ਸੱਟੇਬਾਜ਼ੀ ਅਤੇ ਮੁਨਾਫਾਖ਼ੋਰੀ ਖ਼ਿਲਾਫ ਸਖ਼ਤ ਕਾਰਵਾਈ ਕਰੇਗੀ ਸਰਕਾਰ, ਰਿਟੇਲਰਸ ਘੱਟ ਕਰਨਗੇ ਮਾਰਜਨ

Wednesday, Jul 17, 2024 - 10:29 AM (IST)

ਨਵੀਂ ਦਿੱਲੀ (ਭਾਸ਼ਾ) - ਮੰਡੀਆਂ ’ਚ ਛੋਲੇ, ਮਾਂਹ ਅਤੇ ਅਰਹਰ ਦਾਲ ਦੇ ਭਾਅ ’ਚ ਕਮੀ ਆਈ ਹੈ ਪਰ ਰਿਟੇਲ ਮਾਰਕੀਟ ’ਚ ਖਪਤਕਾਰਾਂ ਨੂੰ ਹੁਣ ਤੱਕ ਇਸ ਦਾ ਫਾਇਦਾ ਨਹੀਂ ਮਿਲ ਸਕਿਆ ਹੈ, ਜਿਸ ਨੂੰ ਲੈ ਕੇ ਸਰਕਾਰ ਚਿੰਤਤ ਹੈ। ਇਸ ਦੇ ਮੱਦੇਨਜ਼ਰ ਡਿਪਾਰਟਮੈਂਟ ਆਫ ਕੰਜ਼ਿਊਮਰ ਅਫੇਅਰਜ਼ ਨੇ ਦਾਲ ਦੀਆਂ ਕੀਮਤਾਂ ਦੀ ਸਮੀਖਿਆ ਕਰਨ ਤੋਂ ਇਲਾਵਾ ਅਰਹਰ ਅਤੇ ਛੋਲਿਆਂ ਦੀ ਦਾਲ ਸਟਾਕ ਲਿਮਿਟ ਦੀ ਪਾਲਣਾ ਕਰਨ ਲਈ ਰਿਟੇਲਰਸ ਐਸੋਸੀਏਸ਼ਨ ਆਫ ਇੰਡੀਆ ਨਾਲ ਮਹੱਤਵਪੂਰਨ ਬੈਠਕ ਕੀਤੀ ਹੈ।

ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਪਿਛਲੇ ਇਕ ਮਹੀਨੇ ’ਚ ਮੁੱਖ ਮੰਡੀਆਂ ’ਚ ਛੋਲਿਆਂ ਦੀ ਦਾਲ, ਅਰਹਰ ਦਾਲ ਅਤੇ ਮਾਂਹ ਦਾਲ ਦੀਆਂ ਕੀਮਤਾਂ ’ਚ 4 ਫੀਸਦੀ ਤੱਕ ਦੀ ਗਿਰਾਵਟ ਆਈ ਹੈ ਪਰ ਪ੍ਰਚੂਨ ਕੀਮਤਾਂ ’ਚ ਉਵੇਂ ਗਿਰਾਵਟ ਦੇਖਣ ਨੂੰ ਨਹੀਂ ਮਿਲੀ ਹੈ।

ਖਪਤਕਾਰ ਮਾਮਲਿਆਂ ਦੀ ਸਕੱਤਰ ਨੇ ਹੋਲਸੇਲ ਮੰਡੀ ਦੀਆਂ ਕੀਮਤਾਂ ਅਤੇ ਰਿਟੇਲ ਮਾਰਕੀਟ ਦੀਆਂ ਕੀਮਤਾਂ ਦੇ ਵੱਖ-ਵੱਖ ਟਰੈਂਡਸ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਰਿਟੇਲਰ ਜ਼ਿਆਦਾ ਪ੍ਰਾਫਿਟ ਮਾਰਜਨ ਕਮਾਉਣ ’ਚ ਜੁਟੇ ਹਨ।

