ਕੋਰੋਨਾਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਪਾਕਿ ਕਰੇਗਾ ਉੱਚ ਪੱਧਰੀ ਬੈਠਕ

Tuesday, Jan 28, 2020 - 03:54 PM (IST)

ਕੋਰੋਨਾਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਪਾਕਿ ਕਰੇਗਾ ਉੱਚ ਪੱਧਰੀ ਬੈਠਕ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜਾਨਲੇਵਾ ਕੋਰੋਨਾਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਇਕ ਨਿਰਦੇਸ਼ ਜਾਰੀ ਕੀਤਾ ਹੈ। ਇਸ ਨਿਰਦੇਸ਼ ਮੁਤਾਬਕ ਸਾਵਧਾਨੀ ਵਾਲੇ ਕਦਮਾਂ 'ਤੇ ਚਰਚਾ ਕਰਨ ਲਈ ਅਤੇ ਖਤਰੇ ਨਾਲ ਨਜਿੱਠਣ ਲਈ ਰਣਨੀਤੀ ਤਿਆਰ ਕਰਨ ਲਈ ਉੱਚ ਪੱਧਰੀ ਕੈਬਨਿਟ ਬੈਠਕ ਕਰਨ ਲਈ ਕਿਹਾ ਗਿਆ ਹੈ। ਚੀਨ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਕਾਰਨ ਹੁਣ ਤੱਕ 106 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲੱਗਭਗ 4515 ਲੋਕ ਇਨਫੈਕਟਿਡ ਹੋਏ ਹਨ।

ਪ੍ਰਧਾਨ ਮੰਤਰੀ ਦਫਤਰ ਦੇ ਮੁਤਾਬਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਦੇ ਸਿਹਤ ਮਾਮਲਿਆਂ ਦੇ ਵਿਸ਼ੇਸ਼ ਸਹਾਇਕ ਡਾਕਟਰ ਜ਼ਫਰ ਮਿਰਜ਼ਾ ਕਰਨਗੇ। ਡਾਨ ਅਖਬਾਰ ਦੇ ਮੁਤਾਬਕ ਇਮਰਾਨ ਨੇ ਨਿਰਦੇਸ਼ ਦਿੱਤਾ ਕਿ ਸੁਝਾਵਾਂ ਦੇ ਨਾਲ ਬੈਠਕ ਦੇ ਨਤੀਜੇ ਦੇ ਬਾਰੇ ਵਿਚ ਇਕ ਹਫਤੇ ਦੇ ਅੰਦਰ ਉਹਨਾਂ ਦੇ ਦਫਤਰ ਨੂੰ ਜਾਣਕਾਰੀ ਦਿੱਤੀ ਜਾਵੇ। ਇਸ ਵਿਚ ਚੀਨੀ ਰਾਜਦੂਤ ਯਾਓ ਜਿੰਗ ਨੇ ਇਕ ਵੀਡੀਓ ਜ਼ਰੀਏ ਕਿਹਾ ਕਿ ਚੀਨ ਦੇ ਹੁਬੇਈ ਸੂਬੇ ਦੇ ਵੁਹਾਨ ਸ਼ਹਿਰ ਵਿਚ ਰਹਿ ਰਹੇ 500 ਪਾਕਿਸਤਾਨੀ ਨਾਗਰਿਕ ਸੁਰੱਖਿਅਤ ਹਨ ਅਤੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਮਿਲ ਕੇ ਕੰਮ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਵਿਚ ਹੁਣ ਤੱਕ 3 ਚੀਨੀ ਨਾਗਰਿਕਾਂ ਵਿਚ ਸ਼ੱਕੀ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹਨ ਪਰ ਇਹਨਾਂ ਵਿਚੋਂ ਕਿਸੇ ਵਿਚ ਵਾਇਰਸ ਦੀ ਪੁਸ਼ਟੀ ਨਹੀਂ ਹੋਈ।


author

Vandana

Content Editor

Related News