ਪਾਕਿ ''ਚ ਕੋਰੋਨਾ ਦਾ ਕਹਿਰ ਜਾਰੀ, ਇਕ ਦਿਨ ''ਚ ਹੋਈਆਂ 100 ਤੋਂ ਵਧੇਰੇ ਮੌਤਾਂ

Tuesday, Jun 09, 2020 - 02:48 PM (IST)

ਪਾਕਿ ''ਚ ਕੋਰੋਨਾ ਦਾ ਕਹਿਰ ਜਾਰੀ, ਇਕ ਦਿਨ ''ਚ ਹੋਈਆਂ 100 ਤੋਂ ਵਧੇਰੇ ਮੌਤਾਂ

ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਵਿਚ ਪਹਿਲੀ ਵਾਰ ਇਕ ਹੀ ਦਿਨ ਵਿਚ ਕੋਰੋਨਾ ਵਾਇਰਸ ਕਾਰਨ 100 ਤੋਂ ਵਧੇਰੇ ਮੌਤਾਂ ਹੋਈਆਂ ਹਨ, ਜਿਸ ਨਾਲ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ 2,172 ਹੋ ਗਈ, ਜਦੋਂਕਿ ਇਨਫੈਕਸ਼ਨ ਦੇ 4,646 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿਚ ਪੀੜਤਾਂ ਦੀ ਗਿਣਤੀ 1,08,317 ਪਹੁੰਚ ਗਈ। ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਅਨੁਸਾਰ ਦੇਸ਼ ਵਿਚ ਸੋਮਵਾਰ ਨੂੰ ਇਨਫੈਕਸ਼ਨ ਕਾਰਨ 105 ਮੌਤਾਂ ਹੋਈਆਂ, ਜਿਸ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 2,172 ਹੋ ਗਈ। ਮੰਤਰਾਲਾ ਨੇ ਇਹ ਵੀ ਦੱਸਿਆ ਕਿ ਘੱਟ ਤੋਂ ਘੱਟ 35,018 ਮਰੀਜ਼ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਪੂਰੀ ਤਰ੍ਹਾਂ ਨਾਲ ਠੀਕ ਹੋ ਚੁੱਕੇ ਹਨ। ਉਸ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ 4,646 ਨਵੇਂ ਮਰੀਜ਼ਾਂ ਦਾ ਪਤਾ ਲੱਗਣ ਨਾਲ ਕੁੱਲ ਗਿਣਤੀ 1,08,317 ਹੋ ਗਈ ਹੈ। ਦੇਸ਼ ਦੇ ਪੰਜਾਬ ਸੂਬੇ ਵਿਚ ਹੁਣ ਤੱਕ 40,819 ਮਾਮਲੇ, ਸਿੰਧ ਵਿਚ 39,555, ਖੈਬਰ-ਪਖਤੂਨਖਵਾ ਵਿਚ 14,006, ਬਲੂਚਿਸਤਾਨ ਵਿਚ 6,788, ਇਸਲਾਮਾਬਾਦ ਵਿਚ 5,785, ਗਿਲਗਿਤ-ਬਾਲਤੀਸਤਾਨ ਵਿਚ 952 ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ 412 ਮਾਮਲੇ ਸਾਹਮਣੇ ਆਏ ਹਨ।

ਅਧਿਕਾਰੀਆਂ ਨੇ ਪਿਛਲੇ 24 ਘੰਟਿਆਂ ਵਿਚ ਰਿਕਾਰਡ 24,620 ਪ੍ਰੀਖਣ ਕੀਤੇ। ਪੂਰੇ ਦੇਸ਼ ਵਿਚ ਹੁਣ ਤੱਕ 7,30,453 ਪ੍ਰੀਖਣ ਕੀਤੇ ਗਏ ਹਨ। ਇਸ ਵਿਚ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਦੇ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਜਾਣ ਦੇ ਇਕ ਦਿਨ ਬਾਅਦ ਪਾਕਿਸਤਾਨ ਮੁਸਲਮਾਨ ਲੀਗ-ਐਨ ਦੀ ਬੁਲਾਰਨ ਮਰੀਅਮ ਔਰੰਗਜੇਬ, ਮਰੀਅਮ ਦੀ ਮਾਂ ਅਤੇ ਪੀ.ਐੱਮ.ਐੱਲ-ਐੱਨ ਦੀ ਸਾਂਸਦ ਤਾਹਿਰਾ ਔਰੰਗਜੇਬ ਨੂੰ ਵੀ ਇਸ ਨਾਲ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ। ਮਾਂ ਅਤੇ ਧੀ ਦੋਵਾਂ ਨੇ ਖੁਦ ਨੂੰ ਸਭ ਤੋਂ ਵੱਖ ਕਰ ਲਿਆ ਹੈ ਅਤੇ ਇਕਾਂਤਵਾਸ ਵਿਚ ਚੱਲੀ ਗਈਆਂ ਹਨ।


author

cherry

Content Editor

Related News