ਕੰਬੋਡੀਆ ''ਚ ਆਨਲਾਈਨ ਠੱਗੀ ਵਿਰੁੱਧ ਵੱਡੀ ਸਟ੍ਰਾਈਕ: 36 ਭਾਰਤੀਆਂ ਸਮੇਤ 2,000 ਤੋਂ ਵੱਧ ਵਿਦੇਸ਼ੀ ਗ੍ਰਿਫ਼ਤਾਰ

Sunday, Feb 01, 2026 - 01:52 PM (IST)

ਕੰਬੋਡੀਆ ''ਚ ਆਨਲਾਈਨ ਠੱਗੀ ਵਿਰੁੱਧ ਵੱਡੀ ਸਟ੍ਰਾਈਕ: 36 ਭਾਰਤੀਆਂ ਸਮੇਤ 2,000 ਤੋਂ ਵੱਧ ਵਿਦੇਸ਼ੀ ਗ੍ਰਿਫ਼ਤਾਰ

ਨੋਮ ਪੇਨ (ਏਜੰਸੀ)- ਕੰਬੋਡੀਆ ਸਰਕਾਰ ਨੇ ਆਨਲਾਈਨ ਧੋਖਾਧੜੀ ਕਰਨ ਵਾਲੇ ਗਿਰੋਹਾਂ ਵਿਰੁੱਧ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕਰਦਿਆਂ 2,044 ਵਿਦੇਸ਼ੀ ਨਾਗਰਿਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਇਹਨਾਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ 36 ਭਾਰਤੀ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: Almost Done ! ਗ੍ਰੀਨਲੈਂਡ ਨੂੰ ਲੈ ਕੇ ਟਰੰਪ ਨੇ ਦਿੱਤਾ ਅਜਿਹਾ ਬਿਆਨ ਕਿ ਚੀਨ ਤੇ ਰੂਸ ਨੂੰ ਪੈ ਗਈ Tension

ਕੈਸੀਨੋ ਦੀਆਂ 22 ਇਮਾਰਤਾਂ 'ਤੇ ਪੁਲਸ ਦਾ ਛਾਪਾ

ਮਿਲੀ ਜਾਣਕਾਰੀ ਮੁਤਾਬਕ ਇਹ ਕਾਰਵਾਈ ਸ਼ਨੀਵਾਰ ਨੂੰ ਦੱਖਣੀ-ਪੂਰਬੀ ਸੂਬੇ ਸਵੇ ਰੀਂਗ ਦੇ ਬਾਵੇਤ ਸ਼ਹਿਰ ਵਿੱਚ ਕੀਤੀ ਗਈ। ਇੱਥੇ ਇੱਕ ਕੈਸੀਨੋ ਦੀਆਂ 22 ਇਮਾਰਤਾਂ 'ਤੇ ਕਰੀਬ 700 ਪੁਲਸ ਮੁਲਾਜ਼ਮਾਂ ਨੇ ਮਿਲ ਕੇ ਛਾਪੇਮਾਰੀ ਕੀਤੀ ਅਤੇ 8 ਵੱਖ-ਵੱਖ ਦੇਸ਼ਾਂ ਦੇ ਸ਼ੱਕੀਆਂ ਨੂੰ ਕਾਬੂ ਕੀਤਾ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ 'ਤੇ ਹਮਲਾ, ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ

ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦਾ ਵੇਰਵਾ

ਕੰਬੋਡੀਆ ਦੇ ਗ੍ਰਹਿ ਮੰਤਰਾਲੇ ਅਨੁਸਾਰ ਫੜੇ ਗਏ ਲੋਕਾਂ ਵਿੱਚ ਵੱਖ-ਵੱਖ ਦੇਸ਼ਾਂ ਦੇ ਨਾਗਰਿਕ ਸ਼ਾਮਲ ਹਨ:

