ਭਾਰਤੀ ਵਿਦਿਆਰਥਣ ਦੀ ਮੌਤ 'ਤੇ ਅਮਰੀਕਾ 'ਚ ਗੁੱਸਾ, ਸਾਹਮਣੇ ਆਇਆ ਬਾਈਡੇਨ ਪ੍ਰਸ਼ਾਸਨ ਦਾ ਪਹਿਲਾ ਬਿਆਨ

09/14/2023 3:24:06 PM

ਵਾਸ਼ਿੰਗਟਨ/ਸਿਆਟਲ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਭਾਰਤ ਸਰਕਾਰ ਨੂੰ ਸਿਆਟਲ ਵਿਚ ਪੁਲਸ ਦੀ ਗਸ਼ਤੀ ਕਾਰ ਦੀ ਟੱਕਰ ਨਾਲ ਭਾਰਤੀ ਵਿਦਿਆਰਥਣ ਜਾਹਨਵੀ ਕੰਦੂਲਾ ਦੀ ਮੌਤ ਦੀ ਤੁਰੰਤ ਜਾਂਚ ਕਰਨ ਅਤੇ ਜ਼ਿੰਮੇਵਾਰ ਪੁਲਸ ਅਧਿਕਾਰੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਦਾ ਭਰੋਸਾ ਦਿੱਤਾ ਹੈ। ਅਮਰੀਕਾ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਵੱਲੋਂ ਵਾਸ਼ਿੰਗਟਨ ਵਿੱਚ ਉੱਚ ਪੱਧਰ ’ਤੇ ਇਹ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਉਣ ਅਤੇ ਕੰਦੂਲਾ ਦੇ ਕਤਲ ਅਤੇ ਵਾਸ਼ਿੰਗਟਨ ਸੂਬੇ ਦੇ ਸਿਆਟਲ ਵਿੱਚ ਪੁਲਸ ਅਧਿਕਾਰੀ ਦੇ ਅਤਿ ਅਸੰਵੇਦਨਸ਼ੀਲ ਰਵੱਈਏ ’ਤੇ ਤੁਰੰਤ ਕਾਰਵਾਈ ਦੀ ਮੰਗ ਦੇ ਬਾਅਦ ਅਮਰੀਕੀ ਸਰਕਾਰ ਹਰਕਤ ਵਿੱਚ ਆ ਗਈ ਹੈ। 

ਇਹ ਵੀ ਪੜ੍ਹੋ: ਭਾਰਤੀ ਵਿਦਿਆਰਥਣ ਦੀ ਮੌਤ 'ਤੇ ਹੱਸਿਆ ਅਮਰੀਕੀ ਪੁਲਸ ਅਧਿਕਾਰੀ, ਹੋ ਸਕਦੀ ਹੈ ਸਖ਼ਤ ਕਾਰਵਾਈ (ਵੀਡੀਓ)

 

