ਓਮੀਕਰੋਨ ਦੀ ਦਹਿਸ਼ਤ, ਕੈਨੇਡਾ ਸਰਕਾਰ ਨੇ ਦੇਸ਼ ਵਾਸੀਆਂ ਨੂੰ ਗੈਰ-ਜ਼ਰੂਰੀ ਯਾਤਰਾਵਾਂ ਨਾ ਕਰਨ ਦੀ ਦਿੱਤੀ ਸਲਾਹ

Thursday, Dec 16, 2021 - 10:09 AM (IST)

ਓਮੀਕਰੋਨ ਦੀ ਦਹਿਸ਼ਤ, ਕੈਨੇਡਾ ਸਰਕਾਰ ਨੇ ਦੇਸ਼ ਵਾਸੀਆਂ ਨੂੰ ਗੈਰ-ਜ਼ਰੂਰੀ ਯਾਤਰਾਵਾਂ ਨਾ ਕਰਨ ਦੀ ਦਿੱਤੀ ਸਲਾਹ

ਟੋਰਾਂਟੋ (ਭਾਸ਼ਾ) : ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ‘ਓਮੀਕਰੋਨ’ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਨੇ ਬੁੱਧਵਾਰ ਨੂੰ ਸਾਰੇ ਦੇਸ਼ ਵਾਸੀਆਂ ਨੂੰ ਗੈਰ-ਜ਼ਰੂਰੀ ਯਾਤਰਾਵਾਂ ਨਾ ਕਰਨ ਦੀ ਸਲਾਹ ਦਿੱਤੀ ਅਤੇ ਓਨਟਾਰੀਓ ਵਿਚ ਐਨ.ਬੀ.ਏ. ਅਤੇ ਐਨ.ਐਚ.ਐਲ. ਖੇਡਾਂ ਵਰਗੇ ਪ੍ਰੋਗਰਾਮਾਂ ਵਿਚ ਦਰਸ਼ਕਾਂ ਦੀ ਸੰਖਿਆ 50 ਫ਼ੀਸਦੀ ਤੱਕ ਸੀਮਤ ਕਰ ਦਿੱਤੀ ਹੈ। ਓਨਟਾਰੀਓ ਦੇ ਮੁਖੀ ਡੱਗ ਫੋਰਡ ਨੇ ਇਹ ਵੀ ਕਿਹਾ ਕਿ ਸਾਰੇ ਬਾਲਗ ਸੋਮਵਾਰ ਤੋਂ ਕੋਵਿਡ-19 ਰੋਕੂ ਟੀਕੇ ਦੀ ਤੀਜੀ (ਬੂਸਟਰ)  ਖ਼ੁਰਾਕ ਲਈ ਹੁਣ ‘ਬੁਕਿੰਗ’ ਕਰ ਸਕਦੇ ਹਨ, ਜੇਕਰ ਦੂਜੀ ਖ਼ੁਰਾਕ ਲਏ ਨੂੰ ਉਨ੍ਹਾਂ ਨੂੰ 3 ਮਹੀਨੇ ਹੋ ਚੁੱਕੇ ਹਨ। ਫੋਰਡ ਨੇ ਕਿਹਾ, ‘ਅਸੀਂ ਤਾਲਾਬੰਦੀ ਨਹੀਂ ਲਗਾ ਰਹੇ ਹਾਂ ਅਤੇ ਇਸ ਨਾਲ ਇਸ ਤਰ੍ਹਾਂ ਹੀ ਨਜਿੱਠਣ ਦੀ ਕੋਸ਼ਿਸ਼ ਕਰਾਂਗੇ।’ ਫੋਰਡ ਨੇ ਕਿਹਾ ਕਿ ਇਸ ਤੋਂ ਬਚਣ ਦਾ ਸਭ ਤੋਂ ਸਹੀ ਤਰੀਕਾ ‘ਬੂਸਟਰ’ ਖ਼ੁਰਾਕ ਲੈਣਾ ਹੀ ਹੈ।