ਖਪਤਕਾਰਾਂ ਨੂੰ ਫਾਇਦਾ ਪਹੁੰਚਾਉਣ ਦੇ ਨਿਰਦੇਸ਼

ਨਿਧੀ ਖਰੇ ਨੇ ਬੈਠਕ ’ਚ ਸ਼ਾਮਲ ਹੋਣ ਆਏ ਪ੍ਰਤੀਨਿਧੀਆਂ ਨੂੰ ਮੌਜੂਦਾ ਕੀਮਤਾਂ ਦੀ ਸਥਿਤੀ ਅਤੇ ਖਰੀਫ ਆਊਟਲੁਕ ਧਿਆਨ ’ਚ ਰੱਖਦੇ ਹੋਏ ਰਿਟੇਲ ਇੰਡਸਟਰੀ ਨੂੰ ਖਪਤਕਾਰਾਂ ਨੂੰ ਸਸਤੇ ਭਾਅ ’ਤੇ ਦਾਲ ਉਪਲੱਬਧ ਕਰਵਾਉਣ ਲਈ ਕਿਹਾ ਹੈ।

ਉਨ੍ਹਾਂ ਕਿਹਾ ਕਿ ਵੱਡੇ ਚੇਨ ਰਿਟੇਲਰਸ ਦੇ ਨਾਲ ਸਾਰੀਆਂ ਸਟਾਕਹੋਲਡਿੰਗ ਇਕਾਈਆਂ ਦੀ ਸਟਾਕ ਪੁਜ਼ੀਸ਼ਨ ’ਤੇ ਸਰਕਾਰ ਪੈਨੀ ਨਜ਼ਰ ਬਣਾਏ ਹੋਏ ਹੈ, ਜਿਸ ਨਾਲ ਤੈਅ ਸਟਾਕ ਲਿਮਿਟ ਦੀ ਉਲੰਘਣਾ ਨਾ ਹੋਵੇ।

ਰਿਟੇਲਰਸ ਘੱਟ ਕਰਨਗੇ ਮਾਰਜਨ

ਖਪਤਕਾਰ ਮਾਮਲਿਆਂ ਦੇ ਸਕੱਤਰ ਨੇ ਰਿਟੇਲਰਸ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਟਾਕ ਲਿਮਿਟ ਦੀ ਉਲੰਘਣਾ, ਸੱਟੇਬਾਜ਼ੀ ਅਤੇ ਮੁਨਾਫਾਖੋਰੀ ਕਰਦੇ ਹੋਏ ਪਾਏ ਜਾਣ ’ਤੇ ਸਰਕਾਰ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ । ਰਿਟੇਲ ਸੈਕਟਰ ਵੱਲ ਬੈਠਕ ’ਚ ਹਿੱਸਾ ਲੈਣ ਵਾਲੇ ਪ੍ਰਤੀਨਿਧੀਆਂ ਨੇ ਸਰਕਾਰ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਆਪਣੇ ਰਿਟੇਲ ਮਾਰਜਨ ਨੂੰ ਐਡਜਸਟ ਕਰਨ ਤੋਂ ਬਾਅਦ ਉਸ ਨੂੰ ਘੱਟ ਤੋਂ ਘੱਟ ਰੱਖਣਗੇ, ਜਿਸ ਨਾਲ ਖਪਤਕਾਰਾਂ ਨੂੰ ਸਸਤੇ ਭਾਅ ’ਤੇ ਦਾਲ ਉਪਲੱਬਧ ਕਰਵਾਈ ਜਾ ਸਕੇ। ਬੈਠਕ ’ਚ ਰਿਟੇਲ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਤੀਨਿੱਧੀ ਤੋਂ ਇਲਾਵਾ ਰਿਲਾਇੰਸ ਰਿਟੇਲ, ਡੀ-ਮਾਰਟ, ਟਾਟਾ ਸਟੋਰਸ, ਸਪੈਂਸਰਸ, ਆਰ. ਐੱਸ. ਪੀ. ਜੀ. ਅਤੇ ਵੀ-ਮਾਰਟ ਦੇ ਪ੍ਰਤੀਨਿੱਧੀ ਸ਼ਾਮਿਲ ਹੋਏ।


Harinder Kaur

Content Editor

Related News