ਜਾਹਨਵੀ ਕੰਦੂਲਾ ਦੀ ਮੌਤ 'ਤੇ ਹੱਸਣ ਵਾਲੇ ਮੁਲਾਜ਼ਮ ਦਾ ਪਹਿਲਾ ਬਿਆਨ ਆਇਆ ਸਾਹਮਣੇ, ਜਾਰੀ ਕੀਤਾ ਪੱਤਰ

Saturday, Sep 16, 2023 - 01:19 PM (IST)

ਜਾਹਨਵੀ ਕੰਦੂਲਾ ਦੀ ਮੌਤ 'ਤੇ ਹੱਸਣ ਵਾਲੇ ਮੁਲਾਜ਼ਮ ਦਾ ਪਹਿਲਾ ਬਿਆਨ ਆਇਆ ਸਾਹਮਣੇ, ਜਾਰੀ ਕੀਤਾ ਪੱਤਰ

ਵਾਸ਼ਿੰਗਟਨ (ਭਾਸ਼ਾ)- 'ਸਿਆਟਲ ਪੁਲਸ ਆਫਿਸਰਜ਼ ਗਿਲਡ' ਨੇ ਸ਼ੁੱਕਰਵਾਰ ਨੂੰ ਇਸ ਸਾਲ ਦੇ ਸ਼ੁਰੂ ਵਿਚ ਭਾਰਤੀ ਵਿਦਿਆਰਥਣ ਜਾਹਨਵੀ ਕੰਦੂਲਾ ਦੀ ਮੌਤ ਤੋਂ ਬਾਅਦ ਅਸੰਵੇਦਨਸ਼ੀਲ ਟਿੱਪਣੀਆਂ ਕਰਦੇ ਪਾਏ ਗਏ ਆਪਣੇ ਇਕ ਅਧਿਕਾਰੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਮੀਡੀਆ ਨੇ ਪੁਲਸ ਕਾਰਵਾਈ ਦੇ ਵਾਇਰਲ ਵੀਡੀਓ ਸਾਂਝੇ ਕੀਤੇ ਹਨ, ਉਹ ਪੂਰੀ ਕਹਾਣੀ ਅਤੇ ਪੂਰੀ ਸੰਦਰਭ ਬਿਆਨ ਨਹੀਂ ਕਰਦੇ। ਵਾਸ਼ਿੰਗਟਨ ਸਥਿਤ ਨੌਰਥ ਈਸਟਰਨ ਯੂਨੀਵਰਸਿਟੀ ਦੀ ਵਿਦਿਆਰਥਣ ਕੰਦੂਲਾ ਜਦੋਂ 23 ਜਨਵਰੀ 2023 ਨੂੰ ਸੜਕ ਪਾਰ ਕਰ ਰਹੀ ਸੀ, ਉਦੋਂ ਪੁਲਸ ਦੇ ਇਕ ਵਾਹਨ ਨੇ ਟੱਕਰ ਮਾਰ ਦਿੱਤੀ ਸੀ। ਇਸ ਵਾਹਨ ਨੂੰ ਕੇਵਿਨ ਡੇਵ ਨਾਂ ਦਾ ਅਧਿਕਾਰੀ ਚਲਾ ਰਿਹਾ ਸੀ। ਉਹ ਨਸ਼ੇ ਦੀ ਓਵਰਡੋਜ਼ ਸਬੰਧੀ ਇੱਕ ਮਾਮਲੇ ਦੀ ਸੂਚਨਾ 'ਤੇ ਰਫ਼ਤਾਰ ਸੀਮਾ ਦੀ ਉਲੰਘਣਾ ਕਰਦੇ ਹੋਏ 119 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਰਫ਼ਤਾਰ ਨਾਲ ਵਾਹਨ ਚਲਾ ਰਿਹਾ ਸੀ।

ਇਹ ਵੀ ਪੜ੍ਹੋ: ਭਾਰਤੀ ਵਿਦਿਆਰਥਣ ਦੀ ਮੌਤ 'ਤੇ ਅਮਰੀਕਾ 'ਚ ਗੁੱਸਾ, ਸਾਹਮਣੇ ਆਇਆ ਬਾਈਡੇਨ ਪ੍ਰਸ਼ਾਸਨ ਦਾ ਪਹਿਲਾ ਬਿਆਨ

