ਲਹਿੰਦੇ ਪੰਜਾਬ ''ਚ ਹਾਈ ਅਲਰਟ, ਹਵਾਈ ਅੱਡੇ ਕੀਤੇ ਬੰਦ, ਕਈ ਐਮਰਜੈਂਸੀ ਚੁੱਕੇ ਜਾ ਰਹੇ ਕਦਮ

Wednesday, May 07, 2025 - 12:09 PM (IST)

ਲਹਿੰਦੇ ਪੰਜਾਬ ''ਚ ਹਾਈ ਅਲਰਟ, ਹਵਾਈ ਅੱਡੇ ਕੀਤੇ ਬੰਦ, ਕਈ ਐਮਰਜੈਂਸੀ ਚੁੱਕੇ ਜਾ ਰਹੇ ਕਦਮ

ਪਾਕਿਸਤਾਨ- ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਬਦਲੇ 'ਚ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ਵਿੱਚ ਅੱਧੀ ਰਾਤ ਤੋਂ ਬਾਅਦ ਭਾਰਤੀ ਹਥਿਆਰਬੰਦ ਬਲਾਂ ਵੱਲੋਂ ਕੀਤੇ ਗਏ ਸਟੀਕ ਸਟ੍ਰਾਈਕ ਦੇ ਨਤੀਜੇ ਵਜੋਂ ਪਾਕਿਸਤਾਨੀ ਸਰਕਾਰ ਅਤੇ ਸਥਾਨਕ ਅਧਿਕਾਰੀਆਂ ਨੇ ਕਈ ਐਮਰਜੈਂਸੀ ਕਦਮ ਚੁੱਕੇ। 

ਹਾਈ ਅਲਰਟ 'ਤੇ ਪੰਜਾਬ
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕਈ ਸ਼ਹਿਰਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ ਅਤੇ ਹਵਾਈ ਅੱਡਿਆਂ ਬੰਦ ਕਰ ਦਿੱਤਾ ਗਿਆ ਹੈ। ਇਸਲਾਮਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਉਡਾਣਾਂ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਰਾਜਧਾਨੀ ਵੱਲ ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਕਰਾਚੀ ਵੱਲ ਮੋੜ ਦਿੱਤਾ ਗਿਆ ਹੈ। ਪਾਕਿਸਤਾਨ ਦਾ ਹਵਾਈ ਖੇਤਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਅੱਜ ਹੋਣ ਵਾਲੇ ਬਲੈਕਆਊਟ ਦਰਮਿਆਨ ਡਿਪਟੀ ਕਮਿਸ਼ਨਰ ਦੀ ਲੋਕਾਂ ਨੂੰ ਖ਼ਾਸ ਅਪੀਲ

ਡੀ. ਜੀ. ਆਈ. ਐੱਸ. ਪੀ. ਆਰ. ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਕਿਹਾਰ ਕਿ ਸਾਡੇ ਚੁਣੇ ਗਏ ਸਮੇਂ ਅਤੇ ਸਥਾਨ 'ਤੇ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਉਚਿਤ ਤਰੀਕੇ ਨਾਲ ਜਵਾਬੀ ਕਾਰਵਾਈ ਕਰਨ ਦਾ ਅਧਿਕਾਰ ਹੈ।  ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਨੀਲਮ ਘਾਟੀ ਦੇ ਵੱਖ-ਵੱਖ ਇਲਾਕਿਆਂ ਵਿੱਚ ਗੋਲ਼ੀਬਾਰੀ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ, ਜਿੱਥੇ ਭਾਰਤ ਕਥਿਤ ਤੌਰ 'ਤੇ ਮੋਰਚਿਆਂ 'ਤੇ ਗੋਲ਼ੀਬਾਰੀ ਕਰ ਰਿਹਾ ਸੀ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨੀ ਫ਼ੌਜ ਜਵਾਬੀ ਕਾਰਵਾਈ ਕਰ ਰਹੀ ਹੈ।

PunjabKesari

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਰਤਾਰਪੁਰ ਲਾਂਘਾ ਕੀਤਾ ਗਿਆ ਬੰਦ

ਹਾਈ ਅਲਰਟ 'ਤੇ ਹਸਪਤਾਲ 
ਪੰਜਾਬ ਦੇ ਸਿਹਤ ਮੰਤਰੀ ਖਵਾਜਾ ਇਮਰਾਨ ਨਜ਼ੀਰ ਨੇ ਵਧਦੇ ਭਾਰਤੀ ਹਮਲੇ ਦੇ ਜਵਾਬ ਵਿੱਚ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਨੂੰ ਹਾਈ ਅਲਰਟ ’ਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਸਾਰੇ ਹਸਪਤਾਲਾਂ ਦੇ ਮੈਡੀਕਲ ਸੁਪਰਡੈਂਟ (ਐੱਮ. ਐੱਸ) ਅਤੇ ਮੁੱਖ ਅਧਿਕਾਰੀਆਂ (ਸੀ. ਓ) ਨੂੰ ਕਿਸੇ ਵੀ ਐਮਰਜੈਂਸੀ ਸਥਿਤੀ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੰਤਰੀ ਨੇ ਤੇਜ਼ ਪ੍ਰਤੀਕਿਰਿਆ ਟੀਮਾਂ ਦੇ ਗਠਨ ਦੇ ਵੀ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨੀ ਫ਼ੌਜ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ। ਇਸ ਨਾਜ਼ੁਕ ਸਮੇਂ ਵਿੱਚ ਪੂਰਾ ਦੇਸ਼ ਸਾਡੀਆਂ ਹਥਿਆਰਬੰਦ ਫ਼ੌਜਾਂ ਨਾਲ ਇੱਕਜੁੱਟ ਖੜ੍ਹਾ ਹੈ। 

