ਅਲਾਸਕਾ ਆਈਲੈਂਡ 'ਤੇ ਵਾਪਰਿਆ ਜਹਾਜ਼ ਹਾਦਸਾ

Saturday, Oct 19, 2019 - 02:33 PM (IST)

ਅਲਾਸਕਾ ਆਈਲੈਂਡ 'ਤੇ ਵਾਪਰਿਆ ਜਹਾਜ਼ ਹਾਦਸਾ

ਜੁਨੇਓ— ਪੇਨਿਸੁਲਾ ਏਅਰਵੇਜ਼ ਦਾ ਜਹਾਜ਼ ਸ਼ੁੱਕਰਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਇਸ ਦੌਰਾਨ ਇਕ ਯਾਤਰੀ ਦੀ ਮੌਤ ਹੋ ਗਈ ਹੈ। ਅਸਲ 'ਚ ਲੈਂਡਿੰਗ ਦੌਰਾਨ ਜਹਾਜ਼ ਰਨਵੇ 'ਤੋਂ ਤਿਲਕ ਗਿਆ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਦੂਰ ਦੇ ਅਲੇਊਟੀਅਨ ਆਈਲੈਂਡ ਦੇ ਹਵਾਈ ਅੱਡੇ ਤੇ ਇਹ ਘਟਨਾ ਹੋਈ ਹੈ।

ਮ੍ਰਿਤਕ ਦੀ ਪਛਾਣ ਵਾਸ਼ਿੰਗਟਨ ਸਟੇਟ ਦੇ 38 ਸਾਲਾ ਡੇਵਿਡ ਅੱਲਾਨ ਓਲਟਮੈਨ ਦੇ ਤੌਰ 'ਤੇ ਕੀਤੀ ਗਈ ਹੈ। ਕੰਪਨੀ ਨੇ ਦੱਸਿਆ ਕਿ ਇਸ ਜਹਾਜ਼ 'ਚ ਕਰੂ ਸਣੇ ਕੁੱਲ 42 ਲੋਕ ਸਵਾਰ ਸਨ। ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਦੇ ਲਈ ਅਲਾਸਕਾ ਖੇਤਰ ਦੇ ਪ੍ਰਮੁੱਖ ਕਲਾਇੰਟ ਜਾਨਸਨ ਨੇ ਦੱਸਿਆ ਕਿ ਜਹਾਜ਼ 'ਚ ਇਕ 2 ਸਾਲ ਦੀ ਬੱਚੀ ਸੀ ਵੀ। ਜਹਾਜ਼ ਕਰੀਬ ਸਵੇਰੇ 5:40 ਵਜੇ ਲੈਂਡ ਹੋਇਆ ਸੀ। ਇਸ ਏਅਰਵੇਜ਼ ਦਾ ਮਾਲਿਕ ਰਾਨ ਏਅਰ ਗਰੁੱਪ ਹੈ। ਰਾਨ ਏਅਰ ਗਰੁੱਪ ਦੇ ਪ੍ਰਧਾਨ ਦਵੇ ਨੇ ਇਸ ਦੇ ਸਾਰੇ ਕਰਮਚਾਰੀਆਂ ਵਲੋਂ ਹਾਦਸੇ ਕਾਰਨ ਹੋਈ ਮੌਤ 'ਤੇ ਦੁੱਖ ਵਿਅਕਤ ਕੀਤਾ ਹੈ।


author

Baljit Singh

Content Editor

Related News