ਪਾਕਿਸਤਾਨ ’ਚ ਤਾਲਿਬਾਨ ਦੀ ਜਿੱਤ ਦਾ ਜਸ਼ਨ, ਅੱਤਵਾਦੀਆਂ ਨੇ ਗੋਲੀਆਂ ਚਲਾਉਂਦੇ ਹੋਏ ਕੱਢੀ ਰੈਲੀ

Tuesday, Aug 24, 2021 - 05:15 PM (IST)

ਇੰਟਰਨੈਸ਼ਨਲ ਡੈਸਕ– ਅਫਗਾਨਿਸਤਾਨ ’ਚ ਤਾਲਿਬਾਨ ਦੀ ਜਿੱਤ ਤੋਂ ਪਾਕਿਸਤਾਨ ਸਥਿਤ ਵੱਖ-ਵੱਖ ਧਾਰਮਿਕ ਸੰਗਠਨਾਂਦੇ ਮੌਲਾਨਾ ਬੇਹੱਦ ਖੁਸ਼ ਹਨ। ਰਿਪੋਰਟ ਮੁਤਾਬਕ, ਤਾਲਿਬਾਨ ਦੇ ਸਮਰਥਨ ’ਚ ਪਾਕਿਸਤਾਨ ਦੇ ਕਈ ਇਲਾਕਿਆਂ ’ਚ ਜਸ਼ਨ ਮਨਾਇਆ ਜਾ ਰਿਹਾ ਹੈ। ਪਾਕਿਸਤਾਨ ਆਧੁਨਿਕ ਕਸ਼ਮੀਰ (ਪੀ.ਓ.ਕੇ.) ’ਚ ਤਾਲਿਬਾਨ ਦੇ ਸਮਰਥਨ ’ਚ ਇਕ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਦੀਆਂ ਵੀਡੀਓ ਵੀ ਹੁਣ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ। ਵੀਡੀਓ ’ਚ ਪਾਕਿਸਤਾਨ ਸਥਿਤ ਅੱਤਵਾਦੀ ਸਮੂਹਾਂ ਜੈਸ਼-ਏ-ਮੁਹੰਮਦ ਅਤੇ ਲਕਸ਼ਰ-ਏ-ਤੌਇਬਾ ਦੇ ਕੈਡਰਾਂ ਨੂੰ ਰੈਲੀ ’ਚ ਭਾਗ ਲੈਂਦੇ ਅਤੇ ਹਵਾ ’ਚ ਗੋਲੀਆਂ ਚਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਰਿਪੋਰਟ ਮੁਤਾਬਕ, ਰੈਲੀ ਤੋਂ ਬਾਅਦ ਦੋਵਾਂ ਸੰਗਠਨਾਂ ਦੇ ਨੇਤਾਵਾਂ ਨੇ ਰੈਲੀਆਂ ਨੂੰ ਸੰਬੋਧਨ ਵੀ ਕੀਤਾ। 

PunjabKesari

ਪਾਕਿਸਤਾਨੀ ਮੌਲਾਨਾ ਤਾਲਿਬਾਨ ਦੀ ਜਿੱਥ ਤੋਂ ਖੁਸ਼
ਇਸ ਦੇ ਨਾਲ ਹੀ ਇਮਰਾਨ ਖਾਨ ਸਰਕਾਰ ਲਈ ਹੋਰ ਸ਼ਰਮਿੰਦਗੀ ਦੀ ਗੱਲ ਇਹ ਵੀ ਹੈ ਕਿ ਕਿ ਕਈ ਪਾਕਿਸਤਾਨੀ ਪੱਤਰਕਾਰਾਂ ਨੇ ਦਾਅਵਾ ਕੀਤਾ ਹੈ ਕਿ ਤਾਲਿਬਾਨ ਨੇਤਾ ਮੁੱਲਾ ਬਰਾਦਰ ਅਤੇ ਆਈ.ਐੱਸ.ਆਈ. ਮੁਖੀ ਫੈਜ਼ ਹਮੀਦ ਨੇ ਇਕੱਠੇ ਨਮਾਜ਼ ਪੜ੍ਹੀ। ਤਾਲਿਬਾਨ ਦੇ ਹੱਕ ’ਚ ਪਾਕਿ ਮੁੱਲਾਵਾਂ ਦੀ ਬਿਆਨਬਾਜ਼ੀ ਵਧ ਰਹੀ ਹੈ ਜੋ ਪਾਕਿਸਤਾਨ ਅਤੇ ਪੂਰੇ ਖੇਤਰ ਦੇ ਹਿੱਤਾਂ ਲਈ ਹਾਨੀਕਾਰਕ ਹੋ ਸਕਦੇ ਹਨ। ਜਮੀਅਤ-ਏ-ਉਲੇਮਾ-ਏ-ਇਸਲਾਮ ਅਤੇ ਦੀਫਾ-ਏ-ਪਾਕਿਸਤਾਨ ਕਾਊਂਸਲ ਦੇ ਮੁਖੀ ਮੌਲਾਨਾ ਹਮੀਦ-ਉਲ-ਹਕ ਹੱਕਾਨੀ ਨੇ ਤਾਲਿਬਾਨ ਦੀ ਜਿੱਤ ਨੂੰ ਮੌਲਾਨਾ ਸਾਮੀ-ਉਲ-ਹਕ ਦੀ ਵਿਚਾਰਧਾਰਾ ਅਤੇ ਉਨ੍ਹਾਂ ਦੇ ਵਿਚਾਰਾਂ ਦੀ ਜਿੱਤ ਕਰਾਰ ਦਿੱਤਾ ਅਤੇ ਐਲਾਨ ਕੀਤਾ ਕਿ ਅਗਲੇ ਸ਼ੁੱਕਰਵਾਰ 27 ਅਗਸਤ ਨੂੰ ਉਹ ‘ਯੂਮ-ਏ-ਤਸ਼ੱਕੁਰ’ ਮਨਾਉਣਗੇ ਜੋ ਤਾਲਿਬਾਨ ਦੀ ਜਿੱਤ ਲਈ ਅੱਲ੍ਹਾ ਦਾ ਧੰਨਵਾਦ ਹੋਵੇਗਾ। ਮੌਲਾਨਾ ਹਾਮਿਦ ਨੇ ਕਿਹਾ ਕਿ ਦੁਨੀਆ ਨੂੰ ਆਪਣੀ ਲੋਕਤਾਂਤਰਿਕ ਵਿਵਸਥਾ ਨੂੰ ਅਫਗਾਨਿਸਤਾਨ ’ਤੇ ਨਹੀਂ ਥੋਪਨਾ ਚਾਹੀਦਾ ਕਿਉਂਕਿ ਤਾਲਿਬਾਨ ਨੇ ਪਿਛਲੇ 20 ਸਾਲਾਂ ’ਚ ਬਹੁਤ ਕੁਝ ਸਿਖਿਆ ਹੈ। 


Rakesh

Content Editor

Related News