ਕਸ਼ਮੀਰੀ ਲੋਕਾਂ ਨੂੰ ਸਹਿਯੋਗ ਦੇਣਾ ਜਾਰੀ ਰੱਖੇਗਾ ਪਾਕਿਸਤਾਨ : ਇਮਰਾਨ

Monday, Dec 10, 2018 - 05:31 PM (IST)

ਕਸ਼ਮੀਰੀ ਲੋਕਾਂ ਨੂੰ ਸਹਿਯੋਗ ਦੇਣਾ ਜਾਰੀ ਰੱਖੇਗਾ ਪਾਕਿਸਤਾਨ : ਇਮਰਾਨ

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਕੂਟਨੀਤਕ, ਰਾਜਨੀਤਕ ਅਤੇ ਨੈਤਿਕ ਸਹਿਯੋਗ ਦੇਣਾ ਜਾਰੀ ਰੱਖੇਗਾ। ਮਨੁੱਖੀ ਅਧਿਕਾਰ ਦਿਵਸ 'ਤੇ ਆਪਣੇ ਸੰਦੇਸ਼ ਵਿਚ ਇਮਰਾਨ ਨੇ ਇਹ ਟਿੱਪਣੀ ਕੀਤੀ। ਇਹ ਦਿਵਸ ਹਰੇਕ ਸਾਲ 10 ਦਸੰਬਰ ਨੂੰ ਮਨਾਇਆ ਜਾਂਦਾ ਹੈ। 70 ਸਾਲ ਪਹਿਲਾਂ ਅੱਜ ਹੀ ਦੇ ਦਿਨ ਮਨੁੱਖੀ ਅਧਿਕਾਰਾਂ ਦੇ ਯੂਨੀਵਰਸਲ ਐਲਾਨ ਨੂੰ ਮਨੁੱਖੀ ਅਧਿਕਾਰ ਦਿਵਸ ਦੇ ਰੂਪ ਵਿਚ ਸਵੀਕਾਰ ਕੀਤਾ ਗਿਆ ਸੀ। 

ਇਮਰਾਨ ਨੇ ਕਿਹਾ,''ਮਨੁੱਖੀ ਅਧਿਕਾਰਾਂ ਦੇ ਯੂਨੀਵਰਸਲ ਐਲਾਨ ਦੀ 70ਵੀਂ ਵਰ੍ਹੇਗੰਢ 'ਤੇ ਮਨੁੱਖੀ ਮਾਣ, ਸਨਮਾਨ ਅਤੇ ਸਵੈ ਨਿਰਭਰਤਾ ਦੇ ਲਾਜ਼ਮੀ ਹੱਕਾਂ ਲਈ ਜੰਮੂ-ਕਸ਼ਮੀਰ ਦੇ ਲੋਕਾਂ ਦੇ ਨਿਆਂ ਭਰਪੂਰ ਸੰਘਰਸ਼ ਵਿਚ ਅਸੀਂ ਆਪਣੇ ਪੂਰਨ ਕੂਟਨੀਤਕ, ਰਾਜਨੀਤਕ ਅਤੇ ਨੈਤਿਕ ਸਮਰਥਨ ਦੀ ਦੁਬਾਰਾ ਪੁਸ਼ਟੀ ਕਰਦੇ ਹਾਂ।'' ਉਨ੍ਹਾਂ ਨੇ ਕਿਹਾ ਕਿ ਇਹ ਸਾਲ ਪਾਕਿਸਤਾਨ ਲਈ ਇਸ ਲਿਹਾਜ ਨਾਲ ਵੀ ਮਹੱਤਵਪੂਰਨ ਹੈ ਕਿ ਉਹ ਹੁਣ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰੀਸ਼ਦ ਦਾ ਮੈਂਬਰ ਹੈ। ਇਮਰਾਨ ਨੇ ਕਿਹਾ,''ਪਾਕਿਸਤਾਨ ਦਾ ਚੌਥੀ ਵਾਰ ਪਰੀਸ਼ਦ ਦਾ ਮੈਂਬਰ ਬਣਨਾ ਅੰਤਰਰਾਸ਼ਟਰੀ ਭਾਈਚਾਰੇ ਦਾ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਨੀਤੀਗਤ ਢਾਂਚੇ ਦੇ ਤਹਿਤ ਆਮ ਸਹਿਮਤੀ ਨਿਰਮਾਤਾ ਦੇ ਤੌਰ 'ਤੇ ਮੰਨਣ ਦੇ ਭਰੋਸੇ ਦਾ ਗਵਾਹ ਹੈ।''


author

Vandana

Content Editor

Related News