ਲਹਿੰਦੇ ਪੰਜਾਬ ਲਗਾਤਾਰ ਵਧਦੇ ਜਾ ਰਹੇ ਹਨ ਜਨਾਨੀਆਂ ਨਾਲ ਛੇੜਛਾੜ ਤੇ ਬਲੈਕਮੇਲਿੰਗ ਦੇ ਮਾਮਲੇ

09/20/2020 12:46:47 AM

ਮੁਲਤਾਨ/ਕਰਾਚੀ: ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫ.ਆਈ.ਏ.) ਦੇ ਇਕ ਉੱਚ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਾਕਿਸਤਾਨ ਦੇ ਪੰਜਾਬ ਵਿਚ ਪਿਛਲੇ ਦੋ ਮਹੀਨਿਆਂ ਦੌਰਾਨ ਜਨਾਨੀਆਂ ਨੂੰ ਬਲੈਕਮੇਲ ਕਰਨ ਤੇ ਉਨ੍ਹਾਂ ਦਾ ਸ਼ੋਸ਼ਣ ਕਰਨ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ।

ਸਰਕਾਰੀ ਸੰਸਥਾ ਦੇ ਸਾਈਬਰ ਕ੍ਰਾਈਮ ਸੈੱਲ ਦੇ ਸਹਾਇਕ ਡਾਇਰੈਕਟਰ ਹਸਨ ਜਲੀਲ ਮਲਿਕ ਮੁਤਾਬਕ, ਪਿਛਲੇ ਦੋ ਮਹੀਨਿਆਂ ਵਿਚ ਜਨਾਨੀਆਂ ਨੂੰ ਬਲੈਕਮੇਲ ਕਰਨ ਅਤੇ ਉਨ੍ਹਾਂ ਦੇ ਸ਼ੋਸ਼ਣ ਸਬੰਧੀ 50 ਸ਼ਿਕਾਇਤਾਂ ਐੱਫ.ਆਈ.ਏ. ਨੂੰ ਪ੍ਰਾਪਤ ਹੋਈਆਂ। ਮਲਿਕ ਦਾ ਕਹਿਣਾ ਹੈ ਕਿ ਹੁਣ ਤਕ ਪ੍ਰਾਪਤ ਹੋਈਆਂ 50 ਸ਼ਿਕਾਇਤਾਂ ਵਿਚੋਂ 10 'ਤੇ ਕੇਸ ਦਰਜ ਕੀਤੇ ਗਏ ਹਨ, ਜਦਕਿ 13 ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਹਾਲਾਂਕਿ, ਕੁੱਲ ਪਟੀਸ਼ਨਾਂ ਵਿੱਚੋਂ 25 ਦੀ ਪੜਤਾਲ ਕੀਤੀ ਜਾ ਰਹੀ ਹੈ। ਐੱਫ.ਆਈ.ਏ. ਅਧਿਕਾਰੀ ਨੇ ਕਿਹਾ ਕਿ ਹੈ ਕਿ ਜਨਾਨੀਆਂ ਨੂੰ ਬਲੈਕਮੇਲ ਕਰਨ ਅਤੇ ਸ਼ੋਸ਼ਣ ਸਬੰਧੀ ਘਟਨਾਵਾਂ ਵਿਚੋਂ ਘੱਟੋ ਘੱਟ 15 ਸ਼ਿਕਾਇਤਾਂ ਨੂੰ ਸਬੂਤਾਂ ਦੀ ਘਾਟ ਕਾਰਣ ਖਾਰਿਜ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਚ ਸਿੱਖ ਲੜਕੀ ਜਗਜੀਤ ਕੌਰ ਉਰਫ ਆਇਸ਼ਾ ਬੀਬੀ ਦੀ ਕਥਿਤ ਕਿਡਨੈਪਿੰਗ ਤੋਂ ਤਕਰੀਬਨ ਇਕ ਸਾਲ ਬਾਅਦ ਇਕ ਹੋਰ ਸਿੱਖ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਿੱਖ ਲੜਕੀ ਹਸਨ ਅਬਦਾਲ ਦੇ ਗੁਰਦੁਆਰਾ ਪੰਜਾ ਸਾਹਿਬ ਦੇ ਗ੍ਰੰਥੀ ਪ੍ਰੀਤਮ ਸਿੰਘ ਦੀ ਬੇਟੀ ਹੈ ਤੇ ਉਨ੍ਹਾਂ ਨੇ ਆਪਣੀ ਧੀ ਦੇ ਜ਼ਬਰਦਸਤੀ ਇਸਲਾਮ ਕਬੂਲ ਕੀਤੇ ਜਾਣ ਦਾ ਡਰ ਜ਼ਾਹਿਰ ਕੀਤਾ ਹੈ। ਸੂਤਰਾਂ ਤੋਂ ਮਿਲੀ ਖਬਰ ਮੁਤਾਬਕ ਪ੍ਰੀਤਮ ਸਿੰਘ ਦੀ ਧੀ ਹਸਨ ਅਬਦਾਲ ਇਲਾਕੇ ਤੋਂ ਪਿਛਲੇ 10 ਦਿਨਾਂ ਤੋਂ ਗਾਇਬ ਹੈ।


Baljit Singh

Content Editor

Related News