ਇਹ ਵੀ ਪੜ੍ਹੋ : ਦੱਖਣੀ ਸੂਡਾਨ ’ਚ ਫੈਲੀ ਰਹੱਸਮਈ ਬੀਮਾਰੀ, ਹੁਣ ਤੱਕ 89 ਲੋਕਾਂ ਦੀ ਮੌਤ, WHO ਨੇ ਭੇਜੀ ਜਾਂਚ ਟੀਮ

ਉਨ੍ਹਾਂ ਕਿਹਾ, ‘ਇਹੀ ਸਾਡੀ ਯੋਜਨਾ ਹੈ ਅਤੇ ਇਹੀ ਅਸੀਂ ਕਰਨ ਵਾਲੇ ਹਾਂ।’ ਬਾਰ ਅਤੇ ਰੈਸਟੋਰੈਂਟ ਪੂਰੀ ਸਮਰਥਾ ਨਾਲ ਖੁੱਲ੍ਹੇ ਰਹਿਣਗੇ। ਸੂਬਾਈ ਅਧਿਕਾਰੀਆਂ ਨੇ ਦੱਸਿਆ ਕਿ ਸਿਰਫ਼ 1000 ਜਾਂ ਉਸ ਤੋਂ ਜ਼ਿਆਦਾ ਦਰਸ਼ਕਾਂ ਵਾਲੇ ਕਿਸੇ ਪ੍ਰੋਗਰਾਮ ’ਤੇ ਹੀ ਲੋਕਾਂ ਦੀ ਮੌਜੂਦਗੀ ਨਾਲ ਜੁੜੀ ਪਾਬੰਦੀ ਲਗਾਈ ਗਈ ਹੈ। ਅੰਕੜਿਆਂ ਮੁਤਾਬਕ ਓਨਟਾਰੀਓ ਵਿਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 1808 ਅਤੇ ਕਿਊਬੇਕ ਵਿਚ 2386 ਨਵੇਂ ਮਾਮਲੇ ਸਾਹਮਣੇ ਆਏ। ਫੋਰਡ ਨੇ ਕਿਹਾ ਕਿ ਹੁਣ ਤੱਕ ‘ਓਮੀਕਰੋਨ’ ਬਹੁਤ ਜ਼ਿਆਦਾ ਛੂਤਕਾਰੀ ਪ੍ਰਤੀਤ ਹੋ ਰਿਹਾ ਹੈ ਅਤੇ ਸੂਬੇ ਵਿਚ ਇਸ ਦਾ ਪ੍ਰਕੋਪ ਵੱਧਣ ਦਾ ਖ਼ਦਸ਼ਾ ਹੈ। ਓਨਟਾਰੀਓ ਦੇ ਕਿੰਗਸਟਨ ਸ਼ਹਿਰ ਨੇ ਇਸ ਨਵੇਂ ਵੇਰੀਐਂਟ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਇਸ ਹਫ਼ਤੇ 5 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾ ਦਿੱਤੀ ਸੀ। ਓਨਟਾਰੀਓ ਦੇ ਸਕੂਲ ਵੀ ਨਵੇਂ ਸਾਲ ਵਿਚ ਇਕ ਵਾਰ ਫਿਰ ਕਲਾਸਾਂ ਆਨਲਾਈਨ ਆਯੋਜਿਤ ਕਰਨ ਦੀ ਤਿਆਰੀ ਕਰ ਰਹੇ ਹਨ।

ਇਹ ਵੀ ਪੜ੍ਹੋ : 'ਘਰ ਦਾ ਖ਼ਰਚਾ ਚਲਾਉਣ ਲਈ ਇਮਰਾਨ ਖਾਨ ਹਰ ਮਹੀਨੇ ਪਾਰਟੀ ਨੇਤਾ ਤੋਂ ਲੈਂਦੇ ਸਨ 50 ਲੱਖ ਰੁਪਏ'

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News