ਪਾਕਿ : ਵੱਡੀ ਭੈਣ ਨੇ ਝੂਠੀ ਸ਼ਾਨ ਦੀ ਖਾਤਿਰ ਛੋਟੀ ਭੈਣ ਦੀ ਗੋਲੀ ਮਾਰ ਕੀਤੀ ਹੱਤਿਆ

Thursday, Aug 06, 2020 - 02:44 AM (IST)

ਲਾਹੌਰ - ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। 20 ਸਾਲਾ ਇਕ ਕੁੜੀ ਦੀ ਉਸ ਦੀ ਵੱਡੀ ਭੈਣ ਨੇ 'ਝੂਠੀ ਸ਼ਾਨ ਦੀ ਖਾਤਿਰ' ਕਥਿਤ ਤੌਰ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਦੋਸ਼ੀ ਮਹਿਲਾ ਦੀ ਛੋਟੀ ਭੈਣ ਆਪਣੇ ਪਰਿਵਾਰ ਦੀਆਂ ਇੱਛਾਵਾਂ ਖਿਲਾਫ ਆਪਣੇ ਪਸੰਦ ਦੇ ਵਿਅਕਤੀ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ। ਇਹ ਘਟਨਾ ਮੰਗਲਵਾਰ ਨੂੰ ਲਾਹੌਰ ਤੋਂ ਕਰੀਬ 50 ਕਿਲੋਮੀਟਰ ਦੂਰ ਸਥਿਤ ਖੁਸ਼ਾਲ ਸਿੰਘ ਪਿੰਡ ਵਿਚ ਵਾਪਰੀ, ਜਦ ਤਾਹੀਰਾ ਬੀਬੀ ਆਪਣੇ ਮੁਹੱਲੇ ਦੇ ਵਿਅਕਤੀ ਨਾਲ ਕੋਰਟ ਮੈਰਿਜ ਕਰਨ ਲਈ ਘਰ ਤੋਂ ਰਵਾਨਾ ਹੋਈ ਸੀ।

ਪੁਲਸ ਨੇ ਦੱਸਿਆ ਕਿ ਉਸ ਦੀ ਵੱਡੀ ਭੈਣ ਆਸੀਆ ਬੀਬੀ ਨੇ ਉਸ ਦਾ ਪਿੱਛਾ ਕੀਤਾ ਅਤੇ ਅਦਾਲਤ ਕੋਲ ਉਸ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਤੋਂ ਬਾਅਦ ਜ਼ਖਮੀ ਤਾਹਿਰਾ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਆਸੀਆ ਮੌਕੇ 'ਤੇ ਭੱਜਣ ਵਿਚ ਕਾਮਯਾਬ ਰਹੀ। ਉਸ ਦੇ ਪਿਤਾ ਦੀ ਸ਼ਿਕਾਇਤ 'ਤੇ ਉਸ ਖਿਲਾਫ ਮਾਮਲੇ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਝੂਠੀ ਸ਼ਾਨ ਦੀ ਖਾਤਿਰ ਹੱਤਿਆ ਦੀ ਇਹ ਇਕ ਦੁਰਲੱਭ ਘਟਨਾ ਹੈ, ਜਿਸ ਵਿਚ ਆਪਣੀ ਭੈਣ ਨੂੰ ਕਿਸੇ ਮਹਿਲਾ ਨੇ ਗੋਲੀ ਮਾਰੀ ਹੈ। ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਮੁਤਾਬਕ ਦੇਸ਼ ਵਿਚ ਹਰ ਹਫਤੇ ਪਤਨੀ ਦੀ ਗਲਾ ਦਬਾ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ, ਧੀਆਂ ਨੂੰ ਗੋਲੀ ਮਾਰ ਦਿੱਤੀ ਹੈ ਜਾਂ ਝੂਠੀ ਸ਼ਾਨ ਦੀ ਖਾਤਿਰ ਭੈਣਾਂ ਨੂੰ ਕੱਟ ਕੇ ਮਾਰ ਦਿੱਤਾ ਜਾਂਦਾ ਹੈ। ਕਮਿਸ਼ਨ ਨੇ ਕਿਹਾ ਕਿ ਪਿਛਲੇ ਸਾਲ 100 ਤੋਂ ਜ਼ਿਆਦਾ ਔਰਤਾਂ ਦੀ ਝੂਠੀ ਸ਼ਾਨ ਦੀ ਖਾਤਿਰ ਹੱਤਿਆ ਕਰ ਦਿੱਤੀ ਗਈ ਹੈ।


Khushdeep Jassi

Content Editor

Related News