ਓਮਾਨ ''ਚ ਚੱਕਰਵਾਤ ਮੇਕੁਨੁ ਦਾ ਕਹਿਰ, 1 ਦੀ ਮੌਤ, 3 ਜ਼ਖਮੀ

05/26/2018 9:50:45 AM

ਸਲਾਲਾਹ— ਯਮਨ ਦੇ ਸੋਕੋਤਰਾ ਟਾਪੂ 'ਤੇ ਤਬਾਹੀ ਮਚਾਉਣ ਤੋਂ ਬਾਅਦ ਚੱਕਰਵਾਤ ਮੇਕੁਨੁ ਦੱਖਣੀ ਓਮਾਨ ਪਹੁੰਚ ਗਿਆ। ਚੱਕਰਵਾਤ ਨਾਲ ਇੱਥੇ ਤੇਜ਼ ਹਵਾਵਾਂ ਚੱਲੀਆਂ ਅਤੇ ਮੀਂਹ ਪਿਆ, ਜਿਸ ਵਿਚ ਇਕ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਓਮਾਨ ਦੇ ਮੌਸਮ ਵਿਗਿਆਨ ਡਾਇਰੈਕਟੋਰੇਟ ਜਨਰਲ ਨੇ ਦੱਸਿਆ ਕਿ ਚੱਕਰਵਾਤ ਸ਼ੁੱਕਰਵਾਰ ਦੇਰ ਸ਼ਾਮ ਪੱਛਮੀ ਸਲਾਲਾਹ ਵਿਚ ਆਇਆ, ਜਿੱਥੇ ਤੇਜ਼ ਹਵਾਵਾਂ ਚੱਲੀਆਂ, ਤੇਜ਼ ਮੀਂਹ ਪਿਆ ਅਤੇ ਸਮੁੰਦਰ ਵਿਚ ਉਚੀਆਂ ਲਹਿਰਾਂ ਉਠੀਆਂ।

PunjabKesari
ਡਾਇਰੈਕਟੋਰੇਟ ਨੇ ਆਪਣੀ ਤਾਜ਼ਾ ਚਿਤਾਵਨੀ ਵਿਚ ਕਿਹਾ ਹੈ ਕਿ ਨਵੇਂ ਵੇਰਵੇ ਦੱਸਦੇ ਹਨ ਕਿ ਚੱਕਰਵਾਤ ਦਾ ਕੇਂਦਰ ਦੋਫਾਰ ਸੂਬੇ ਦਾ ਤੱਟ ਹੈ। ਓਮਾਨ ਦੇ ਸਰਕਾਰੀ ਟੈਲੀਵਿਜ਼ਨ ਵੱਲੋਂ ਪ੍ਰਸਾਰਿਤ ਫੁਟੇਜ ਵਿਚ ਦੋਫਾਰ ਅਤੇ ਨਜ਼ਦੀਕ ਦੇ ਅਲ-ਵੁਸਤਾ ਸੂਬਿਆਂ ਦੇ ਵੱਡੇ ਹਿੱਸੇ ਪਾਣੀ ਵਿਚ ਡੁੱਬੇ ਦਿਖਾਈ ਦੇ ਰਹੇ ਹਨ। ਕਈ ਇਲਾਕਿਆਂ ਵਿਚ ਦਰਜਨਾਂ ਗੱਡੀਆਂ ਡੁੱਬ ਗਈਆਂ ਹਨ। ਡਾਇਰੈਕਟੋਰੇਟ ਦੇ ਮੁੱਖੀ ਅੱਬਦੁਲਾਹ ਅਲ-ਖੋਦੁਰੀ ਨੇ ਓਮਾਨ ਟੀਵੀ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਚੱਕਰਵਾਤ ਸ਼੍ਰੇਣੀ ਦੋ ਦਾ ਸੀ ਅਤੇ ਇਹ ਹੁਣ ਕਮਜ਼ੋਰ ਹੋ ਕੇ ਸ਼੍ਰੇਣੀ ਇਕ ਦਾ ਹੋ ਗਿਆ ਹੈ। ਪੁਲਸ ਨੇ ਦੱਸਿਆ ਕਿ ਓਮਾਨ ਵਿਚ 12 ਸਾਲਾ ਇਕ ਕੁੜੀ ਦੀ ਮੌਤ ਹੋ ਗਈ, ਜਦੋਂ ਕਿ 3 ਜ਼ਖਮੀ ਹੋ ਗਏ ਹਨ।

PunjabKesari


Related News