ਤੇਲ ਦੇ ਭੰਡਾਰ ਵਾਲੇ ਮੁਲਕ ਵੈਨੇਜ਼ੁਏਲਾ ''ਤੇ ਮੰਡਰਾ ਰਿਹੈ ਭੋਜਣ ਸੰਕਟ

01/26/2019 6:13:29 PM

ਕਰਾਕਸ (ਏਜੰਸੀ)- ਵੈਨੇਜ਼ੁਏਲਾ ਵਿਚ ਵਿਰੋਧੀ ਧਿਰ ਦੇ ਨੇਤਾ ਖਵਾਨ ਗਵਾਇਦੋ ਦਾ ਕਹਿਣਾ ਹੈ ਕਿ ਜੇਕਰ ਰਾਸ਼ਟਰਪਤੀ ਨਿਕੋਲਸ ਮਾਦੁਰੋ ਸੱਤਾ ਛੱਡ ਦੇਣ ਤਾਂ ਉਹ ਉਨ੍ਹਾਂ ਨੂੰ ਮੁਆਫੀ ਦੇਣ 'ਤੇ ਵਿਚਾਰ ਕਰਨਗੇ। ਗਵਾਇਦੋ ਨੇ ਬੁੱਧਵਾਰ ਨੂੰ ਖੁਦ ਨੂੰ ਅੰਤਰਿਮ ਰਾਸ਼ਟਰਪਤੀ ਐਲਾਨ ਦਿੱਤਾ ਹੈ ਅਤੇ ਕਿਹਾ ਕਿ ਸੰਕਟ ਦੇ ਹੱਲ ਲਈ ਉਹ ਫੌਜ ਸਮੇਤ ਸਾਰੀਆਂ ਧਿਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਆਪਣੇ ਭਾਰੀ ਤੇਲ ਭੰਡਾਰ ਦੇ ਦਮ 'ਤੇ ਵੈਨੇਜ਼ੁਏਲਾ ਨੂੰ ਦੁਨੀਆ ਦੇ ਅਮੀਰ ਦੇਸ਼ਾਂ ਵਿਚ ਸ਼ੁਮਾਰ ਹੋਣਾ ਚਾਹੀਦਾ ਸੀ। ਪਰ ਤੇਲ ਦੀਆਂ ਕੀਮਤਾਂ ਵਿਚ ਤੇਜ਼ ਗਿਰਾਵਟ ਆਰਥਿਕ ਮੰਦਹਾਲੀ ਨੇ ਦੇਸ਼ ਦੀ ਜ਼ਿਆਦਾਤਰ ਆਬਾਦੀ ਨੂੰ ਗਰੀਬੀ ਵਿਚ ਜੀਉਣ ਲਈ ਮਜਬੂਰ ਕਰ ਦਿੱਤਾ। ਲੋਕ ਦੇਸ਼ ਛੱਡ ਕੇ ਗੁਆਂਢੀ ਮੁਲਕਾਂ ਦਾ ਰੁਖ ਕਰ ਰਹੇ ਹਨ। 


Sunny Mehra

Content Editor

Related News