ਪਾਕਿਸਤਾਨ ਦੀ ਚਮਨ ਜੇਲ੍ਹ ''ਚ ਅਧਿਕਾਰੀਆਂ ''ਤੇ ਹਮਲਾ, ਕਈ ਕੈਦੀ ਫਰਾਰ
Thursday, Jun 29, 2023 - 06:19 PM (IST)
ਖੈਬਰ ਪਖਤੂਨਖਵਾ (ਵਾਰਤਾ) ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਚਮਨ ਵਿਚ ਵੀਰਵਾਰ ਨੂੰ ਘੱਟੋ-ਘੱਟ 20 ਕੈਦੀ ਜੇਲ੍ਹ ਵਿਚੋਂ ਫਰਾਰ ਹੋ ਗਏ। ਇਹ ਘਟਨਾ ਉਦੋਂ ਵਾਪਰੀ ਜਦੋਂ ਕੈਦੀਆਂ ਨੂੰ ਈਦ ਦੀ ਨਮਾਜ਼ ਅਦਾ ਕਰਨ ਲਈ ਬੈਰੇਕ ਵਿਚੋਂ ਬਾਹਰ ਕੱਢਿਆ ਗਿਆ ਤਾਂ ਕੁਝ ਕੈਦੀਆਂ ਨੇ ਇਕ ਜੇਲ ਅਧਿਕਾਰੀ 'ਤੇ ਹਮਲਾ ਕਰ ਦਿੱਤਾ। 'ਦਿ ਨਿਊਜ਼' ਨੇ ਪੁਲਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਈਦ ਮੌਕੇ ਅੱਤਵਾਦੀ ਫੰਡਿੰਗ ਰੋਕਣ ਲਈ 84 ਸੰਗਠਨਾਂ 'ਤੇ ਪਾਬੰਦੀ, ਹਾਫਿਜ਼ ਸਈਦ ਦੇ ਸੰਗਠਨ ਦਾ ਨਾਮ ਵੀ ਸ਼ਾਮਲ
ਪੁਲਸ ਨੇ ਕਿਹਾ ਕਿ ਕੈਦੀਆਂ ਵਿੱਚੋਂ ਇੱਕ ਨੇ ਜੇਲ੍ਹ ਅਧਿਕਾਰੀਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵਿੱਚ ਇੱਕ ਅਧਿਕਾਰੀ ਤੋਂ ਬੰਦੂਕ ਖੋਹ ਲਈ। ਬੈਰਕ ਇੰਚਾਰਜ ਨੇ ਦੱਸਿਆ ਕਿ ਫਰਾਰ ਹੋਏ ਕੈਦੀਆਂ 'ਤੇ ਧਾਰਾ 302 ਤਹਿਤ ਕਤਲ ਅਤੇ ਹੋਰ ਗੰਭੀਰ ਅਪਰਾਧਾਂ ਦੇ ਦੋਸ਼ ਹਨ। ਇਸ ਦੌਰਾਨ ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਕੈਦੀਆਂ ਨੇ ਮੁੱਖ ਗੇਟ ਦੇ ਬਾਹਰ ਖੜ੍ਹੇ ਅਧਿਕਾਰੀ ਤੋਂ ਬੰਦੂਕ ਖੋਹ ਲਈ ਅਤੇ ਉਸੇ ਕਲਾਸ਼ਨੀਕੋਵ ਤੋਂ ਜੇਲ੍ਹ ਅਧਿਕਾਰੀਆਂ ’ਤੇ ਗੋਲੀਆਂ ਚਲਾ ਦਿੱਤੀਆਂ। ਪਾਕਿਸਤਾਨੀ ਅੱਜ ਬਕਰੀਦ ਦਾ ਤਿਉਹਾਰ ਮਨਾ ਰਹੇ ਹਨ, ਜੋ ਕਿ ਇਸਲਾਮੀ ਕੈਲੰਡਰ ਦੇ ਆਖਰੀ ਮਹੀਨੇ ਵਿੱਚ ਪ੍ਰਸਤਾਵਿਤ ਹੱਜ ਯਾਤਰਾ ਦੇ ਆਖਰੀ ਦਿਨ ਦਾ ਪ੍ਰਤੀਕ ਵੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।