ਕਮਾਲ ਦੀ ਇੰਜੀਨੀਅਰਿੰਗ : ਕੈਂਸਰ ਕਾਰਨ ਗੁਆਈ ਇਕ ਅੱਖ ਤਾਂ ਉਸ ਦੀ ਜਗ੍ਹਾ ਲਗਾ ਲਈ 'ਫਲੈਸ਼ ਲਾਈਟ'
Friday, Nov 18, 2022 - 04:35 PM (IST)

ਕੈਲੀਫੋਰਨੀਆ - ਦੱਖਣੀ ਕੈਲੀਫੋਰਨੀਆ ਵਿਚ ਰਹਿੰਦੇ ਬ੍ਰਾਇਨ ਸਟੈਨਲੀ ਨਾ ਦੇ ਸ਼ਖ਼ਸ ਨੇ ਬਣਾਵਟੀ ਅੱਖ ਬਣਾਈ ਹੈ। ਦਰਅਸਲ ਬ੍ਰਇਨ ਨੇ ਕੈਂਸਰ ਕਾਰਨ ਆਪਣੀ ਖੱਬੀ ਅੱਖ ਗੁਆ ਦਿੱਤੀ ਸੀ। ਅਜਿਹੇ 'ਚ ਅੱਖ 'ਤੇ ਪੈਚ ਲਗਾਉਣ ਦੀ ਬਜਾਏ ਬ੍ਰਾਇਨ ਨੇ ਅਜਿਹੀ ਬਣਾਵਟੀ ਅੱਖ ਬਣਾਈ, ਜੋ ਫਲੈਸ਼ਲਾਈਟ ਦੀ ਤਰ੍ਹਾਂ ਕੰਮ ਕਰਦੀ ਹੈ। ਉਸਨੇ ਆਪਣੀ ਅੱਖ ਦੀ ਖਾਲੀ ਸਾਕਟ ਵਿੱਚ ਆਪਣਾ ਬਣਾਇਆ ਟਰਮੀਨੇਟਰ ਵਰਗਾ ਯੰਤਰ ਫਿਕਸ ਕੀਤਾ। ਉਸਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਆਪਣੀ ਇੱਕ ਕਲਿੱਪ ਵੀ ਸਾਂਝੀ ਕੀਤੀ ਹੈ ਅਤੇ ਲੋਕਾਂ ਨੂੰ ਦੱਸਿਆ ਹੈ ਕਿ ਜਦੋਂ ਕੈਂਸਰ ਨਾਲ ਉਸ ਦੀ ਅੱਖ ਚਲੀ ਗਈ ਤਾਂ ਉਸ ਨੇ ਆਪਣੀ ਅੱਖ ਨੂੰ ਫਲੈਸ਼ਲਾਈਟ ਵਿਚ ਤਬਦੀਲ ਕਰ ਲਿਆ।
ਇਹ ਵੀ ਪੜ੍ਹੋ: ਕੈਨੇਡਾ ’ਚ ਹਰਕੀਰਤ ਸਿੰਘ ਬਣੇ ਬਰੈਂਪਟਨ ਸਿਟੀ ਦੇ ਪਹਿਲੇ ਦਸਤਾਰਧਾਰੀ ਡਿਪਟੀ ਮੇਅਰ
ਬ੍ਰਾਇਨ ਦੇ ਅੱਖ ਦੀ ਲਾਈਟ ਆਮ ਫਲੈਸ਼ਲਾਈਟ ਵਾਂਗ ਕੰਮ ਕਰਦੀ ਹੈ। ਉਸ ਨੇ ਇਸ ਨੂੰ 'ਟਾਈਟੇਨੀਅਮ ਸਕਲ ਲੈਂਪ' ਦਾ ਨਾਂ ਦਿੱਤਾ ਹੈ, ਜੋ ਇਕ ਵਾਰ ਚਾਰਜ ਹੋਣ 'ਤੇ 20 ਘੰਟੇ ਤੱਕ ਕੰਮ ਕਰ ਸਕਦਾ ਹੈ। ਇਹ ਗਰਮ ਵੀ ਨਹੀਂ ਹੁੰਦਾ। ਸੋਸ਼ਲ ਮੀਡੀਆ 'ਤੇ ਬ੍ਰਾਇਨ ਸਟੈਨਲੀ ਦੀਆਂ ਹੋਰ ਵੀ ਵੀਡੀਓਜ਼ ਦੇਖਣ ਨੂੰ ਮਿਲਣਗੀਆਂ, ਜਿਸ 'ਚ ਉਸ ਨੂੰ ਆਪਣੀਆਂ ਅੱਖ 'ਤੇ ਵੱਖ-ਵੱਖ ਰੰਗਾਂ ਦੀਆਂ ਫਲੈਸ਼ਲਾਈਟਾਂ ਦੀ ਵਰਤੋਂ ਕਰਦੇ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਗਾਜ਼ਾ 'ਚ ਰਿਹਾਇਸ਼ੀ ਇਮਾਰਤ 'ਚ ਲੱਗੀ ਭਿਆਨਕ ਅੱਗ, 7 ਬੱਚਿਆ ਸਣੇ 21 ਲੋਕਾਂ ਦੀ ਮੌਤ (ਵੀਡੀਓ)