ਅਮਰੀਕਾ ਦੇ ਇੰਡੀਆਨਾਪੋਲਿਸ ''ਚ ਮਾਲ ਦੇ ਬਾਹਰ ਗੋਲੀਬਾਰੀ ''ਚ ਇਕ ਦੀ ਮੌਤ, ਇਕ ਜ਼ਖ਼ਮੀ

Wednesday, Jan 04, 2023 - 05:07 PM (IST)

ਅਮਰੀਕਾ ਦੇ ਇੰਡੀਆਨਾਪੋਲਿਸ ''ਚ ਮਾਲ ਦੇ ਬਾਹਰ ਗੋਲੀਬਾਰੀ ''ਚ ਇਕ ਦੀ ਮੌਤ, ਇਕ ਜ਼ਖ਼ਮੀ

ਇੰਡੀਆਨਾਪੋਲਿਸ (ਭਾਸ਼ਾ)- ਅਮਰੀਕਾ ਦੇ ਇੰਡੀਆਨਾ ਸੂਬੇ ਦੀ ਰਾਜਧਾਨਾ ਇੰਡੀਆਨਾਪੋਲਿਸ ਵਿੱਚ ਇੱਕ ਸ਼ਾਪਿੰਗ ਮਾਲ ਦੇ ਬਾਹਰ ਮੰਗਲਵਾਰ ਰਾਤ ਹੋਈ ਗੋਲੀਬਾਰੀ ਵਿੱਚ ਇੱਕ ਨਾਬਾਲਗ ਦੀ ਮੌਤ ਹੋ ਗਈ, ਜਦੋਂਕਿ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇੰਡੀਆਨਾਪੋਲਿਸ ਮੈਟਰੋਪੋਲੀਟਨ ਪੁਲਸ ਵਿਭਾਗ ਨੇ ਕਿਹਾ ਕਿ ਗੋਲੀਬਾਰੀ ਰਾਤ 8 ਵਜੇ ਤੋਂ ਪਹਿਲਾਂ ਸ਼ਹਿਰ ਦੇ ਉੱਤਰ-ਪੂਰਬ ਵਾਲੇ ਪਾਸੇ ਕੈਸਲਟਨ ਸਕੁਏਅਰ ਮਾਲ ਦੇ ਬਾਹਰ ਹੋਈ।

ਪੁਲਸ ਨੇ ਦੱਸਿਆ ਕਿ ਜ਼ਖ਼ਮੀ ਦੀ ਹਾਲਤ ਸਥਿਰ ਹੈ। ਇਸ ਗੋਲੀਬਾਰੀ ਦੇ ਸਬੰਧ ਵਿੱਚ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਗੋਲੀ ਚੱਲਣ ਤੋਂ ਪਹਿਲਾਂ ਲੜਾਈ ਹੋਈ ਸੀ। ਜ਼ਿਕਰਯੋਗ ਹੈ ਕਿ ਜੁਲਾਈ 2021 ਵਿੱਚ ਇਸ ਮਾਲ ਦੇ ਅੰਦਰ ਇੱਕ ਘਟਨਾ ਵਿੱਚ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਸੀ। 2022 ਵਿੱਚ, ਸ਼ਹਿਰ ਦੇ ਦੱਖਣ ਵਿੱਚ ਸਥਿਤ ਗ੍ਰੀਨਵੁੱਡ ਪਾਰਕ ਮਾਲ ਵਿੱਚ ਗੋਲੀਬਾਰੀ ਦੀਆਂ ਘੱਟੋ-ਘੱਟ 2 ਘਟਨਾਵਾਂ ਹੋਈਆਂ ਸਨ।


author

cherry

Content Editor

Related News