ਪਾਕਿਸਤਾਨ : ਪਾਦਰੀ ਦੇ ਕਾਤਲਾਂ ਦੀ ਭਾਲ ''ਚ ਜੁਟੀ ਪੁਲਸ

Monday, Jan 31, 2022 - 02:57 PM (IST)

ਪਾਕਿਸਤਾਨ : ਪਾਦਰੀ ਦੇ ਕਾਤਲਾਂ ਦੀ ਭਾਲ ''ਚ ਜੁਟੀ ਪੁਲਸ

ਇਸਲਾਮਾਬਾਦ (ਵਾਰਤਾ): ਪਾਕਿਸਤਾਨ ਦੇ ਪੇਸ਼ਾਵਰ ਵਿਚ ਅੱਤਵਾਦੀ ਹਮਲੇ ਵਿਚ ਮਾਰੇ ਗਏ ਪਾਦਰੀ ਦੀਆਂ ਆਖਰੀ ਰਸਮਾਂ ਸੋਮਵਾਰ ਨੂੰ ਇਕ ਚਰਚ ਵਿਚ ਕੀਤੀਆਂ ਗਈਆਂ। ਇਸ ਦੌਰਾਨ ਪੁਲਸ ਅੱਤਵਾਦੀਆਂ ਦੀ ਤਲਾਸ਼ ਵਿਚ ਜੁਟ ਗਈ ਹੈ। ਨਿਊਜ਼ ਇੰਟਰਨੈਸ਼ਨਲ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਗੁਲਬਹਾਰ ਵਿੱਚ ਇੱਕ ਸਥਾਨਕ ਚਰਚ ਵਿੱਚ ਐਤਵਾਰ ਨੂੰ ਚਰਚ ਦੀ ਵਿਸ਼ੇਸ਼ ਪ੍ਰਾਰਥਨਾ ਸਮਾਪਤ ਕਰ ਫਾਦਰ ਵਿਲੀਅਮ ਸਿਰਾਜ, ਪੈਟਰਿਕ ਨਈਮ ਅਤੇ ਇੱਕ ਹੋਰ ਪਾਦਰੀ ਨਾਲ ਪਰਤ ਰਹੇ ਸਨ, ਉਦੋਂ ਰਿੰਗ ਰੋਡ ਨੇੜੇ ਮੋਟਰਸਾਈਕਲ ਸਵਾਰ ਦੋ ਅੱਤਵਾਦੀਆਂ ਨੇ ਉਹਨਾਂ 'ਤੇ ਗੋਲੀਆਂ ਚਲਾ ਦਿੱਤੀਆਂ। 

ਪੜ੍ਹੋ ਇਹ ਅਹਿਮ ਖ਼ਬਰ-PM ਟਰੂਡੋ ਦੇ 'ਇਸਲਾਮੋਫੋਬੀਆ' ਸਬੰਧੀ ਬਿਆਨ ਦਾ ਇਮਰਾਨ ਖ਼ਾਨ ਵੱਲੋਂ ਸਵਾਗਤ, ਕਹੀ ਵੱਡੀ ਗੱਲ

ਪੁਲਸ ਅਧਿਕਾਰੀ ਅੱਬਾਸ ਅਹਿਸਾਨ ਨੇ ਦੱਸਿਆ ਕਿ ਐੱਫ.ਆਈ.ਆਰ. ਮੁਤਾਬਕ ਹਮਲੇ ਨੂੰ ਅੰਜਾਮ ਦੇਣ ਦੇ ਬਾਅਦ ਦੋਵੇਂ ਅੱਤਵਾਦੀ ਮੋਟਰਸਾਈਕਲ 'ਤੇ ਫਰਾਰ ਹੋ ਗਏ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਿਊਜ਼ ਇੰਟਰਨੈਸ਼ਨਲ ਦੇ ਅਨੁਸਾਰ ਅਧਿਕਾਰੀਆਂ ਨੇ ਹਮਲਾਵਰਾਂ ਦੀ ਪਛਾਣ ਲਈ ਆਲੇ-ਦੁਆਲੇ ਦੀਆਂ ਇਮਾਰਤਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਵੀਡੀਓਜ਼ ਦੇਖਣੀਆਂ ਸ਼ੁਰੂ ਕੀਤੀਆਂ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਬਾਈਡੇਨ ਨੇ ਅਫਗਾਨਿਸਤਾਨ 'ਚ ਬੰਧਕ ਬਣਾਏ ਗਏ ਅਮਰੀਕੀ ਨਾਗਰਿਕ ਦੀ ਰਿਹਾਈ ਦੀ ਕੀਤੀ ਅਪੀਲ

ਰਿਪੋਰਟਾਂ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਦੇ ਚਿਹਰੇ ਢਕੇ ਹੋਏ ਨਹੀਂ ਸਨ। ਇਸ ਹਮਲੇ ਵਿਚ ਜ਼ਖਮੀ ਹੋਏ ਵਿਅਕਤੀ ਨੂੰ ਇਲਾਜ ਦੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਗੌਰਤਲਬ ਹੈ ਕਿ ਹਾਲ ਦੇ ਦਿਨਾਂ ਵਿੱਚ ਪੇਸ਼ਾਵਰ ਵਿੱਚ ਇੱਕ ਦੇ ਬਾਅਦ ਇੱਕ ਪੁਲਸ ਅਧਿਕਾਰੀ, ਧਰਮ ਗੁਰੂਆਂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕਤਲਾਂ ਨੂੰ ਅੰਜਾਮ ਦਿੱਤਾ ਗਿਆ ਹੈ।


author

Vandana

Content Editor

Related News