ਲਾਹੌਰ ਦੁਨੀਆ ਦਾ ਸਭ ਤੋਂ ਦੂਸ਼ਿਤ ਸ਼ਹਿਰ, ਸਾਹ ਲੈਣਾ ਵੀ ਮੁਸ਼ਕਲ

11/24/2020 12:45:45 PM

ਇਸਲਾਮਾਬਾਦ (ਬਿਊਰੋ): ਦੁਨੀਆ ਭਰ ਵਿਚ ਪ੍ਰਦੂਸ਼ਣ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ। ਤਾਜ਼ਾ ਕੀਤੇ ਗਏ ਇਕ ਸਰਵੇ ਮੁਤਾਬਕ, ਆਰਥਿਕ ਰੂਪ ਨਾਲ ਬਦਹਾਲ ਪਾਕਿਸਤਾਨ ਦੇ ਲਾਹੌਰ ਸ਼ਹਿਰ ਦੀ ਹਵਾ ਵੀ ਸਾਹ ਲੈਣ ਲਾਇਕ ਨਹੀ ਰਹੀ। ਪ੍ਰਦੂਸ਼ਣ ਸਬੰਧੀ ਸਾਹਮਣੇ ਆਈ ਇਕ ਰਿਪੋਰਟ ਮੁਤਾਬਕ, ਲਾਹੌਰ ਇਕ ਵਾਰ ਫਿਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ। ਇਸ ਸ਼ਹਿਰ ਦਾ ਏਅਰ ਕਵਾਲਿਟੀ ਇੰਡੈਕਸ (AQI) ਸੁਰੱਖਿਆ ਦਾਇਰੇ ਤੋਂ ਛੇ ਗੁਣਾ ਵੱਧ ਦਰਜ ਕੀਤਾ ਗਿਆ ਹੈ।

ਸਵਿਸ ਏਅਰ ਤਕਨਾਲੋਜੀ ਕੰਪਨੀ ਆਈ.ਕਿਊ. ਏਅਰ ਪੂਰੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚੋਂ ਏਅਰ ਕਵਾਲਿਟੀ ਇੰਡੈਕਸ ਰਿਕਾਰਡ ਕਰਦੀ ਹੈ। ਜੀਓ ਨਿਊਜ਼ ਨੇ ਸਵਿਸ ਕੰਪਨੀ ਦੇ ਡਾਟਾ ਦੇ ਹਵਾਲੇ ਨਾਲ ਦੱਸਿਆ ਕਿ ਸੋਮਵਾਰ ਸਵੇਰੇ ਲਾਹੌਰ ਵਿਚ ਧੁੰਦ ਦੀ ਚਾਦਰ ਛਾਈ ਰਹੀ ਅਤੇ ਇਸ ਦੌਰਾਨ ਏ.ਕਿਊ.ਆਈ. 306 ਦਰਜ ਕੀਤਾ ਗਿਆ। ਇਸ ਏ.ਕਿਊ.ਆਈ. ਦੇ ਹਿਸਾਬ ਨਾਲ ਸ਼ਹਿਰ ਦੀ ਹਵਾ ਖਤਰਨਾਕ ਪੱਧਰ ਦੀ ਹੈ। ਇਹ ਪ੍ਰਦੂਸ਼ਣ ਨਾ ਸਿਰਫ ਸਾਹ ਦੇ ਮਰੀਜ਼ਾਂ ਦੇ ਲਈ ਜਾਨਲੇਵਾ ਸਾਬਤ ਹੋ ਸਕਦਾ ਹੈ ਸਗੋਂ ਕੋਰੋਨਾਵਾਇਰਸ ਵਿਚ ਪਾਕਿਸਤਾਨ ਦੇ ਸਿਹਤ ਵਿਭਾਗ ਦੇ ਲਈ ਇਕ ਚੁਣੌਤੀ ਵੀ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ 'ਚ ਫਸੇ 221 ਲੋਕ ਵਾਪਸ ਪਰਤੇ ਭਾਰਤ

ਇੱਥੇ ਦੱਸ ਦਈਏ ਕਿ ਪਾਕਿਸਤਾਨ ਵਿਚ ਕੋਰੋਨਾ ਦੀ ਦੂਜੀ ਲਹਿਰ ਆ ਚੁੱਕੀ ਹੈ, ਜਿਸ ਕਾਰਨ ਇਨਫੈਕਸ਼ਨ ਦੇ ਮਾਮਲਿਆਂ ਅਤੇ ਮਰਨ ਵਾਲਿਆਂ ਦੀ ਗਿਣਤੀ ਵਿਚ ਅਚਾਨਕ ਵਾਧਾ ਹੋਇਆ ਹੈ। ਪਾਕਿਸਤਾਨ ਵਿਚ ਕੋਰੋਨਾ ਨਾਲ ਲੋਕਾਂ ਦਾ ਬੁਰਾ ਹਾਲ ਹੈ।ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਪਾਕਿਸਤਾਨ ਸਰਕਾਰ ਨੇ 26 ਨਵੰਬਰ ਤੋਂ 10 ਜਨਵਰੀ ਤੱਕ ਦੇ ਲਈ ਸਕੂਲ, ਕਾਲਜ ਸਮੇਤ ਸਾਰੇ ਵਿਦਿਅਕ ਅਦਾਰੇ ਬੰਦ ਕਰ ਦਿੱਤੇ ਹਨ। ਸੋਮਵਾਰ ਨੂੰ ਹੋਈ ਬੈਠਕ ਵਿਚ ਸਿੱਖਿਆ ਮੰਤਰੀ ਸ਼ਫਾਕਤ ਮਹਿਮੂਦ ਨੇ ਵਿਦਿਆਰਥੀਆਂ ਦੇ ਲਈ ਸਰਦੀਆਂ ਦੀ ਛੁੱਟੀਆਂ ਨੂੰ ਵਧਾਉਣ ਦਾ ਫ਼ੈਸਲਾ ਲਿਆ। ਅਜਿਹਾ ਨਹੀਂ ਹੈ ਕਿ ਪਾਕਿਸਤਾਨ ਵਿਚ ਸਿਰਫ ਲਾਹੌਰ ਦੀ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ। ਵਿਸ਼ਵ ਦੇ 10 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚ ਕਰਾਚੀ ਦਾ ਵੀ ਨਾਮ ਆਉਂਦਾ ਹੈ। ਕਰਾਚੀ 168 ਏ.ਕਿਊ.ਆਈ. ਦੇ ਨਾਲ ਦੁਨੀਆ ਵਿਚ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚ 7ਵੇਂ ਸਥਾਨ 'ਤੇ ਹੈ। ਇੱਥੇ ਦੱਸ ਦਈਏ ਕਿ ਸਵਿਸ ਕੰਪਨੀ, ਏ.ਕਿਊ.ਆਈ. 50 ਤੋਂ ਹੇਠਾਂ ਹੋਣ 'ਤੇ ਹਵਾ ਨੂੰ ਸਕਰਾਤਮਕ ਮੰਨਦੀ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਪੁਲ ਨਾਲ ਟਕਰਾਇਆ ਟਰੱਕ, ਆਵਾਜਾਈ ਠੱਪ


Vandana

Content Editor

Related News