ਪਾਕਿ : ਹਿੰਦੂ ਨੌਜਵਾਨ ਦੀ ਪੁਲਸ ਸਟੇਸ਼ਨ ''ਚ ਪੁਲਸ ਤਸ਼ੱਦਤ ਕਾਰਨ ਹੋਈ ਮੌਤ

Thursday, May 19, 2022 - 04:54 PM (IST)

ਪਾਕਿ : ਹਿੰਦੂ ਨੌਜਵਾਨ ਦੀ ਪੁਲਸ ਸਟੇਸ਼ਨ ''ਚ ਪੁਲਸ ਤਸ਼ੱਦਤ ਕਾਰਨ ਹੋਈ ਮੌਤ

ਗੁਰਦਾਸਪੁਰ,ਪਾਕਿਸਤਾਨ (ਵਿਨੋਦ)- ਪਾਕਿਸਤਾਨ ਦੇ ਸਿੰਧ ਸੂਬੇ ਦੇ ਕਸਬਾ ਥੱਟਾ ਪੁਲਸ ਸਟੇਸ਼ਨ ’ਚ ਇਕ ਹਿੰਦੂ ਨੌਜਵਾਨ ਦੀ ਇਕ ਹੱਤਿਆ ਦੇ ਕੇਸ ਵਿਚ ਪੁੱਛਗਿਛ ਦੌਰਾਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਉਹਨਾਂ ਦੇ ਮੁੰਡੇ ਦੀ ਮੌਤ ਪੁਲਸ ਵੱਲੋਂ ਤਸ਼ੱਦਤ ਦੇਣ ਕਾਰਨ ਹੋਈ ਹੈ, ਜਦਕਿ ਹੱਤਿਆ ਸਬੰਧੀ ਮਾਮਲੇ ਵਿਚ ਉਹਨਾਂ ਦੇ ਮੁੰਡੇ ਦਾ ਕੁਝ ਵੀ ਸਬੰਧ ਨਹੀਂ ਹੈ।

ਸੂਤਰਾਂ ਅਨੁਸਾਰ ਤਿੰਨ ਦਿਨ ਪਹਿਲਾ ਥੱਟਾ ਕਸਬੇ ਵਿਚ ਇਕ ਮੁਸਲਿਮ ਕਾਰੋਬਾਰੀ ਦੀ ਕਿਸੇ ਨੇ ਹੱਤਿਆ ਕਰ ਦਿੱਤੀ ਸੀ ਪਰ ਪੁਲਸ ਨੇ ਮ੍ਰਿਤਕ ਦੇ ਕੋਲ ਨੌਕਰੀ ਕਰਨ ਵਾਲੇ ਹਿੰਦੂ ਨੌਜਵਾਨ ਨੂਰਾ ਮੱਲਾਹ ਨੂੰ ਇਸ ਹੱਤਿਆ ਸਬੰਧੀ ਸ਼ੱਕ ਦੇ ਆਧਾਰ ’ਤੇ ਬੀਤੇ ਦਿਨ ਹਿਰਾਸਤ ਵਿਚ ਲਿਆ ਪਰ ਅੱਜ ਨੂਰਾਂ ਮੱਲਾਹ ਦੀ ਲਾਸ਼ ਪੁਲਸ ਸਟੇਸ਼ਨ ਦੇ ਬਾਥਰੂਮ ਵਿਚ ਪਈ ਮਿਲੀ। ਜਿਵੇਂ ਹੀ ਨੂਰਾਂ ਦੇ ਪਰਿਵਾਰ ਵਾਲਿਆਂ ਨੂੰ ਨੂਰਾਂ ਦੀ ਪੁਲਸ ਸਟੇਸ਼ਨ ਵਿਚ ਮੌਤ ਹੋਣ ਦਾ ਪਤਾ ਲੱਗਾ, ਤਾਂ ਸਾਰਾ ਪਰਿਵਾਰ ਕੁਝ ਮੁਸਲਿਮ ਲੋਕਾਂ ਦੇ ਨਾਲ ਪੁਲਸ ਸਟੇਸ਼ਨ ਪਹੁੰਚ ਗਿਆ। 

ਪੜ੍ਹੋ ਇਹ ਅਹਿਮ ਖ਼ਬਰ- ਜਲਵਾਯੂ ਤਬਦੀਲੀ ਕਾਰਨ ਭਾਰਤ-ਪਾਕਿ ਲਈ ਖ਼ਤਰੇ ਦੀ ਘੰਟੀ, ਰਿਕਾਰਡ ਤੋੜ ਗਰਮੀ ਪੈਣ ਦੇ ਆਸਾਰ

ਉੱਧਰ ਪੁਲਸ ਦਾ ਕਹਿਣਾ ਹੈ ਕਿ ਨੂਰਾਂ ਨੇ ਹੱਤਿਆ ਸਬੰਧੀ ਆਪਣਾ ਜ਼ੁਰਮ ਕਬੂਲ ਕਰਨ ਦੇ ਬਾਅਦ ਬਾਥਰੂਮ ਵਿਚ ਜਾ ਕੇ ਆਤਮ ਹੱਤਿਆ ਕਰ ਲਈ। ਜਦਕਿ ਪਰਿਵਾਰ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਕੀਤੇ ਤਸ਼ੱਦਤ ਕਾਰਨ ਉਸ ਦੀ ਮੌਤ ਹੋਈ। ਲੋਕਾਂ ਨੇ ਥਾਣੇ ਦੇ ਬਾਹਰ ਧਰਨਾ ਦੇਣਾ ਸ਼ੁਰੂ ਕੀਤਾ ਤਾਂ ਉੱਚ ਅਧਿਕਾਰੀਆਂ ਨੇ ਪਹੁੰਚ ਕੇ ਕਾਰਵਾਈ ਦਾ ਭਰੋਸਾ ਤਾਂ ਦਿੱਤਾ ਪਰ ਕਿਸੇ ਦੇ ਖ਼ਿਲਾਫ਼ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ।


author

Vandana

Content Editor

Related News