  • ਚੀਨੀ: 1,792
  • ਵੀਅਤਨਾਮੀ: 177
  • ਮਿਆਂਮਾਰ: 179
  • ਭਾਰਤੀ: 36
  • ਨੇਪਾਲੀ: 30

ਇਸ ਤੋਂ ਇਲਾਵਾ ਤਾਈਵਾਨ, ਮਲੇਸ਼ੀਆ, ਲਾਓਸ ਅਤੇ ਮੈਕਸੀਕੋ ਦੇ ਨਾਗਰਿਕ ਵੀ ਫੜੇ ਗਏ ਹਨ।

ਇਹ ਵੀ ਪੜ੍ਹੋ: Pak: ਮਹਿੰਗਾਈ ਨੇ ਕੱਢੇ ਜਨਤਾ ਦੇ ਵੱਟ ! 11.30. ਰੁਪਏ ਮਹਿੰਗਾ ਹੋਇਆ ਡੀਜ਼ਲ, ਪੈਟਰੋਲ ਦੇ ਭਾਅ...

ਅਪਰਾਧੀਆਂ ਲਈ ਸਵਰਗ ਨਹੀਂ, ਨਰਕ ਹੈ ਕੰਬੋਡੀਆ

ਗ੍ਰਹਿ ਮੰਤਰਾਲਾ ਦੇ ਬੁਲਾਰੇ ਟਚ ਸੋਖਾਕ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਇਹ ਕਾਰਵਾਈ ਦਰਸਾਉਂਦੀ ਹੈ ਕਿ ਸਰਕਾਰ ਆਨਲਾਈਨ ਠੱਗਾਂ ਵਿਰੁੱਧ ਕੋਈ ਢਿੱਲ ਨਹੀਂ ਵਰਤੇਗੀ। ਉਨ੍ਹਾਂ ਕਿਹਾ ਕਿ ਕੰਬੋਡੀਆ ਅਪਰਾਧੀਆਂ ਲਈ ਸੁਰੱਖਿਅਤ ਪਨਾਹਗਾਹ ਨਹੀਂ ਸਗੋਂ ਨਰਕ ਹੈ।

ਇਹ ਵੀ ਪੜ੍ਹੋ: ਨਿਪਾਹ ਵਾਇਰਸ ਦਾ ਖ਼ੌਫ਼! ਭਾਰਤ 'ਚ ਮਾਮਲੇ ਮਿਲਣ ਮਗਰੋਂ ਵਿਦੇਸ਼ਾਂ 'ਚ ਵੀ ਅਲਰਟ, ਜਾਣੋ ਕਿੰਨਾ ਘਾਤਕ ਹੈ ਇਹ ਵਾਇਰਸ

ਪਿਛਲੇ 7 ਮਹੀਨਿਆਂ ਦਾ ਰਿਕਾਰਡ

  • ਪਿਛਲੇ 7 ਮਹੀਨਿਆਂ ਵਿੱਚ ਕੰਬੋਡੀਆ ਨੇ 23 ਦੇਸ਼ਾਂ ਦੇ ਕੁੱਲ 5,106 ਸ਼ੱਕੀ ਠੱਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
  • ਇਹਨਾਂ ਵਿੱਚੋਂ 4,534 ਨੂੰ ਉਹਨਾਂ ਦੇ ਦੇਸ਼ਾਂ ਵਿੱਚ ਵਾਪਸ (ਡਿਪੋਰਟ) ਭੇਜ ਦਿੱਤਾ ਗਿਆ ਹੈ।
  • ਪਿਛਲੇ ਸਾਲ ਸਤੰਬਰ ਤੱਕ 48 ਗਿਰੋਹਾਂ ਦਾ ਪਰਦਾਫਾਸ਼ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਅਮਰੀਕਾ ਮਗਰੋਂ ਹੁਣ ਇਸ ਯੂਰਪੀ ਦੇਸ਼ ਨੇ ਅਪਣਾਇਆ Deport Plan ! ਧੜਾਧੜ ਕੱਢੇ ਜਾਣਗੇ 'ਲੋਕ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News