ਪਾਕਿ : ਅਚਾਨਕ ਗੋਲੀ ਲੱਗਣ ਕਾਰਨ 19 ਸਾਲਾ ਟਿਕਟਾਕ ਸਟਾਰ ਦੀ ਮੌਤ

Friday, May 21, 2021 - 01:14 PM (IST)

ਪਾਕਿ : ਅਚਾਨਕ ਗੋਲੀ ਲੱਗਣ ਕਾਰਨ 19 ਸਾਲਾ ਟਿਕਟਾਕ ਸਟਾਰ ਦੀ ਮੌਤ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਇਕ 19 ਸਾਲ ਦੇ ਟਿਕਟਾਕ ਸਟਾਰ ਨੇ ਵੀਡੀਓ ਬਣਾਉਂਦੇ ਸਮੇਂ ਗਲਤੀ ਨਾਲ ਖੁਦ ਨੂੰ ਗੋਲੀ ਮਾਰ ਲਈ। ਇਸ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਖ਼ਬਰ ਮੁਤਾਬਕ ਨੌਜਵਾਨ ਖੁਦਕੁਸ਼ੀ ਦਾ ਇਕ ਸੀਨ ਸ਼ੂਟ ਕਰ ਰਿਹਾ ਸੀ ਪਰ ਅਣਜਾਣੇ ਵਿਚ ਚੱਲੀ ਗੋਲੀ ਨਾਲ ਉਸ ਦੀ ਜਾਨ ਚਲੀ ਗਈ। ਮਾਮਲਾ ਪਾਕਿਸਤਾਨ ਦੇ ਸਵਾਤ ਵਿਚ ਕਬਾਲ ਤਹਿਸੀਲ ਦਾ ਹੈ। ਪੁਲਸ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ। 

ਪੁਲਸ ਨੇ ਦੱਸਿਆ ਕਿ ਸਾਡੀ ਸ਼ੁਰੂਆਤੀ ਜਾਂਚ ਮੁਤਾਬਕ ਟਿਕਟਾਕ ਸਟਾਰ ਹਮੀਦੁੱਲਾਹ ਆਪਣੇ ਫਾਲੋਅਰਜ਼ ਨਾਲ ਸ਼ੇਅਰ ਕਰਨ ਲਈ ਇਕ ਖੁਦਕੁਸ਼ੀ ਸੀਨ ਸ਼ੂਟ ਕਰ ਰਿਹਾ ਸੀ ਪਰ ਅਚਾਨਕ ਗੋਲੀ ਚੱਲਣ ਕਾਰਨ ਉਸ ਦੀ ਮੌਤ ਹੋ ਗਈ। ਪਾਕਿਸਤਾਨ ਦੇ ਡਾਨ ਨਿਊਜ਼ ਮੁਤਾਬਕ ਪੁਲਸ ਮੌਕੇ 'ਤੇ ਪਹੁੰਚੀ ਅਤੇ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ। ਚਸ਼ਮਦੀਦਾਂ ਅਤੇ ਮ੍ਰਿਤਕ ਦੇ ਦੋਸਤਾਂ ਮੁਤਾਬਕ ਉਸ ਨੇ ਖੁਦਕੁਸ਼ੀ ਸੀਨ ਸ਼ੂਟ ਕਰਨ ਦੀ ਯੋਜਨਾ ਬਣਾਈ ਸੀ ਅਤੇ ਇਸ ਲਈ ਪਿਸਤੌਲ ਦਾ ਵੀ ਇੰਤਜ਼ਾਮ ਕਰ ਲਿਆ ਸੀ। 

ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੀ ਅਨਵੀ ਭੂਟਾਨੀ ਆਕਸਫੋਰਡ ਵਿਦਿਆਰਥੀ ਸੰਘ ਉਪ ਚੋਣ 'ਚ ਜੇਤੂ ਘੋਸ਼ਿਤ

ਭਾਵੇਂਕਿ ਉਸ ਨੂੰ ਪਿਸਤੌਲ ਵਿਚ ਗੋਲੀ ਹੋਣ ਦੀ ਜਾਣਕਾਰੀ ਨਹੀਂ ਸੀ।ਉਹ ਨੇੜਲੇ ਪਹਾੜਾਂ 'ਤੇ ਆਪਣੇ ਦੋਸਤਾਂ ਨਾਲ ਗਿਆ ਜਿੱਥੇ ਉਹਨਾਂ ਨੇ ਵੀਡੀਓ ਬਣਾਉਣੀ ਸ਼ੁਰੂ ਕੀਤੀ। ਇਕ ਚਸ਼ਮਦੀਦ ਨੇ ਦੱਸਿਆ ਕਿ ਜਦੋਂ ਉਸ ਨੇ ਪਿਸਤੌਲ ਆਪਣੀ ਕੰਨਪੱਟੀ 'ਤੇ ਰੱਖੀ ਤਾਂ ਇਹ ਗਲਤੀ ਨਾਲ ਚੱਲ ਗਈ। ਉਸ ਦੇ ਦੋਸਤਾਂ ਨੇ ਦੱਸਿਆ ਕਿ ਹਾਮਿਦ ਨੇ ਆਪਣੇ ਵੀਡੀਓ ਲਈ ਇਕ ਉਦਾਸੀ ਭਰਪੂਰ ਬੈਕਗ੍ਰਾਊਂਡ ਮਿਊਜ਼ਿਕ ਵੀ ਤਿਆਰ ਕੀਤਾ ਸੀ।


author

Vandana

Content Editor

Related News