ਹਿੰਦੂ ਮੰਦਰ ’ਤੇ ਹਮਲੇ ਨੂੰ ਲੈ ਕੇ ਪਾਕਿ ਸੁਪਰੀਮ ਕੋਰਟ ਨੇ ਪੁਲਸ ਨੂੰ ਪਾਈ ਝਾੜ

08/07/2021 2:57:55 AM

ਇਸਲਾਮਾਬਾਦ - ਹਿੰਦੂ ਮੰਦਰ ’ਤੇ ਹਮਲੇ ਨੂੰ ਲੈ ਕੇ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਹਮਲੇ ਨੂੰ ਰੋਕਣ ’ਚ ਨਾਕਾਮ ਰਹਿਣ ਲਈ ਪੰਜਾਬ ਸੂਬੇ ਦੇ ਪੁਲਸ ਅਧਿਕਾਰੀਆਂ ਨੂੰ ਝਾੜ ਪਾਈ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ - ਅਮਿਤ ਸ਼ਾਹ ਨੂੰ ਮਿਲੇ ਅਦਾਰ ਪੂਨਾਵਾਲਾ, ਦੱਸਿਆ- ਬੱਚਿਆਂ ਲਈ ਕਦੋਂ ਆਵੇਗਾ ਕੋਵੋਵੈਕਸ ਦਾ ਟੀਕਾ

ਚੀਫ ਜਸਟਿਸ ਗੁਲਜ਼ਾਰ ਅਹਿਮਦ ਨੇ ਕਿਹਾ ਕਿ ਇਸ ਘਟਨਾ ਨੇ ਵਿਦੇਸ਼ਾਂ ’ਚ ਪਾਕਿਸਤਾਨ ਦੇ ਅਕਸ ਨੂੰ ਖਰਾਬ ਕੀਤਾ ਹੈ। ਨਾਲ ਹੀ ਇਹ ਵੀ ਪੁੱਛਿਆ ਕਿ ਜੇ ਕਿਸੇ ਮਸਜਿਦ ’ਤੇ ਹਮਲਾ ਹੋਇਆ ਹੁੰਦਾ ਤਾਂ ਮੁਸਲਿਮ ਭਾਈਚਾਰੇ ਦੀ ਪ੍ਰਤੀਕਿਰਿਆ ਕੀ ਹੋਈ ਸੀ। ਚੀਫ ਜਸਟਿਸ ਨੇ ਪੁਲਸ ਮੁਖੀ ਇਨਾਮ ਗਨੀ ਕੋਲੋਂ ਪੁੱਛਿਆ ਕਿ ਪ੍ਰਸ਼ਾਸਨ ਅਤੇ ਪੁਲਸ ਉਸ ਸਮੇਂ ਕੀ ਕਰ ਰਹੇ ਸੀ ਜਦੋਂ ਮੰਦਰ ’ਤੇ ਹਮਲਾ ਕੀਤਾ ਗਿਆ। ਗਨੀ ਨੇ ਕਿਹਾ ਕਿ ਪ੍ਰਸ਼ਾਸਨ ਦੀ ਪਹਿਲ ਮੰਦਰ ਦੇ ਆਸ-ਪਾਸ 70 ਹਿੰਦੂਆਂ ਦੇ ਘਰਾਂ ਦੀ ਰਾਖੀ ਕਰਨ ਦੀ ਸੀ।

ਇਹ ਵੀ ਪੜ੍ਹੋ - ਟੋਕੀਓ 'ਚ ਓਲੰਪਿਕ ਦੌਰਾਨ ਟ੍ਰੇਨ 'ਚ ਵੜੇ ਹਮਲਾਵਰ ਨੇ 10 ਲੋਕਾਂ 'ਤੇ ਚਾਕੂ ਨਾਲ ਕੀਤਾ ਹਮਲਾ

ਉਨ੍ਹਾਂ ਦੱਸਿਆ ਕਿ ਸਹਾਇਕ ਕਮਿਸ਼ਨਰ ਅਤੇ ਸਹਾਇਕ ਪੁਲਸ ਮੁਖੀ ਘਟਨਾ ਸਮੇਂ ਮੌਕੇ ’ਤੇ ਮੌਜੂਦ ਸਨ। ਚੀਫ ਜਸਟਿਸ ਇਸ ਜਵਾਬ ਤੋਂ ਸੰਤੁਸ਼ਟ ਨਹੀਂ ਹੋਏ। ਉਨ੍ਹਾਂ ਕਿਹਾ ਕਿ ਜੇ ਕਮਿਸ਼ਨ, ਡਿਪਟੀ ਕਮਿਸ਼ਨਰ ਅਤੇ ਪੁਲਸ ਅਧਿਕਾਰੀ ਕੰਮ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਕਤ ਘਟਨਾਵਾਂ ਤੋਂ ਇਹ ਪਤਾ ਲੱਗਦਾ ਹੈ ਕਿ ਪੁਲਸ ਨੇ ਖਾਮੋਸ਼ ਦਰਸ਼ਕ ਬਣਨ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਇਕ ਮੰਦਰ ਨੂੰ ਡੇਗ ਦਿੱਤਾ ਗਿਆ। ਸੋਚੋ ਹਿੰਦੂਆਂ ਕਿਵੇਂ ਲੱਗਿਆ ਹੋਵੇਗਾ। ਪੁਲਸ ਮੁਖੀ ਗਨੀ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਐੱਫ.ਆਈ.ਆਰ. ’ਚ ਅੱਤਵਾਦ ਨਾਲ ਸਬੰਧਤ ਧਾਰਾਵਾਂ ਜੋੜੀਆਂ ਗਈਆਂ ਹਨ। ਇਸ ’ਤੇ ਬੈਂਚ ’ਚ ਸ਼ਾਮਲ ਜੱਜ ਕਾਜੀ ਅਮੀਨ ਨੇ ਪੁੱਛਿਆ ਕਿ ਕੀ ਕੋਈ ਗ੍ਰਿਫਤਾਰੀ ਹੋਈ ਹੈ? ਜਦੋਂ ਪੁਲਸ ਮੁਖੀ ਨੇ ਨਾਂਹ ਵਿਚ ਜਵਾਬ ਦਿੱਤਾ ਤਾਂ ਜਸਟਿਸ ਅਮੀਨ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਪੁਲਸ ਆਪਣੀ ਜ਼ਿੰਮੇਵਾਰੀ ਨਿਭਾਉਣ ’ਚ ਨਾਕਾਮ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News