ਇਸ ਦੌਰਾਨ ਲੜਾਕੂ ਜਹਾਜ਼ਾਂ ਨੂੰ ਫੈਸਲਾਬਾਦ ਦੇ ਉੱਪਰ ਉੱਡਦੇ ਵੇਖਿਆ ਗਿਆ, ਜਿਸ ਨਾਲ ਨਿਵਾਸੀਆਂ ਵਿੱਚ ਚਿੰਤਾ ਫੈਲ ਗਈ ਹੈ। ਹਵਾਬਾਜ਼ੀ ਸੂਤਰਾਂ ਦੇ ਅਨੁਸਾਰ ਵਿਦੇਸ਼ੀ ਏਅਰਲਾਈਨਾਂ ਦੁਆਰਾ ਪਾਕਿਸਤਾਨੀ ਹਵਾਈ ਖੇਤਰ ਰਾਹੀਂ ਉਡਾਣ ਭਰਨ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਹਾਲਾਂਕਿ ਪਾਕਿਸਤਾਨੀ ਹਵਾਈ ਅੱਡਿਆਂ 'ਤੇ ਆਉਣ ਅਤੇ ਜਾਣ ਲਈ ਉਡਾਣ ਸੰਚਾਲਨ ਆਮ ਵਾਂਗ ਜਾਰੀ ਹੈ। ਕੋਟ ਮੋਮਿਨ ਵਿੱਚ ਜੰਗੀ ਜਹਾਜ਼ਾਂ ਦੀਆਂ ਉੱਚੀਆਂ ਆਵਾਜ਼ਾਂ ਨੇ ਸਥਾਨਕ ਲੋਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ, ਜਿਸ ਕਾਰਨ ਬਹੁਤ ਸਾਰੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।

ਇਹ ਵੀ ਪੜ੍ਹੋ: ਪੰਜਾਬ 'ਚ 13 ਕਾਂਗਰਸੀ ਕੌਂਸਲਰਾਂ 'ਤੇ ਸਖ਼ਤ ਕਾਰਵਾਈ, ਨੋਟਿਸ ਕੀਤਾ ਜਾਰੀ

ਮੁਲਤਾਨ ਵਿੱਚ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਭਾਰਤ ਦੇ ਹਮਲੇ ਕਾਰਨ ਨਿਸ਼ਤਾਰ ਹਸਪਤਾਲ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ। ਇਕ ਹਸਪਤਾਲ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਸਾਰੇ ਡਾਕਟਰਾਂ ਅਤੇ ਸਟਾਫ਼ ਨੂੰ ਹਾਈ ਅਲਰਟ 'ਤੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਬਹਾਵਲਪੁਰ ਵਿੱਚ ਇਕ ਮਿਜ਼ਾਈਲ ਹਮਲੇ ਨੇ ਇਕ ਧਾਰਮਿਕ ਮਦਰੱਸੇ ਨੂੰ ਨਿਸ਼ਾਨਾ ਬਣਾਇਆ। ਰਿਪੋਰਟਾਂ ਦੇ ਅਨੁਸਾਰ 14 ਜ਼ਖ਼ਮੀ ਵਿਅਕਤੀਆਂ ਨੂੰ ਬਹਾਵਲ ਵਿਕਟੋਰੀਆ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਮੌਤਾਂ ਅਤੇ ਹੋਰ ਜ਼ਖ਼ਮੀਆਂ ਦੀਆਂ ਅਸਪਸ਼ਟ ਰਿਪੋਰਟਾਂ ਹਨ। ਸਿਆਲਕੋਟ ਵਿੱਚ ਹਵਾਈ ਅੱਡੇ ਦੇ ਬੁਲਾਰੇ ਦੇ ਅਨੁਸਾਰ ਹਵਾਈ ਅੱਡੇ ਦੇ ਕੰਪੈਲਕਸ ਅਤੇ ਆਲੇ-ਦੁਆਲੇ ਦੇ ਖੇਤਰਾਂ ਦੀਆਂ ਸਾਰੀਆਂ ਲਾਈਟਾਂ ਸਾਵਧਾਨੀ ਦੇ ਤੌਰ 'ਤੇ ਬੰਦ ਕਰ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ: ਪੰਜਾਬ 'ਚ 14 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ 'ਤੇ ਵੱਡੀ ਕਾਰਵਾਈ, ਵੇਖੋ ਲਿਸਟ 'ਚ ਨਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News