ਅਲ ਕਾਦਿਰ ਟਰੱਸਟ ਮਾਮਲੇ 'ਚ ਅਦਾਲਤ ਨੇ ਇਮਰਾਨ ਤੇ ਬੁਸ਼ਰਾ ਬੀਬੀ ਨੂੰ ਸੌਂਪੀ 14 ਪੰਨਿਆਂ ਦੀ ਪ੍ਰਸ਼ਨਾਵਲੀ
Tuesday, Nov 12, 2024 - 06:43 PM (IST)
ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੀ ਇਕ ਅਦਾਲਤ ਨੇ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ 19 ਕਰੋੜ ਪੌਂਡ ਦੇ ਸਮਝੌਤੇ ਦੇ ਮਾਮਲੇ ਵਿਚ 14 ਪੰਨਿਆਂ ਦੀ ਪ੍ਰਸ਼ਨਾਵਲੀ ਸੌਂਪੀ ਹੈ। 'ਦਿ ਨਿਊਜ਼' ਅੰਤਰਰਾਸ਼ਟਰੀ ਅਖਬਾਰ ਮੁਤਾਬਕ ਪ੍ਰਸ਼ਨਾਵਲੀ 'ਚ ਅਲ-ਕਾਦਿਰ ਟਰੱਸਟ ਮਾਮਲੇ ਨਾਲ ਜੁੜੇ 79 ਸਵਾਲ ਪੁੱਛੇ ਗਏ ਹਨ। ਖ਼ਬਰ ਵਿਚ ਦੱਸਿਆ ਗਿਆ ਹੈ ਕਿ ਇਹ ਪ੍ਰਸ਼ਨਾਵਲੀ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਦੇ ਅੰਤਿਮ ਬਿਆਨਾਂ ਲਈ ਮੁਹੱਈਆ ਕਰਾਈ ਗਈ ਸੀ। ਇਲਜ਼ਾਮ ਹੈ ਕਿ ਖਾਨ ਅਤੇ ਉਨ੍ਹਾਂ ਦੀ ਪਤਨੀ ਨੇ ਇੱਕ ਰੀਅਲ ਅਸਟੇਟ ਕਾਰੋਬਾਰੀ ਦੀ ਮਦਦ ਕਰਦੇ ਹੋਏ ਦੇਸ਼ ਨੂੰ 19 ਕਰੋੜ ਪੌਂਡ ਤੋਂ ਵੱਧ ਦਾ ਨੁਕਸਾਨ ਪਹੁੰਚਾਇਆ।
ਇਹ ਵੀ ਪੜ੍ਹੋ: ਨੇਪਾਲ 'ਚ ਸੋਨੇ ਸਮੇਤ ਭਾਰਤੀ ਨਾਗਰਿਕ ਗ੍ਰਿਫ਼ਤਾਰ
ਖਾਨ ਦੇ ਵਕੀਲ ਸਲਮਾਨ ਸਫਦਰ ਨੇ ਪਿਛਲੀ ਸੁਣਵਾਈ 'ਤੇ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੀ ਮੌਜੂਦਗੀ 'ਚ ਪ੍ਰਸ਼ਨਾਵਲੀ ਪ੍ਰਾਪਤ ਕੀਤੀ। ਰਾਵਲਪਿੰਡੀ ਸਥਿਤ ਜਵਾਬਦੇਹੀ ਅਦਾਲਤ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ਦੇ ਸੰਸਥਾਪਕ ਨੂੰ ਇੱਕ ਪ੍ਰਸ਼ਨਾਵਲੀ ਵਿੱਚ ਪੁੱਛਿਆ ਹੈ ਕਿ ਕੀ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਪਾਕਿਸਤਾਨ ਦੇ ਵਿਕਾਸ ਲਈ ਮਿਲੇ 19 ਕਰੋੜ ਪੌਂਡ ਵਿੱਚੋਂ 17.15 ਕਰੋੜ ਪੌਂਡ ਗੈਰ-ਕਾਨੂੰਨੀ ਅਤੇ ਬੇਈਮਾਨੀ ਨਾਲ ਤਬਦੀਲ ਕਰਨ ਦੇ ਬਦਲੇ ਵਿਚ 57.25 ਏਕੜ ਜ਼ਮੀਨ ਅਤੇ ਹੋਰ ਵਿੱਤੀ ਲਾਭ ਪ੍ਰਾਪਤ ਕੀਤੇ।
ਇਹ ਵੀ ਪੜ੍ਹੋ: ਦੱਖਣੀ ਕੋਰੀਆ 'ਚ ਕਾਲੀ ਖੰਘ ਨਾਲ ਪਹਿਲੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8