ਪਾਕਿ ''ਚ ਪੀੜਤਾਂ ਦੀ ਗਿਣਤੀ 40 ਹਜ਼ਾਰ ਦੇ ਪਾਰ, 873 ਲੋਕਾਂ ਦੀ ਮੌਤ

05/17/2020 5:57:47 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਕੋਵਿਡ-19 ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਪਾਕਿਸਤਾਨ ਵਿਚ ਸਿਹਤ ਮੰਤਰਾਲੇ ਵੱਲੋਂ ਐਤਵਾਰ ਨੂੰ ਅੰਕੜੇ ਜਾਰੀ ਕਰਦਿਆਂ ਦੱਸਿਆ ਗਿਆ ਕਿ ਹੁਣ ਤੱਕ 873 ਲੋਕਾਂ ਦੀ ਮੌਤਾਂ ਹੋ ਚੁੱਕੀ ਹੈ ਅਤੇ ਕੋਵਿਡ-19 ਦੇ ਪੀੜਤਾਂ ਦੀ ਗਿਣਤੀ 40,000 ਦੇ ਪਾਰ ਜਾ ਚੁੱਕੀ ਹੈ। ਅੰਕੜਿਆਂ ਮੁਤਾਬਕ ਪੀੜਤਾਂ ਦੀ ਗਿਣਤੀ 40,151 ਹੋ ਗਈ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੇ ਆਪਣੀ ਨਵੀਂ ਅਪਡੇਟ ਵਿਚ ਕਿਹਾ ਕਿ ਪਿਛਲੇ 24 ਘੰਟਿਆਂ ਵਿਚ ਕੁੱਲ 1352 ਨਵੇਂ ਮਾਮਲੇ ਸਾਹਮਣੇ ਆਏ ਅਤੇ 39 ਮੌਤਾਂ ਹੋਈਆਂ। ਕੁੱਲ ਮਿਲਾ ਕੇ 27,937 ਮਰੀਜ਼ ਵਿਭਿੰਨ ਹਸਪਤਾਲਾਂ ਵਿਚ ਇਲਾਜ ਅਧੀਨ ਹਨ ਜਦਕਿ 11,341 ਪੂਰੀ ਤਰ੍ਹਾਂ ਨਾਲ ਠੀਕ ਹੋ ਗਏ ਹਨ ਜੋ ਕੁੱਲ ਪੁਸ਼ਟੀ ਕੀਤੇ ਮਾਮਲਿਆਂ ਦਾ 28.2 ਫੀਸਦੀ ਹਨ। 

ਸਿੰਧ ਸੂਬਾ 15,590 ਮਾਮਲਿਆਂ ਦੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਹੈ। ਇਸ ਦੇ ਬਾਅਦ ਪੰਜਾਬ ਸੂਬੇ ਵਿਚ 14,584 ਮਾਮਲੇ ਹਨ। ਖੈਬਰ ਪਖਤੂਨਖਵਾ ਸੂਬਾ 305 ਮੌਤਾਂ ਅਤੇ 5847 ਮਾਮਲਿਆਂ ਦੇ ਨਾਲ ਤੀਜੇ ਸਥਾਨ 'ਤੇ ਹੈ। ਘੱਟੋ-ਘੱਟ 2544 ਮਾਮਲੇ ਬਲੋਚਿਸਤਾਨ ਸੂਬੇ ਵਿਚ, 946 ਰਾਜਧਾਨੀ ਇਸਲਾਮਾਬਾਦ ਵਿਚ ਅਤੇ 527 ਉੱਤਰੀ ਗਿਲਗਿਤ-ਬਾਲਟੀਸਤਾਨ ਵਿਚ ਦਰਜ ਕੀਤੇ ਗਏ ਹਨ। ਪਾਕਿਸਤਾਨੀ ਸਰਕਾਰ ਨੇ 9 ਮਈ ਤੋਂ ਲਾਕਡਾਊਨ ਨੂੰ ਘੱਟ ਕਰਨ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਦਾ ਉਦੇਸ਼ ਦੇਸ਼ ਵਿਚ ਕੋਵਿਡ-19 ਦੇ ਪ੍ਰਕੋਪ ਨੂੰ ਘੱਟ ਕਰਨਾ ਅਤੇ ਮਜ਼ਦੂਰ ਵਰਗ ਅਤੇ ਗਰੀਬਾਂ 'ਤੇ ਲਾਕਡਾਊਨ ਦੇ ਪ੍ਰਭਾਵ ਨੂੰ ਘਟਾਉਣਾ ਸੀ। 

ਪੜ੍ਹੋ ਇਹ ਅਹਿਮ ਖਬਰ- ਜ਼ਾਕਿਰ ਨਾਈਕ ਦੇ ਪੀਸ ਟੀਵੀ 'ਤੇ ਬ੍ਰਿਟੇਨ 'ਚ ਕਰੋੜਾਂ ਦਾ ਜ਼ੁਰਮਾਨਾ

ਦੁਬਾਰਾ ਖੁੱਲ੍ਹੇ ਉਦਯੋਗਾਂ ਅਤੇ ਪਾਕਿਸਤਾਨੀ ਲੋਕਾਂ ਨੂੰ ਮਹਾਮਾਰੀ ਦੇ ਪ੍ਰਸਾਰ ਤੋਂ ਬਚਾਉਣ ਲਈ ਸਰਕਾਰ ਵੱਲੋਂ ਗਠਿਤ ਮਨੁੱਖੀ ਸੰਚਾਲਨ ਪ੍ਰਕਿਰਿਆਵਾਂ ਦਾ ਸਖਤੀ ਨਾਲ ਪਾਲਣ ਕਰਨ ਲਈ ਕਿਹਾ ਗਿਆ ਹੈ। ਇਸ ਵਿਚ ਪਾਕਿਸਤਾਨ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਨੇ ਅੰਸ਼ਕ ਰੂਪ ਨਾਲ ਘਰੇਲੂ ਉਡਾਣ ਸੰਚਾਲਨ ਨੂੰ ਅੰਸ਼ਕ ਤੌਰ 'ਤੇ ਮੁੜ ਸ਼ੁਰੂ ਕਰਦਿਆਂ 31 ਮਈ ਤੱਕ ਅੰਤਰਰਾਸ਼ਟਰੀ ਉਡਾਣ ਸੰਚਾਲਨ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ।

ਪੜ੍ਹੋ ਇਹ ਅਹਿਮ ਖਬਰ- ਪਾਕਿ ਰੇਲ ਮੰਤਰੀ ਹੋਏ ਟਰੋਲ, ਕਿਹਾ-'ਈਦ 'ਤੇ ਵਿਕੇ 24 ਕਰੋੜ ਤੋਂ ਵੱਧ ਰੇਲ ਟਿਕਟ' (ਵੀਡੀਓ)


Vandana

Content Editor

Related News