ਇਮਰਾਨ ਖਾਨ ਨੂੰ ਸੱਤਾ ਤੋਂ ਬੇਦਖ਼ਲ ਕਰਨ ’ਚ ਜੁਟੀ ਵਿਰੋਧੀ ਧਿਰ, ਲੰਬੇ ਮਾਰਚ ਦਾ ਕਰੇਗੀ ਆਯੋਜਨ

Tuesday, Dec 15, 2020 - 08:14 AM (IST)

ਇਮਰਾਨ ਖਾਨ ਨੂੰ ਸੱਤਾ ਤੋਂ ਬੇਦਖ਼ਲ ਕਰਨ ’ਚ ਜੁਟੀ ਵਿਰੋਧੀ ਧਿਰ, ਲੰਬੇ ਮਾਰਚ ਦਾ ਕਰੇਗੀ ਆਯੋਜਨ

ਲਾਹੌਰ- ਪਾਕਿਸਤਾਨ ਵਿਰੋਧੀ ਧਿਰ ਨੇ ਇਮਰਾਨ ਖਾਨ ਸਰਕਾਰ ਨੂੰ ਬਾਹਰ ਕਰਨ ਲਈ ਇਸਲਾਮਾਬਾਦ ਤਕ ਲੰਬੇ ਮਾਰਚ ਦਾ ਐਲਾਨ ਕੀਤਾ ਹੈ। ਪਾਕਿਸਤਾਨ ’ਚ ਵਿਰੋਧੀ ਧਿਰ ਗਠਜੋੜ ਨੇ ਐਲਾਨ ਕੀਤਾ ਹੈ ਕਿ ਉਹ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੱਤਾ ਤੋਂ ਬੇਦਖ਼ਲ ਕਰਨ ਲਈ ਜਨਵਰੀ ਦੇ ਅਖੀਰ ਤਕ ਜਾਂ ਫਰਵਰੀ ਦੀ ਸ਼ੁਰੂਆਤ ’ਚ ਇਸਲਾਮਾਬਾਦ ’ਚ ਇਕ ਲੰਬਾ ਮਾਰਚ ਆਯੋਜਿਤ ਕਰੇਗਾ।

ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਪਾਕਿਸਤਾਨੀ ਮੁਸਲਿਮ ਲੀਗ (ਪੀ. ਐੱਮ. ਐੱਲ.-ਐੱਨ.) ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਐਤਵਾਰ ਨੂੰ ਮੀਨਾਰ-ਏ-ਪਾਕਿਸਤਾਨ ’ਚ ਆਪਣੇ ਸੰਬੋਧਨ ’ਚ ਸਮਰਥਕਾਂ ਨਾਲ ਇਸਲਾਮਾਬਾਦ ਲਈ ਮਾਰਚ ਕਰਨ ਦੀ ਬੇਨਤੀ ਕੀਤੀ ਹੈ। ਪਾਕਿਸਤਾਨ ਪੀਪੁਲਸ ਪਾਰਟੀ (ਪੀ. ਪੀ. ਪੀ.) ਦੇ ਪ੍ਰਧਾਨ ਬਿਵਾਲ ਭੁੱਟੋ-ਜਰਦਾਰੀ ਨੇ ਰਸਮੀ ਤੌਰ ’ਤੇ ਇਸ ਦਾ ਐਲਾਨ ਕੀਤਾ ਹੈ। ਰੈਲੀ ਦੌਰਾਨ ਜਮੀਅਤ ਉਲੇਮਾ-ਏ-ਇਸਲਾਮ (ਐੱਫ) ਦੇ ਪ੍ਰਮੁੱਖ ਫਜਲੁਰ ਰਹਿਮਾਨ ਨੂੰ ਇਹ ਕਹਿੰਦੇ ਹੋਏ ਆਗਾਹ ਕੀਤਾ ਕਿ ਅਸੀਂ ਜਨਵਰੀ ਦੇ ਅਖੀਰ ਜਾਂ ਫਰਵਰੀ ਦੀ ਸ਼ੁਰੂਆਤ ’ਚ ਇਸਲਾਮਾਬਾਦ ਵੱਲ ਮਾਰਚ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਨਾਜਾਇਜ਼ ਸਰਕਾਰ ਨੂੰ ਰਾਜ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਇਸ ਨੂੰ ਖਤਮ ਹੋਣ ਤੋਂ ਬਾਅਦ ਹੀ ਅਸੀਂ ਆਰਾਮ ਕਰਾਂਗੇ।

ਦੇਸ਼ ਦੇ ਹਾਲੀਆ ਇਤਿਹਾਸ ’ਚ ਇਹ ਪਹਿਲਾ ਮੌਕਾ ਸੀ, ਜਦੋਂ ਪੀ. ਐੱਮ. ਐੱਲ.-ਐੱਨ. ਨੇ ਮੀਨਾਰ-ਏ-ਪਾਕਿਸਤਾਨ ’ਚ ਇਕ ਜਨਤਕ ਬੈਠਕ ਆਯੋਜਿਤ ਕੀਤੀ, ਜੋ ਇਸ ਦੀ ਉਪ ਪ੍ਰਧਾਨ ਮਰੀਅਮ ਲਈ ਇਸ ਸਥਾਨ ’ਤੇ ਪਹਿਲੀ ਰੈਲੀ ਸੀ। ਇਸੇ ਤਰ੍ਹਾਂ ਮੀਨਾਰ-ਏ-ਪਾਕਿਸਤਾਨ ’ਚ ਇਕ ਸਿਆਸੀ ਸਭਾ ’ਚ ਬਿਲਾਵਲ ਦੀ ਇਹ ਪਹਿਲੀ ਮੌਜੂਦਗੀ ਸੀ। ਉਨ੍ਹਾਂ ਦੀ ਸਵ. ਮਾਂ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੇ 1986 ’ਚ ਮੀਨਾਰ-ਏ-ਪਾਕਿਸਤਾਨ ’ਚ ਇਕ ਇਤਿਹਾਸਕ ਜਨਤਕ ਸਭਾ ਕੀਤੀ ਸੀ। ਇਸ ਦਰਮਿਆਨ ਲਾਹੌਰ ’ਚ ਆਯੋਜਿਤ 6ਵੇਂ ਸ਼ਕਤੀ ਪ੍ਰਦਰਸ਼ਨ ਤੋਂ ਬਾਅਦ ਪੀ. ਡੀ. ਐੱਮ. ਨੇ ਲੜਕਾਨਾ ’ਚ ਹੋਣ ਵਾਲੀ ਅਗਲੀ ਰੈਲੀ ਲਈ ਰਣਨੀਤੀ ’ਤੇ ਚਰਚਾ ਲਈ ਪਾਰਟੀ ਦੇ ਚੋਟੀ ਦੇ ਨੇਤਾਵਾਂ ਦੀ ਮੀਟਿੰਗ ਬੁਲਾਈ।


author

Lalita Mam

Content Editor

Related News