ਕੰਦੂਲਾ ਦੀ ਜਨਵਰੀ ਵਿੱਚ ਉਸ ਸਮੇਂ ਮੌਤ ਹੋ ਗਈ ਸੀ ਜਦੋਂ ਉਸਨੂੰ ਅਧਿਕਾਰੀ ਕੇਵਿਨ ਡੇਵ ਵੱਲੋਂ ਚਲਾਏ ਗਏ ਇੱਕ ਪੁਲਸ ਵਾਹਨ ਨੇ ਟੱਕਰ ਮਾਰ ਦਿੱਤੀ ਸੀ। 'ਸਿਆਟਲ ਟਾਈਮਜ਼' ਅਖ਼ਬਾਰ ਨੇ ਸੋਮਵਾਰ ਨੂੰ ਰਿਪੋਰਟ ਦਿੱਤੀ ਕਿ ਉਹ ਓਵਰਡੋਜ਼ ਦੀ ਰਿਪੋਰਟ ਮਿਲਣ ਤੋਂ ਬਾਅਦ ਘਟਨਾ ਵਾਲੀ ਥਾਂ 'ਤੇ ਜਾਂਦੇ ਸਮੇਂ 119 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ। ਸਿਆਟਲ ਪੁਲਸ ਵਿਭਾਗ ਵੱਲੋਂ ਸੋਮਵਾਰ ਨੂੰ ਜਾਰੀ ਕੀਤੀ ਗਈ ਬਾਡੀਕੈਮ ਫੁਟੇਜ ਵਿੱਚ, ਅਧਿਕਾਰੀ ਡੈਨੀਅਲ ਆਰਡਰਰ ਨੇ ਇਸ ਘਾਤਕ ਹਾਦਸੇ ਨੂੰ ਹੱਸ ਕੇ ਟਾਲ ਦਿੱਤੇ ਅਤੇ ਇਸ ਗੱਲ ਨੂੰ ਖਾਰਜ ਕਰ ਦਿੱਤਾ ਕਿ ਡੇਵ ਦੋਸ਼ੀ ਹੈ ਜਾਂ ਮਾਮਲੇ ਵਿਚ ਅਪਰਾਧਿਕ ਜਾਂਚ ਦੀ ਲੋੜ ਹੈ। ਅਮਰੀਕੀ ਸੰਸਦ ਮੈਂਬਰਾਂ ਅਤੇ ਭਾਰਤੀ-ਅਮਰੀਕੀਆਂ ਨੇ ਕੰਦੂਲਾ ਦੀ ਮੌਤ 'ਤੇ ਗੁੱਸਾ ਜ਼ਾਹਰ ਕੀਤਾ ਹੈ। ਬਾਈਡੇਨ ਪ੍ਰਸ਼ਾਸਨ ਨੇ ਭਾਰਤ ਸਰਕਾਰ ਨੂੰ ਘਟਨਾ ਦੀ ਤੁਰੰਤ ਜਾਂਚ ਕਰਨ ਅਤੇ ਦੋਸ਼ੀ ਪੁਲਸ ਅਧਿਕਾਰੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦਾ ਭਰੋਸਾ ਦਿੱਤਾ ਹੈ। ਸਮਝਿਆ ਜਾਂਦਾ ਹੈ ਕਿ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਰਾਜਦੂਤ ਅਤੇ ਭਾਰਤ ਸਰਕਾਰ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਨੇ ਪੂਰੀ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਘਟਨਾ ਤੋਂ 'ਹੈਰਾਨ' ਅਤੇ 'ਸਹਿਮੇ' ਹੋਏ ਹਨ। ਸਾਨ ਫਰਾਂਸਿਸਕੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਬੁੱਧਵਾਰ ਨੂੰ ਕੰਦੂਲਾ ਦੀ ਮੌਤ ਦੀ ਜਾਂਚ ਦੇ ਤਰੀਕਿਆਂ ਨੂੰ "ਬਹੁਤ ਪਰੇਸ਼ਾਨ ਕਰਨ ਵਾਲਾ" ਦੱਸਿਆ।

ਇਹ ਵੀ ਪੜ੍ਹੋ: ਬ੍ਰਿਟੇਨ 'ਚ 10 ਸਾਲਾ ਬੱਚੀ ਦੇ ਕਤਲ ਦੇ ਮਾਮਲੇ 'ਚ ਮਾਂ-ਪਿਓ ਪਾਕਿਸਤਾਨ 'ਚ ਗ੍ਰਿਫ਼ਤਾਰ

ਦੂਤਘਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ, "ਅਸੀਂ ਇਸ ਦੁਖਦਾਈ ਮਾਮਲੇ ਵਿੱਚ ਸ਼ਾਮਲ ਲੋਕਾਂ ਦੇ ਖਿਲਾਫ ਜਾਂਚ ਅਤੇ ਕਾਰਵਾਈ ਕਰਨ ਲਈ ਸਿਆਟਲ ਅਤੇ ਵਾਸ਼ਿੰਗਟਨ ਰਾਜ ਦੇ ਸਥਾਨਕ ਅਧਿਕਾਰੀਆਂ ਦੇ ਨਾਲ-ਨਾਲ ਵਾਸ਼ਿੰਗਟਨ, ਡੀਸੀ ਦੇ ਸੀਨੀਅਰ ਅਧਿਕਾਰੀਆਂ ਦੇ ਸਾਹਮਣੇ ਇਸ ਮਾਮਲੇ ਨੂੰ ਮਜ਼ਬੂਤੀ ਨਾਲ ਚੁੱਕਿਆ ਹੈ।" ਪੋਸਟ ਵਿੱਚ ਕਿਹਾ ਗਿਆ ਹੈ, ”ਕੌਂਸਲੇਟ ਅਤੇ ਦੂਤਘਰ ਸਾਰੇ ਸਬੰਧਤ ਅਧਿਕਾਰੀਆਂ ਨਾਲ ਇਸ ਮਾਮਲੇ ਦੀ ਨੇੜਿਓਂ ਨਿਗਰਾਨੀ ਕਰਨਾ ਜਾਰੀ ਰੱਖੇਗਾ।” ਭਾਰਤੀ ਅਮਰੀਕੀ ਕਾਂਗਰਸ ਮੈਂਬਰ ਰੋ ਖੰਨਾ ਨੇ ਕਿਹਾ, “ਜਾਹਨਵੀ ਕੰਦੂਲਾ ਗ੍ਰੈਜੂਏਟ ਲਈ ਭਾਰਤ ਤੋਂ ਇੱਥੇ ਆਈ ਸੀ। ਕੰਦੂਲਾ ਨੂੰ ਇੱਕ ਤੇਜ਼ ਰਫ਼ਤਾਰ ਪੁਲਸ ਕਾਰ ਨੇ ਟੱਕਰ ਮਾਰ ਦਿੱਤੀ, ਜਦੋਂ ਉਹ ਸੜਕ ਪਾਰ ਕਰ ਰਹੀ ਸੀ ਅਤੇ ਅਫ਼ਸਰ ਆਰਡਰ ਦਾ ਕਹਿਣਾ ਹੈ ਕਿ ਉਸਦੀ ਜ਼ਿੰਦਗੀ ਦੀ 'ਸੀਮਤ ਕੀਮਤ' ਸੀ। ਇਸ 'ਤੇ ਮੈਨੂੰ ਆਪਣੇ ਪਿਤਾ ਦਾ ਖ਼ਿਆਲ ਆਇਆ ਜੋ 20 ਸਾਲ ਦੀ ਉਮਰ ਵਿਚ ਇੱਥੇ ਆਏ ਸਨ। ਮਿਸਟਰ ਆਰਡਰਰ, ਹਰ ਭਾਰਤੀ ਪ੍ਰਵਾਸੀ ਦੀ ਜ਼ਿੰਦਗੀ ਕੀਮਤੀ ਹੈ। ਖੰਨਾ ਨੇ ਕਿਹਾ, "ਕੋਈ ਵੀ ਵਿਅਕਤੀ ਜੋ ਸੋਚਦਾ ਹੈ ਕਿ ਮਨੁੱਖੀ ਜੀਵਨ ਦੀ 'ਸੀਮਤ ਕੀਮਤ' ਹੈ, ਤਾਂ ਉਸ ਨੂੰ ਕਾਨੂੰਨ ਲਾਗੂ ਕਰਨ ਵਿੱਚ ਕੰਮ ਨਹੀਂ ਕਰਨਾ ਚਾਹੀਦਾ ਹੈ।" ਭਾਰਤੀ-ਅਮਰੀਕੀ ਕਾਂਗਰਸ ਵੂਮੈਨ ਪ੍ਰਮਿਲਾ ਜੈਪਾਲ ਨੇ ਕਿਹਾ, "ਇਹ ਭਿਆਨਕ ਹੈ। ਮੈਨੂੰ ਉਮੀਦ ਹੈ ਕਿ ਮੈਂ ਜਾਹਨਵੀ ਕੰਦੂਲਾ ਦੇ ਪਰਿਵਾਰ ਲਈ ਨਿਆਂ ਅਤੇ ਇਸ ਵਿੱਚ ਸ਼ਾਮਲ ਲੋਕਾਂ ਜਵਾਬਦੇਹ ਠਹਿਰਾਏ ਜਾਂਦੇ ਦੇਖਾਂਗੀ।'' 

ਇਹ ਵੀ ਪੜ੍ਹੋ: ਖ਼ਾਲਿਸਤਾਨੀ ਸਮਰਥਕਾਂ ਖ਼ਿਲਾਫ਼ ਐਕਸ਼ਨ 'ਚ ਸਰਕਾਰ, 19 ਜਣਿਆਂ ਦੀ ਕੀਤੀ ਪਛਾਣ, ਵੱਡੀ ਕਾਰਵਾਈ ਦੀ ਤਿਆਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News