ਪਾਕਿ ''ਚ ਹਿੰਦੂ ਕੁੜੀ ਦੀ ਹੱਤਿਆ ਕਰ ਪ੍ਰੇਮੀ ਨੇ ਕੀਤੀ ਖੁਦਕੁਸ਼ੀ

Friday, Feb 08, 2019 - 01:50 PM (IST)

ਪਾਕਿ ''ਚ ਹਿੰਦੂ ਕੁੜੀ ਦੀ ਹੱਤਿਆ ਕਰ ਪ੍ਰੇਮੀ ਨੇ ਕੀਤੀ ਖੁਦਕੁਸ਼ੀ

ਲਾਹੌਰ (ਏਜੰਸੀ)— ਪਾਕਿਸਤਾਨ ਵਿਚ ਸਿੰਧ ਸੂਬੇ ਦੇ ਜ਼ਿਲਾ ਸ਼ਿਕਾਰਪੁਰ ਵਿਚ ਇਕ ਹਿੰਦੂ ਕੁੜੀ ਦੇ ਕਤਲ ਨਾਲ ਹਿੰਦੂ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ। ਜਾਣਕਾਰੀ ਮੁਤਾਬਕ ਕੁੜੀ ਨੂੰ ਉਸ ਦੇ ਪ੍ਰੇਮੀ ਨੇ ਵਿਆਹ ਤੋਂ ਇਕ ਹਫਤਾ ਪਹਿਲਾਂ ਮਤਲਬ 27 ਜਨਵਰੀ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਬਾਅਦ ਵਿਚ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। 

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਰਹੂਮ ਸ਼ਾਮ ਲਾਲ ਤਲਰੇਜਾ ਦੀ ਧੀ ਰਾਜ ਕੁਮਾਰੀ ਤਲਰੇਜਾ (32) ਦਾ ਵਿਆਹ 3 ਫਰਵਰੀ ਨੂੰ ਹੋਣਾ ਤੈਅ ਹੋਇਆ ਸੀ। ਰਾਜ ਕੁਮਾਰੀ ਦਾ ਵਿਆਹ ਡਾਕਟਰ ਦੇਵ ਦੱਤ ਦੇ ਬੇਟੇ ਆਕਾਸ਼ ਕੁਮਾਰ ਨਾਲ ਤੈਅ ਕੀਤਾ ਗਿਆ ਸੀ। ਵਿਆਹ ਤੋਂ ਪਹਿਲਾਂ ਉਸ ਦੇ ਪ੍ਰੇਮੀ ਆਗਾ ਸਲਾਰ ਖਾਨ ਪਠਾਣ ਨੇ ਗੱਲਬਾਤ ਲਈ ਉਸ ਨੂੰ ਆਬਾਦੀ ਲੱਕੀ ਗੁਲਾਮ ਸ਼ਾਹ ਦੇ ਇਕ ਹੋਟਲ ਵਿਚ ਬੁਲਾਇਆ, ਜਿੱਥੇ ਉਸ ਨੇ ਆਪਣੀ ਪਿਸਤੌਲ ਨਾਲ ਪਹਿਲਾਂ ਰਾਜ ਕੁਮਾਰੀ ਨੂੰ ਗੋਲੀ ਮਾਰੀ ਅਤੇ ਬਾਅਦ ਵਿਚ ਖੁਦ ਨੂੰ ਵੀ ਗੋਲੀ ਮਾਰ ਲਈ। ਆਗਾ ਸਲਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਰਾਜ ਕੁਮਾਰੀ ਨੇ ਹਸਪਤਾਲ ਪਹੁੰਚਣ 'ਤੇ ਦਮ ਤੋੜ ਦਿੱਤਾ। 

PunjabKesari

ਸ਼ੁਰੂਆਤੀ ਜਾਣਕਾਰੀ ਮੁਤਾਬਕ ਮ੍ਰਿਤਕ ਆਗਾ ਸਲਾਰ ਪ੍ਰਬੰਧਕੀ ਅਧਿਕਾਰੀ ਸੀ ਅਤੇ ਉਸ ਨੇ ਰਾਜ ਕੁਮਾਰੀ ਨੂੰ ਆਪਣਾ ਧਰਮ ਬਦਲਣ ਬਾਰੇ ਕਿਹਾ ਸੀ। ਉਸ ਨੇ ਰਾਜ ਕੁਮਾਰੀ ਨੂੰ ਧਮਕੀ ਦਿੰਦਿਆਂ ਕਿਹਾ ਸੀ,''ਤੁਹਾਨੂੰ ਇਕ ਫੈਸਲਾ ਲੈਣਾ ਹੋਵੇਗਾ। ਜਾਂ ਤਾਂ ਤੁਸੀਂ ਮੇਰੇ ਵੱਲ ਆ ਜਾਓ, ਨਹੀ ਤਾਂ ਮੈਂ ਤੈਨੂੰ ਕਿਸੇ ਹੋਰ ਦੀ ਵੀ ਨਹੀਂ ਹੋਣ ਦੇਵਾਂਗਾ।'' ਰਾਜ ਕੁਮਾਰੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਮਗਰੋਂ ਉਸ ਨੇ ਰਾਜ ਕੁਮਾਰੀ ਦਾ ਕਤਲ ਕਰ ਦਿੱਤਾ। ਇਹ ਵੀ ਪਤਾ ਚੱਲਿਆ ਹੈ ਕਿ ਆਗਾ ਸਲਾਰ ਅਤੇ ਰਾਜ ਕੁਮਾਰੀ ਦੇ ਪਰਿਵਾਰਾਂ ਵਿਚ ਪੁਰਾਣੇ ਦੋਸਤਾਨਾ ਸਬੰਧ ਹਨ ਪਰ ਉਨ੍ਹਾਂ ਦੇ ਪਿਆਰ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ।


author

Vandana

Content Editor

Related News