ਪਾਕਿਸਤਾਨ: ਖੈਬਰ ਪਖ਼ਤੂਨਖ਼ਵਾ ’ਚ ਡਰੋਨ ਹਮਲਾ, ਫੌਜ ਦਾ ਕੈਪਟਨ ਸ਼ਹੀਦ

Thursday, Feb 05, 2026 - 03:03 AM (IST)

ਪਾਕਿਸਤਾਨ: ਖੈਬਰ ਪਖ਼ਤੂਨਖ਼ਵਾ ’ਚ ਡਰੋਨ ਹਮਲਾ, ਫੌਜ ਦਾ ਕੈਪਟਨ ਸ਼ਹੀਦ

ਪੇਸ਼ਾਵਰ – ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖ਼ਤੂਨਖ਼ਵਾ ਵਿੱਚ ਬੁੱਧਵਾਰ ਨੂੰ ਇੱਕ ਸੁਰੱਖਿਆ ਚੌਕੀ ਉੱਤੇ ਹੋਏ ਡਰੋਨ ਹਮਲੇ ਵਿੱਚ ਪਾਕਿਸਤਾਨੀ ਫੌਜ ਦਾ ਇੱਕ ਅਧਿਕਾਰੀ ਮਾਰਿਆ ਗਿਆ, ਜਦਕਿ ਇੱਕ ਸਿਪਾਹੀ ਜ਼ਖ਼ਮੀ ਹੋ ਗਿਆ। ਇਹ ਜਾਣਕਾਰੀ ਸਥਾਨਕ ਪੁਲਸ ਨੇ ਦਿੱਤੀ।

ਪੁਲਸ ਮੁਤਾਬਕ, ਇਹ ਹਮਲਾ ਖੈਬਰ ਜ਼ਿਲ੍ਹੇ ਦੀ ਬਾਰਾ ਤਹਿਸੀਲ ਦੇ ਅਕਾਖੇਲ ਮੋਮੰਦਾਈ ਇਲਾਕੇ ਵਿੱਚ ਸਥਿਤ ਇੱਕ ਚੌਕੀ ’ਤੇ ਕੀਤਾ ਗਿਆ। ਇਸ ਦੌਰਾਨ ਕੈਪਟਨ ਅੱਬਾਸ ਖ਼ਾਨ ਸ਼ਹੀਦ ਹੋ ਗਏ, ਜਦਕਿ ਸਿਪਾਹੀ ਫਰਹਾਨ ਜ਼ਖ਼ਮੀ ਹੋ ਗਿਆ।

ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੁਰੱਖਿਆ ਏਜੰਸੀਆਂ ਵੱਲੋਂ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

Inder Prajapati

Content Editor

Related News