ਸਿਆਟਲ ਪੁਲਸ ਵਿਭਾਗ ਵੱਲੋਂ ਸੋਮਵਾਰ ਨੂੰ ਜਾਰੀ ਕੀਤੀ ਗਈ ਬਾਡੀਕੈਮ ਫੁਟੇਜ ਵਿੱਚ ਅਫਸਰ ਡੈਨੀਅਲ ਆਰਡਰਰ ਨੂੰ ਇਸ ਘਾਤਕ ਹਾਦਸੇ ਬਾਰੇ ਹੱਸ ਕੇ ਗੱਲ ਕਰਦੇ ਪਾਇਆ ਗਿਆ ਹੈ। ਇਸ ਦੇ ਨਾਲ ਹੀ ਉਹ ਡੇਵ ਦੀ ਗਲਤੀ ਦੀ ਗੁੰਜਾਇਸ਼ ਨੂੰ ਵੀ ਨਕਾਰਦੇ ਨਜ਼ਰ ਆ ਰਿਹਾ ਹੈ। ਬਾਡੀਕੈਮ ਰਿਕਾਰਡਿੰਗ ਵੀਡੀਓ ਵਿਚ ਆਰਡਰਰ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ "ਹਾਂ, ਬੱਸ ਇੱਕ ਚੈੱਕ ਕੱਟੋ... 11,000 ਡਾਲਰ ਦਾ। ਉਹ ਉਂਝ ਵੀ 26 ਸਾਲ ਦੀ ਸੀ। ਉਸ ਦੇ ਜੀਵਨ ਦੀ ਕੀਮਤ ਸੀਮਤ ਸੀ।" ਗਿਲਡ ਨੇ ਇਕ ਬਿਆਨ ਵਿਚ ਕਿਹਾ, ''ਇਸ ਵੀਡੀਓ ਨੇ ਗੱਲਬਾਤ ਦਾ ਸਿਰਫ ਇਕ ਪੱਖ ਦਿਖਾਇਆ। ਇਸ ਤੋਂ ਇਲਾਵਾ ਵੀ ਬਹੁਤ ਸਾਰੇ ਵੇਰਵੇ ਅਤੇ ਬਾਰੀਕੀਆਂ ਹਨ ਜੋ ਅਜੇ ਤੱਕ ਜਨਤਕ ਨਹੀਂ ਕੀਤੀਆਂ ਗਈਆਂ ਹਨ…।”

ਇਹ ਵੀ ਪੜ੍ਹੋ: ਗੁਆਂਢੀ ਮੁਲਕ 'ਚ ਰਾਤੋ-ਰਾਤ ਆਮ ਜਨਤਾ ਨੂੰ ਵੱਡਾ ਝਟਕਾ, 333 ਰੁਪਏ ਲਿਟਰ ਹੋਇਆ ਪੈਟਰੋਲ

ਉਸ ਨੇ ਆਰਡਰਰ ਵੱਲੋਂ ਲਿਖਿਆ ਇੱਕ ਪੱਤਰ ਜਾਰੀ ਕੀਤਾ, ਜਿਸ ਵਿੱਚ ਅਧਿਕਾਰੀ ਨੇ ਕਿਹਾ ਕਿ ਉਹ ਵਕੀਲਾਂ ਦਾ ਮਜ਼ਾਕ ਉਡਾਉਂਦੇ ਹੋਏ ਇਹ ਟਿੱਪਣੀਆਂ ਕਰ ਰਿਹਾ ਸੀ। 3 ਅਗਸਤ ਨੂੰ ਪੁਲਸ ਜਵਾਬਦੇਹੀ ਦਫ਼ਤਰ ਨੂੰ ਲਿਖੇ ਇੱਕ ਪੱਤਰ ਵਿੱਚ ਆਰਡਰਰ ਨੇ ਕਿਹਾ ਕਿ ਉਸ ਇਹਨਾਂ ਘਟਨਾਵਾਂ ਨਾਲ ਜੁੜੀ ਮੁਕੱਦਮੇਬਾਜ਼ੀ ਦੀ ਬੇਹੂਦਾ ਅਤੇ ਇਨ੍ਹਾਂ ਘਟਨਾਵਾਂ ਵਿਚ ਇਕ ਤ੍ਰਾਸਦੀ 'ਤੇ ਦੋ ਧਿਰਾਂ ਵਿਚਕਾਰ ਹੋਣ ਵਾਲੀ "ਸੌਦੇਬਾਜ਼ੀ" 'ਤੇ ਹਾਸਾ ਆਉਂਦਾ ਹੈ। ਉਸ ਨੇ ਕਿਹਾ, 'ਉਸ ਸਮੇਂ ਮੈਂ ਸੋਚਿਆ ਕਿ ਇਹ ਗੱਲਬਾਤ ਨਿੱਜੀ ਸੀ ਅਤੇ ਇਸ ਨੂੰ ਰਿਕਾਰਡ ਨਹੀਂ ਕੀਤਾ ਜਾ ਰਿਹਾ ਸੀ। ਇਹ ਗੱਲਬਾਤ ਵੀ ਮੇਰੇ ਫਰਜ਼ਾਂ ਦੇ ਦਾਇਰੇ ਵਿੱਚ ਨਹੀਂ ਸੀ।'

ਇਹ ਵੀ ਪੜ੍ਹੋ: ਕੈਨੇਡਾ ਤੋਂ ਮੁੜ ਆਈ ਦੁਖਦਾਇਕ ਖ਼ਬਰ, ਪਹਿਲੇ ਦਿਨ ਕਾਲਜ ਗਏ 19 ਸਾਲਾ ਪੰਜਾਬੀ ਗੱਭਰੂ ਨਾਲ ਵਾਪਰਿਆ ਭਾਣਾ

