ਇਮਰਾਨ ਦੀ ਮੰਤਰੀ ਨੇ ਕੋਰੋਨਾ ਸੰਬੰਧੀ ਦਿੱਤਾ ਹਾਸੋਹੀਣਾ ਬਿਆਨ, ਵੀਡੀਓ

Friday, Apr 24, 2020 - 02:25 PM (IST)

ਇਮਰਾਨ ਦੀ ਮੰਤਰੀ ਨੇ ਕੋਰੋਨਾ ਸੰਬੰਧੀ ਦਿੱਤਾ ਹਾਸੋਹੀਣਾ ਬਿਆਨ, ਵੀਡੀਓ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਾਂਗ ਹੀ ਉਹਨਾਂ ਦੇ ਮੰਤਰੀ ਅਤੇ ਨੇਤਾ ਵੀ ਆਪਣੀ ਵਿਵਾਦਮਈ ਬਿਆਨਬਾਜ਼ੀ ਲਈ ਚਰਚਾ ਵਿਚ ਰਹਿੰਦੇ ਹਨ। ਕੁਝ ਦਿਨ ਪਹਿਲਾਂ ਇਕ ਟੀਵੀ ਸ਼ੋਅ ਵਿਚ ਮੰਤਰੀਆਂ ਦਾ ਅਜਿਹਾ ਹੀ ਸਧਾਰਨ ਗਿਆਨ ਦੇਖਣ ਨੂੰ ਮਿਲਿਆ ਸੀ। ਹਾਲੇ ਲੋਕ ਉਹਨਾਂ ਮੰਤਰੀਆਂ ਦਾ ਗਿਆਨ ਭੁੱਲੇ ਨਹੀਂ ਸਨ ਕਿ ਇਮਰਾਨ ਖਾਨ ਦੀ ਖਾਸ ਸਲਾਹਕਾਰ ਨੇ ਕੋਰੋਨਾਵਾਇਰਸ ਨੂੰ ਲੈ ਕੇ ਅਜਿਹਾ ਬਿਆਨ ਦਿੱਤਾ ਕਿ ਹਰ ਕੋਈ ਹੈਰਾਨ ਰਹਿ ਗਿਆ। ਆਪਣੇ ਬਿਆਨ ਨੂੰ ਲੈ ਕੇ ਇਮਰਾਨ ਦੀ ਸਲਾਹਕਾਰ ਸੋਸ਼ਲ ਮੀਡੀਆ 'ਤੇ ਕਾਫੀ ਟਰੋਲ ਹੋਈ। 

ਲੋਕ ਉਹਨਾਂ ਦੇ ਕੋਰੋਨਾਵਾਇਰਸ ਸੰਬੰਧੀ ਗਿਆਨ ਬਾਰੇ ਜਾਣ ਕੇ ਹੈਰਾਨ-ਪਰੇਸ਼ਾਨ ਹਨ। ਅਜਿਹਾ ਨਹੀਂ ਹੈ ਕਿ ਉਹਨਾਂ ਨੇ ਇਹ ਬਿਆਨ ਚੋਰੀ ਦਿੱਤਾ ਹੈ ਅਤੇ ਲੋਕਾਂ ਨੇ ਉਸ ਨੂੰ ਰਿਕਾਰਡ ਕਰਨ ਦੇ ਬਾਅਦ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਉਹਨਾਂ ਨੇ ਬਕਾਇਦਾ ਸਟੇਜ 'ਤੇ ਬੈਠ ਕੇ ਮਾਈਕ ਦੇ ਜ਼ਰੀਏ ਇਹ ਬਿਆਨ ਦਿੱਤਾ। ਆਪਣੇ ਬਿਆਨ ਵਿਚ ਉਹਨਾਂ ਨੇ ਕਿਹਾ,''ਜੇਕਰ ਤੁਸੀਂ ਕੋਰੋਨਾ ਤੋਂ ਬਚਣ ਲਈ ਆਪਣਾ ਮੂੰਹ ਅਤੇ ਨੱਕ ਢੱਕ ਲੈਂਦੇ ਹੋ ਤਾਂ ਇਸੇ ਨਾਲ ਤੁਹਾਡਾ ਬਚਣਾ ਸੰਭਵ ਨਹੀਂ ਹੈ। ਤੁਹਾਨੂ ਖੁਦ ਨੂੰ ਬਚਾਉਣ ਲਈ ਸਰੀਰ ਦੇ ਬਾਕੀ ਅੰਗਾਂ ਨੂੰ ਵੀ ਢੱਕਣਾ ਹੋਵੇਗਾ। ਫਿਰ ਉਹਨਾਂ ਨੇ ਕਿਹਾ ਕਿ ਕੋਰੋਨਾਵਾਇਰਸ ਹੇਠੋਂ ਦੀ ਵੀ ਦਾਖਲ ਹੋ  ਸਕਦਾ ਹੈ ਇਸ ਲਈ ਬਾਕੀ ਚੀਜ਼ਾਂ ਨੂੰ ਵੀ ਢੱਕ ਕੇ ਰੱਖੋ।'' ਉਹਨਾਂ ਦੇ ਇਸ ਬਿਆਨ ਨੂੰ ਪਾਕਿਸਤਾਨ ਵਿਚ ਸੋਸ਼ਲ ਨੈੱਟਵਰਕ 'ਤੇ ਕਾਫੀ ਸ਼ੇਅਰ ਕੀਤਾ ਗਿਆ।ਕੁਝ ਲੋਕਾਂ ਨੇ ਇਸ ਦਾ ਮੀਮ ਵੀ ਬਣਾਇਆ ਤਾਂ ਕੁਝ ਲੋਕਾਂ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਬਾਕੀ ਮੰਤਰੀਆਂ ਨਾਲ ਵੀ ਮਿਲਣ ਦੀ ਸਲਾਹ ਦਿੱਤੀ।

