅੱਤਵਾਦ ਦੇ ਖਿਲਾਫ ਕਦਮ ਚੁੱਕਣ ਲਈ ਦਬਾਅ ਵਧਾ ਦਿੱਤਾ ਹੈ।


Related News