ਪਾਕਿਸਤਾਨ: ਪੁਲਸ ਨੇ ਕਰਾਚੀ ''ਚ TTP ਦੇ 3 ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ

Tuesday, Oct 22, 2024 - 03:48 PM (IST)

ਪਾਕਿਸਤਾਨ: ਪੁਲਸ ਨੇ ਕਰਾਚੀ ''ਚ TTP ਦੇ 3 ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ

ਕਰਾਚੀ (ਏਜੰਸੀ)- ਪਾਕਿਸਤਾਨ ਦੇ ਸਿੰਧ ਸੂਬੇ ਵਿਚ ਪੁਲਸ ਨੇ ਸੋਮਵਾਰ ਨੂੰ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ 3 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਅੱਤਵਾਦੀਆਂ ਨੂੰ ਪੁਲਸ ਅਧਿਕਾਰੀਆਂ 'ਤੇ ਹਮਲਾ ਕਰਨ ਦਾ ਕੰਮ ਸੌਂਪਿਆ ਗਿਆ ਸੀ। ਸਿੰਧ ਕਾਊਂਟਰ ਟੈਰੋਰਿਜ਼ਮ ਡਿਪਾਰਟਮੈਂਟ (ਸੀ.ਟੀ.ਡੀ.) ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਅੱਤਵਾਦੀਆਂ ਨੂੰ ਕਰਾਚੀ ਦੇ ਬਾਹਰੀ ਇਲਾਕੇ ਸੋਹਰਾਬ ਗੋਠ ਤੋਂ ਗ੍ਰਿਫਤਾਰ ਕੀਤਾ ਗਿਆ।

ਇਹ ਵੀ ਪੜ੍ਹੋ: ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਨੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਦੀ ਦਿੱਤੀ ਚੇਤਾਵਨੀ

ਸੋਹਰਾਬ ਗੋਠ ਕਰਾਚੀ ਤੋਂ ਬਾਹਰ ਜਾਣ ਵਾਲੇ ਰਾਜਮਾਰਗ 'ਤੇ ਇੱਕ ਵੱਡਾ ਰਿਹਾਇਸ਼ੀ ਅਤੇ ਵਪਾਰਕ ਇਲਾਕਾ ਹੈ ਅਤੇ ਇੱਥੇ ਅਫਗਾਨ ਸ਼ਰਨਾਰਥੀਆਂ ਅਤੇ ਪਸ਼ਤੂਨਾਂ ਦੀ ਬਹੁਤ ਜ਼ਿਆਦਾ ਆਬਾਦੀ ਹੈ। ਬੁਲਾਰੇ ਨੇ ਕਿਹਾ, "ਤਿੰਨਾਂ ਅੱਤਵਾਦੀਆਂ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਟੀ.ਟੀ.ਪੀ. ਹੈਂਡਲਰਾਂ ਨੇ ਸ਼ਹਿਰ ਵਿੱਚ ਪੁਲਸ ਅਧਿਕਾਰੀਆਂ 'ਤੇ ਹਮਲੇ ਕਰਨ ਦਾ ਕੰਮ ਸੌਂਪਿਆ ਗਿਆ ਸੀ।" ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਬੁਲਾਰੇ ਨੇ ਦੱਸਿਆ ਕਿ ਗ੍ਰਿਫ਼ਤਾਰ ਅੱਤਵਾਦੀਆਂ ਕੋਲੋਂ  ਤਿੰਨ ਰਿਵਾਲਵਰ, ਗੋਲਾ ਬਾਰੂਦ ਅਤੇ ਪਾਬੰਦੀਸ਼ੁਦਾ ਸੰਗਠਨਾਂ ਦੇ ਪਰਚੇ ਬਰਾਮਦ ਕੀਤੇ ਗਏ ਹਨ। ਹਾਲ ਹੀ ਦੇ ਸਮੇਂ 'ਚ ਪਾਕਿਸਤਾਨ ਟੀ.ਟੀ.ਪੀ. ਦੀਆਂ ਅੱਤਵਾਦੀ ਗਤੀਵਿਧੀਆਂ ਤੋਂ ਪ੍ਰਭਾਵਿਤ ਰਿਹਾ ਹੈ। ਟੀ.ਟੀ.ਪੀ. ਜ਼ਿਆਦਾਤਰ ਖੈਬਰ ਪਖਤੂਨਖਵਾ, ਬਲੋਚਿਸਤਾਨ ਅਤੇ ਪੰਜਾਬ ਸੂਬਿਆਂ ਵਿੱਚ ਹਮਲੇ ਕਰਨ ਲਈ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ: ਹਿਜ਼ਬੁੱਲਾ ਨੇ ਮੱਧ ਇਜ਼ਰਾਈਲ 'ਚ ਦਾਗੇ ਕਈ ਰਾਕੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News