ਕੈਨੇਡਾ 'ਚ ਟਰੱਕ ਜਾਮ ਤੋਂ ਬਾਅਦ ਓਂਟਾਰੀਓ 'ਚ ਐਮਰਜੈਂਸੀ ਦਾ ਐਲਾਨ
Saturday, Feb 12, 2022 - 02:19 AM (IST)
ਟੋਰਾਂਟੋ-ਕੈਨੇਡਾ ਦੇ ਓਂਟਾਰੀਓ ਸੂਬੇ ਦੇ ਪ੍ਰੀਮੀਅਰ ਨੇ ਓਟਾਵਾ ਅਤੇ ਅਮਰੀਕਾ ਦੀ ਸਰਹੱਦ 'ਤੇ ਟਰੱਕ ਜਾਮ ਹੋਣ ਦੀ ਸਥਿਤੀ ਨੂੰ ਦੇਖਦੇ ਹੋਏ ਸ਼ੁੱਕਰਵਾਰ ਨੂੰ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਨਾਲ ਹੀ ਕਿਹਾ ਕਿ ਸਮਾਨ ਅਤੇ ਲੋਕਾਂ ਦੀ ਆਵਾਜਾਈ 'ਚ ਵਿਘਨ ਪਾਉਣ ਵਾਲਿਆਂ ਵਿਰੁੱਧ ਕਾਰਵਾਈ ਲਈ ਉਹ ਨਵੇਂ ਕਾਨੂੰਨ ਜਲਦ ਲਿਆਉਣ ਦੀ ਮੰਗ ਕਰਨਗੇ।
ਇਹ ਵੀ ਪੜ੍ਹੋ : ਰੂਸ ਓਲੰਪਿਕ ਦੌਰਾਨ ਯੂਕ੍ਰੇਨ 'ਤੇ ਕਰ ਸਕਦੈ ਹਮਲਾ : ਬਲਿੰਕੇਨ
ਫੋਰਡ ਨੇ ਕਿਹਾ ਕਿ ਉਹ ਸ਼ਨੀਵਾਰ ਨੂੰ ਸੂਬਾਈ ਕੈਬਨਿਟ ਦੀ ਬੈਠਕ ਬੁਲਾਉਣਗੇ ਤਾਂ ਕਿ ਅਜਿਹੇ ਹੁਕਮਾਂ ਨੂੰ ਲਾਗੂ ਕਰਵਾਇਆ ਜਾ ਸਕੇ ਕਿ ਬੁਨਿਆਦੀ ਸੁਵਿਧਾਵਾਂ ਨੂੰ ਰੋਕਣਾ ਗੈਰ-ਕਾਨੂੰਨੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਦੋ ਹਫ਼ਤਿਆਂ ਤੋਂ ਓਟਾਵਾ 'ਚ ਇਹ ਦੇਖ ਰਹੇ ਹਾਂ, ਹੁਣ ਇਹ ਵਿਰੋਧ ਪ੍ਰਦਰਸ਼ਨ ਨਹੀਂ ਹਨ, ਇਹ ਗੈਰ-ਕਾਨੂੰਨੀ ਕਬਜ਼ਾ ਹੈ।
ਇਹ ਵੀ ਪੜ੍ਹੋ : ਤਾਲਿਬਾਨ ਨੇ UNHCR ਦੇ ਕਈ ਅਫਗਾਨ ਕਰਮਚਾਰੀਆਂ ਤੇ 2 ਵਿਦੇਸ਼ੀ ਪੱਤਰਕਾਰਾਂ ਨੂੰ ਲਿਆ ਹਿਰਾਸਤ 'ਚ
ਕੈਨੇਡਾ 'ਚ ਲਗਾਤਾਰ ਚੌਥੇ ਦਿਨ ਸੈਂਕੜੇ ਟਰੱਕ ਚਾਲਕਾਂ ਨੇ ਆਪਣੇ ਵਾਹਨਾਂ ਨਾਲ ਪ੍ਰਦਰਸ਼ਨ ਕੀਤਾ। ਉਨ੍ਹਾਂ ਓਂਟਾਰੀਓ 'ਚ ਵਿੰਡਸਰ ਨੂੰ ਅਮਰੀਕਾ ਸ਼ਹਿਰ ਡੇਟ੍ਰਾਇਟ ਨਾਲ ਜੋੜਨ ਵਾਲੇ ਅੰਬੈਡਸਰ ਬ੍ਰਿਜ ਨੂੰ ਬੰਦ ਕਰ ਦਿੱਤਾ ਹੈ ਜਿਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਆਟੋ ਪਾਰਟਸ ਅਤੇ ਹੋਰ ਉਤਪਾਦਾਂ ਦੀ ਦਰਾਮਦ-ਬਰਾਮਦ 'ਚ ਵਿਘਨ ਪਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਘੱਟ ਰਿਹੈ ਕੋਰੋਨਾ ਦਾ ਕਹਿਰ, ਇਕ ਦਿਨ 'ਚ ਸਾਹਮਣੇ ਆਏ 454 ਮਾਮਲੇ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।