ਸਿਡਨੀ ''ਚ ਵੀ ਸ਼ੁਰੂ ਹੋਇਆ ਓਲਾ ਦਾ ਸਫਰ

03/14/2018 2:29:38 AM

ਸਿਡਨੀ— ਪਰਥ 'ਚ ਇਕ ਮਹੀਨਾ ਪਹਿਲਾਂ ਆਪਣੇ ਅੰਤਰਰਾਸ਼ਟਰੀ ਸਫਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਭਾਰਤੀ ਆਨਲਾਈਨ ਕੈਬ ਸਮੂਹ ਓਲਾ ਨੇ ਸੋਮਵਾਰ ਨੂੰ ਸਥਾਨਕ ਚਾਲਕ-ਹਿੱਸੇਦਾਰਾਂ ਦੇ ਨਾਲ ਸਿਡਨੀ 'ਚ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਹਨ। ਸ਼ਹਿਰ 'ਚ ਰਾਈਡਸ਼ੇਅਰਿੰਗ ਮੰਚ ਮੁਹੱਈਆ ਕਰਵਾਉਣ ਵਾਲੀ ਕੰਪਨੀ ਨੇ ਬਿਆਨ ਦਿੱਤਾ ਹੈ ਕਿ ਮੁਫਤ ਸਵਾਰੀ ਦੇ ਸ਼ੁਰੂਆਤੀ ਆਫਰ ਦੇ ਨਾਲ ਸਿਡਨੀ ਦੇ ਲੋਕ ਇਸ ਨਵੀਂ ਸੇਵਾ ਦਾ ਮਜ਼ਾ ਲੈ ਸਕਦੇ ਹਨ। ਗਾਹਕ ਓਲਾ ਐਪ ਡਾਉਨਲੋਡ ਕਰ ਸਕਦੇ ਹਨ ਤੇ ਓਲਾ ਖਾਤੇ ਲਈ ਰਜਿਸਟਰ ਕਰਕੇ ਰਾਈਡ ਬੁੱਕ ਕਰ ਸਕਦੇ ਹਨ।
ਕੰਪਨੀ ਨੇ 30 ਜਨਵਰੀ ਨੂੰ ਆਪਣੇ ਅਮਰੀਕੀ ਵਿਰੋਧੀ ਨਾਲ ਟੱਕਰ ਲੈਣ ਲਈ ਅੰਤਰਰਾਸ਼ਟਰੀ ਬਜ਼ਾਰ 'ਚ ਉਤਰਣ ਦਾ ਫੈਸਲਾ ਕੀਤਾ ਸੀ, ਜਿਸ ਦੀ ਸ਼ੁਰੂਆਤ ਆਸਟ੍ਰੇਲੀਆ ਤੋਂ ਕਰਨ ਦਾ ਐਲਾਨ ਕੀਤਾ ਗਿਆ ਸੀ। ਕੰਪਨੀ ਨੇ ਦੋ ਹਫਤੇ ਪਹਿਲਾਂ ਸਿਡਨੀ ਮੈਲਬਰਨ ਤੇ ਪਰਥ 'ਚ ਨਿੱਜੀ ਵਾਹਨਾਂ ਤੇ ਚਾਲਕਾਂ ਨੂੰ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਸੀ।
ਓਲਾ ਨੇ ਪਰਥ 'ਚ 14 ਫਰਵਰੀ ਨੂੰ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ, ਜਿਸ 'ਚ ਲੋਕਾਂ ਨੂੰ 2 ਮੁਫਤ ਰਾਈਡਜ਼ ਦੀ ਪੇਸ਼ਕਸ਼ ਕੀਤੀ ਗਈ ਸੀ। ਕੰਪਨੀ ਨੇ ਸਥਾਨਕ ਸਾਂਝੀਦਾਰਾਂ ਦੇ ਨਾਲ ਆਪਣੀ ਸੇਵਾ ਦੀ ਸ਼ੁਰੂਆਤ ਕੀਤੀ ਸੀ।


Related News