ਗਲੋਬਲ ਸ਼ਰਨਾਰਥੀ ਮੰਚ ਦੀ ਬੈਠਕ ਲਈ ਇਮਰਾਨ ਖਾਨ ਜਾਣਗੇ ਜੈਨੇਵਾ

Monday, Dec 16, 2019 - 04:58 PM (IST)

ਗਲੋਬਲ ਸ਼ਰਨਾਰਥੀ ਮੰਚ ਦੀ ਬੈਠਕ ਲਈ ਇਮਰਾਨ ਖਾਨ ਜਾਣਗੇ ਜੈਨੇਵਾ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਨੇ ਸੋਮਵਾਰ ਨੂੰ ਦੱਸਿਆ ਕਿ ਉਹਨਾਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਗਲੋਬਲ ਸ਼ਰਨਾਰਥੀ ਮੰਚ ਦੀ ਪਹਿਲੀ ਵਾਰ ਹੋ ਰਹੀ ਬੈਠਕ ਵਿਚ ਸ਼ਾਮਲ ਹੋਣ ਲਈ 17 ਦਸੰਬਰ ਨੂੰ ਜੈਨੇਵਾ ਜਾਣਗੇ। ਗਲੋਬਲ ਸ਼ਰਨਾਰਥੀ ਮੰਚ ਦੀ ਬੈਠਕ ਦੀ ਮੇਜ਼ਬਾਨੀ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ, ਸ਼ਰਨਾਰਥੀਆਂ ਦੇ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ (ਯੂ.ਐੱਨ.ਐੱਚ.ਆਰ.ਸੀ.) ਅਤੇ ਸਵਿਟਜ਼ਰਲੈਂਡ ਸਰਕਾਰ ਸੰਯੁਕਤ ਰੂਪ ਤੋਂ 17-18 ਦਸੰਬਰ ਨੂੰ ਕਰ ਰਹੀ ਹੈ। ਇਹ 21ਵੀਂ ਸਦੀ ਦੇ ਸ਼ਰਨਾਰਥੀਆਂ 'ਤੇ ਪਹਿਲੀ ਮਹੱਤਵਪੂਰਨ ਬੈਠਕ ਹੈ।

ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਦੱਸਿਆ ਕਿ ਸ਼ਰਨਾਰਥੀਆਂ ਦੀ ਸੁਰੱਖਿਆ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਤੁਰਕੀ ਦੇ ਰਾਸ਼ਟਰਪਤੀ ਰਜਬ ਤੈਯਬ ਅਰਦੌਣ ਨੂੰ ਕੋਸਟਾ ਰਿਕਾ, ਇਥੋਪੀਆ ਅਤੇ ਜਰਮਨੀ ਦੇ ਨੇਤਾਵਾਂ ਦੇ ਨਾਲ ਬੈਠਕ ਵਿਚ ਤਾਲਮੇਲ ਲਈ ਸੱਦਾ ਦਿੱਤਾ ਗਿਆ ਹੈ। ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਐਂਟੋਨਿਓ ਗੁਤਾਰੇਸ ਵੀ ਮੰਚ ਨੂੰ ਸੰਬੋਧਿਤ ਕਰਨਗੇ।
 


author

Vandana

Content Editor

Related News