ਆਰਡਰਰ ਨੇ ਕਿਹਾ, "ਮੈਨੂੰ 23 ਜਨਵਰੀ, 2023 ਨੂੰ ਸ਼ਹਿਰ ਵਿੱਚ ਇੱਕ ਵਾਹਨ ਨਾਲ ਹੋਈ ਖ਼ਤਰਨਾਕ ਟੱਕਰ ਦੇ ਬਾਅਦ ਮਦਦ ਲਈ ਭੇਜਿਆ ਗਿਆ ਸੀ। ਘਰ ਜਾਂਦੇ ਸਮੇਂ ਮੈਂ ਮਾਈਕ ਸੋਲਨ ਨੂੰ ਫੋਨ ਕੀਤਾ, ਤਾਂ ਕਿ ਮੈਂ ਉਨ੍ਹਾਂ ਨੂੰ ਘਟਨਾ ਬਾਰੇ ਦੱਸ ਸਕਾ। ਕਾਲ 'ਤੇ ਹੋਈ ਗੱਲਬਾਤ ਅਣਜਾਣੇ ਵਿੱਚ ਮੇਰੇ BWV 'ਤੇ ਰਿਕਾਰਡ ਹੋ ਗਈ। ਗੱਲਬਾਤ ਮੇਰੀ ਗਸ਼ਤੀ ਕਾਰ ਵਿੱਚ ਹੋਈ। ਮੈਂ ਇਸ ਵਿੱਚ ਇਕੱਲਾ ਸੀ। ਉਸ ਫ਼ੋਨ ਕਾਲ ਦੌਰਾਨ ਮਾਈਕ ਓਲਾਨ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਹੁਣ ਵਕੀਲ "ਮਨੁੱਖੀ ਜੀਵਨ ਦੀ ਕੀਮਤ" 'ਤੇ ਬਹਿਸ ਕਰਨਗੇ।" ਆਰਡਰ ਨੇ ਲਿਖਿਆ, "ਮਾਈਕ ਸੋਲਨ ਨੇ ਮੈਨੂੰ ਕਿਹਾ: 'ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਵਕੀਲ ਕਿਹੜੀਆਂ ਬੇਕਾਰ ਦਲੀਲਾਂ ਦੇ ਸਕਦੇ ਹਨ?'" ਕੀ ਉਹ ਅਜੀਬ ਗੱਲਾਂ ਕਰ ਸਕਦੇ ਹਨ?' ਇਸ ਦੇ ਜਵਾਬ ਵਿਚ ਮੈਂ ਕਿਹਾ: 'ਉਹ 26 ਸਾਲ ਦੀ ਹੈ। ਉਸ ਦੀ ਜਾਨ ਦੀ ਕੀ ਕੀਮਤ ਹੈ, ਕੌਣ ਪਰਵਾਹ ਕਰਦਾ ਹੈ?' ਇਸ ਟਿੱਪਣੀ ਦਾ ਮਕਸਦ ਵਕੀਲਾਂ ਦਾ ਮਜ਼ਾਕ ਉਡਾਉਣਾ ਸੀ। ਮੈਂ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਵਕੀਲ ਇਸ ਮਾਮਲੇ ਵਿੱਚ ਕਿਹੜੀਆਂ ਦਲੀਲਾਂ ਦੇ ਸਕਦੇ ਹਨ।" 'ਸਿਆਟਲ ਪੁਲਸ ਅਫਸਰ ਗਿਲਡ' ਨੇ ਕਿਹਾ ਕਿ ਮੀਡੀਆ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਪੁਲਸ ਕਾਰਵਾਈਆਂ ਨਾਲ ਸਬੰਧਤ ਕੁਝ ਵਾਇਰਲ ਵੀਡੀਓਜ਼ ਪੂਰੀ ਕਹਾਣੀ/ਸੰਦਰਭ ਨੂੰ ਬਿਆਨ ਨਹੀਂ ਕਰਦੀਆਂ। ਇਸ ਦੌਰਾਨ ਆਰਡਰਰ ਦੀਆਂ ਸੇਵਾਵਾਂ ਸਮਾਪਤ ਕਰਨ ਦੀ ਮੰਗ ਕਰਦੇ ਹੋਏ ਹਜ਼ਾਰਾਂ ਲੋਕਾਂ ਨੇ ਇੱਕ ਆਨਲਾਈਨ ਪਟੀਸ਼ਨ 'ਤੇ ਦਸਤਖਤ ਕੀਤੇ।

ਇਹ ਵੀ ਪੜ੍ਹੋ: ਗੁਰਪਤਵੰਤ ਪੰਨੂ ਦੇ ਸੁਰੱਖਿਆ ਗਾਰਡਾਂ ਨੇ ਕੈਨੇਡਾ 'ਚ ਸਿੱਖ ਮਰਿਆਦਾ ਨੂੰ ਲਾਈ ਢਾਹ, ਅਰਦਾਸ 'ਚ ਨੰਗੇ ਸਿਰ ਹੋਏ ਖੜ੍ਹੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News