 

ਇਕ ਯੂਜ਼ਰ ਨੇ ਫਿਰਦੌਸ ਨੂੰ ਕਿਹਾ ਕਿ ਉਹਨਾਂ ਨੂੰ ਫਵਾਦ ਚੌਧਰੀ ਨਾਲ ਵੀ ਮਿਲਣਾ ਚਾਹੀਦਾ ਹੈ। ਉਹਨਾਂ ਦਾ ਗਿਆਨ ਕਾਫੀ ਵਧੀਆ ਹੈ। ਪਾਕਿਸਤਾਨ ਦੀ ਪੱਤਰਕਾਰ ਨਾਯਲਾ ਇਨਾਯਤ ਨੇ ਫਿਰਦੌਸ ਆਸ਼ਿਕ ਅਵਾਨ ਦਾ ਇਹ ਵੀਡੀਓ ਟਵੀਟ ਕੀਤਾ ਹੈ। ਇਸ ਵਿਚ ਉਹਨਾਂ ਨੇ ਇਹ ਲਾਈਨ ਵੀ ਲਿਖੀ ਹੈ ਕਿ ਫਿਰਦੌਸ ਦਾ ਕਹਿਣਾ ਹੈ ਕਿ ਵਾਇਰਸ ਹੇਠੋਂ ਦੀ ਵੀ ਦਾਖਲ ਹੋ ਸਕਦਾ ਹੈ। ਟਵਿੱਟਰ 'ਤੇ ਜਾਰੀ ਇਸ ਵੀਡੀਓ ਵਿਚ  ਸੁਣਿਆ ਜਾ ਸਕਦਾ ਹੈਕਿ ਤੁਹਾਡਾ ਸਰੀਰ, ਪੈਰ, ਲੱਤਾਂ ਸਾਰੀਆਂ ਚੀਜ਼ਾਂ ਢੱਕੀਆਂ ਹੋਣੀਆਂ ਚਾਹੀਦੀਆਂ ਹਨ। ਅਜਿਹਾ ਨਹੀਂ ਹੈ ਕਿ ਤੁਸੀਂ ਸਿਰਫ ਆਪਣਾ ਮੂੰਹ ਢੱਕ ਲਿਆ ਅਤੇ ਬਾਕੀ ਚੀਜ਼ਾਂ ਖੁੱਲ੍ਹੀਆਂ ਛੱਡ ਦਿੱਤੀਆਂ। ਅਜਿਹੇ ਵਿਚ ਵਾਇਰਸ ਹੇਠੋਂ ਦੀ ਆ ਜਾਵੇਗਾ। ਤੁਹਾਨੂੰ ਸਾਰੀਆਂ ਚੀਜ਼ਾਂ ਢੱਕ ਕੇ ਰੱਖਣੀਆਂ ਚਾਹੀਦੀਆਂ ਹਨ।ਇਸ ਤਰ੍ਹਾਂ ਦੀ ਵੀਡੀਓ ਵਾਇਰਲ ਹੋਣ ਦੇ ਬਾਅਦ ਲੋਕ ਸਰਗਰਮ ਹੋ ਗਏ ਕਿਸੇ ਨੇ ਵੀਡੀਓ 'ਤੇ ਤੰਜ਼ ਕੱਸਿਆ ਤਾਂ ਕਿਸੇ ਨੇ ਅਨੋਖੇ ਅੰਦਾਜ ਵਿਚ ਟਿੱਪਣੀ ਕੀਤੀ।


author

Vandana

Content Editor

Related News