''ਸਰਕਾਰ ਮਰਿਅਮ ਦਾ ਨਾਮ ਨੋ ਫਲਾਈ ਲਿਸਟ ''ਚੋਂ ਹਟਾਉਣ ਲਈ 7 ਦਿਨ ''ਚ ਲਵੇ ਫੈਸਲਾ''

12/09/2019 4:54:36 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਫੈਡਰਲ ਸਰਕਾਰ ਨੂੰ ਪੀ.ਐੱਮ.ਐੱਲ.-ਐੱਨ. ਦੀ ਉਪ ਪ੍ਰਧਾਨ ਮਰਿਅਮ ਨਵਾਜ਼ ਦਾ ਨਾਮ 'ਨੋ ਫਲਾਈ ਲਿਸਟ' ਵਿਚੋਂ ਹਟਾਉਣ ਦੇ ਬਾਰੇ ਵਿਚ 7 ਦਿਨਾਂ ਦੇ ਅੰਦਰ ਫੈਸਲਾ ਲੈਣ ਦੇ ਨਿਰਦੇਸ਼ ਦਿੱਤਾ ਤਾਂ ਜੋ ਉਹ ਆਪਣੇ ਬੀਮਾਰ ਪਿਤਾ ਨੂੰ ਦੇਖਣ ਲਈ ਲੰਡਨ ਜਾ ਸਕੇ। ਮੀਡੀਆ ਖਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਪਾਕਿਸਤਾਨ ਦੇ ਸਾਬਕਾ ਪ੍ਧਾਨ ਮੰਤਰੀ ਨਵਾਜ਼ ਸ਼ਰੀਫ ਦੀ 46 ਸਾਲਾ ਬੇਟੀ ਮਰਿਅਮ ਨੂੰ ਕਥਿਤ ਭਿ੍ਸ਼ਟਾਚਾਰ ਮਾਮਲੇ ਵਿਚ ਅਗਸਤ, 2018 ਵਿਚ ਨੋ ਫਲਾਈ ਲਿਸਟ ਵਿਚ ਪਾ ਦਿੱਤਾ ਗਿਆ ਸੀ।

ਮਰਿਅਮ ਨੇ ਆਪਣੀ ਰਵਾਨਗੀ ਦੀ ਤਰੀਕ ਤੋਂ 6 ਹਫਤੇ ਤੱਕ ਵਿਦੇਸ਼ ਵਿਚ ਰਹਿਣ ਦੇਣ ਦੀ ਇਕ ਵਾਰ ਦੀ ਇਜਾਜ਼ਤ ਮੰਗੀ ਹੈ। ਉਹਨਾਂ ਦਾ ਪਾਸਪੋਰਟ ਦੇਣ ਦੇ ਲਈ ਇਕ ਹੋਰ ਪਟੀਸ਼ਨ ਦਾਇਰ ਕੀਤੀ ਗਈ ਹੈ। ਹਾਈ ਕੋਰਟ ਨੇ ਹਾਲ ਹੀ ਵਿਚ ਉਹਨਾਂ ਦਾ ਪਾਸਪੋਰਟ ਜ਼ਬਤ ਕਰ ਲਿਆ ਸੀ। ਪਿਛਲੇ ਮਹੀਨੇ ਜ਼ਮਾਨਤ ਮਿਲਣ ਤੋਂ ਪਹਿਲਾਂ ਉਹ ਚੌਧਰੀ ਸ਼ੂਗਰ ਮਿਲਜ਼ ਭਿ੍ਸ਼ਟਾਚਾਰ ਮਾਮਲੇ ਵਿਚ ਹਿਰਾਸਤ ਵਿਚ ਸੀ। ਰਾਸ਼ਟਰੀ ਜਵਾਬਦੇਹੀ ਬਿਊਰੋ ਨੇ 8 ਅਗਸਤ ਨੂੰ ਮਰਿਅਮ ਨੂੰ ਹਿਰਾਸਤ ਵਿਚ ਲਿਆ ਸੀ।
 


Vandana

Content Editor

Related News