ਸਿਡਨੀ ’ਚ ਇਕ ਵਿਅਕਤੀ ਨੇ ਜਿੱਤੀ 96 ਮਿਲੀਅਨ ਡਾਲਰ ਦੀ ਲਾਟਰੀ

08/27/2019 2:41:03 PM

ਸਿਡਨੀ- ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ’ਚ ਰਹਿਣ ਵਾਲੇ ਇਕ ਵਿਅਕਤੀ ਦੀ ਕਿਸਮਤ ਇੰਝ ਬਦਲੀ ਕਿ ਉਸ ਨੇ ਕਦੇ ਇਸ ਬਾਰੇ ਸੋਚਿਆ ਵੀ ਨਹੀਂ ਸੀ। ਉਸ ਨੇ ਦੱਸਿਆ ਕਿ ਉਸ ਨੇ ਆਮ ਦੀ ਤਰ੍ਹਾਂ ਹੀ ਲਾਟਰੀ ਪਾਈ ਸੀ ਤੇ ਉਹ 96 ਮਿਲੀਅਨ ਡਾਲਰ ਦਾ ਮਾਲਕ ਬਣ ਗਿਆ। ਜਦ ਉਸ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਉਸ ਦੀ ਲਾਟਰੀ ਨਿਕਲੀ ਹੈ ਤਾਂ ਉਹ ਹੈਰਾਨ ਹੋ ਗਿਆ। ਖੁਸ਼ੀ ’ਚ ਉਸ ਦਾ ਸਰੀਰ ਕੰਬਣ ਲੱਗ ਗਿਆ ਤੇ ਉਹ ਕੁੱਝ ਵੀ ਬੋਲ ਨਾ ਸਕਿਆ। ਉਸ ਨੇ ਦੱਸਿਆ ਕਿ ਉਸ ਨੂੰ ਲੱਗ ਰਿਹਾ ਸੀ ਕਿ ਉਹ ਸੁਪਨਾ ਦੇਖ ਰਿਹਾ ਹੈ ਜਾਂ ਫਿਰ ਕੋਈ ਉਸ ਨਾਲ ਮਜ਼ਾਕ ਕਰ ਰਿਹਾ ਹੈ।

 

ਉਸ ਨੇ ਦੱਸਿਆ ਕਿ ਉਹ ਬਹੁਤ ਖੁਸ਼ ਹੈ। ਵਿਅਕਤੀ ਦੀ ਪਛਾਣ ਸਾਂਝੀ ਨਹੀਂ ਕੀਤੀ ਗਈ। ਭਵਿੱਖ ਦੀਆਂ ਯੋਜਨਾਵਾਂ ਬਾਰੇ ਦੱਸਦਿਆਂ ਉਸ ਨੇ ਕਿਹਾ ਕਿ ਉਹ ਨੌਕਰੀ ਛੱਡ ਕੇ ਆਪਣੇ ਬੱਚਿਆਂ ਦਾ ਚੰਗਾ ਪਾਲਣ-ਪੋਸ਼ਣ ਕਰਨ ’ਤੇ ਜ਼ੋਰ ਦੇਵੇਗਾ ਤੇ ਉਨ੍ਹਾਂ ਦਾ ਭਵਿੱਖ ਵਧੀਆ ਬਣਾਵੇਗਾ। ਉਸ ਨੇ ਦੱਸਿਆ ਕਿ ਉਹ ਆਪਣੀ ਜ਼ਿੰਦਗੀ ਦੇ ਅਧੂਰੇ ਸੁਪਨੇ ਪੂਰੇ ਕਰੇਗਾ। ਉਸ ਦਾ ਪਰਿਵਾਰ ਉਸ ਦੀ ਖੁਸ਼ੀ ’ਚ ਖੁਸ਼ ਹੈ। ਉਸ ਨੇ ਦੱਸਿਆ ਕਿ ਉਹ ਕਈ ਵਾਰ ਲਾਟਰੀ ਪਾ ਚੁੱਕਾ ਹੈ ਪਰ ਉਸ ਨੂੰ ਯਕੀਨ ਨਹੀਂ ਸੀ ਕਿ ਉਹ ਜਿੱਤ ਜਾਵੇਗਾ। ਉਸ ਨੇ ਆਸਟ੍ਰੇਲੀਆ ਦੀ ਦੂਜੀ ਵੱਡੀ ਲਾਟਰੀ ਜਿੱਤੀ ਹੈ।
ਇਸ ਤੋਂ ਪਹਿਲਾਂ ਸਿਡਨੀ ਦੀ ਇਕ ਔਰਤ ਨੂੰ ਇਸੇ ਸਾਲ ਜਨਵਰੀ ਮਹੀਨੇ 107.5 ਮਿਲੀਅਨ ਡਾਲਰ ਦੀ ਲਾਟਰੀ ਲੱਗੀ ਸੀ। 


Related News