ਸਾਬਕਾ ਅਮਰੀਕੀ ਰਾਸ਼ਟਰਪਤੀ ਓਬਾਮਾ ਦੀਆਂ ਅੱਖਾਂ ''ਚ ਆਏ ਹੰਝੂ, ਕੀਤੀ ਟਰੰਪ ਸਰਕਾਰ ਦੀ ਨਿੰਦਾ

05/17/2020 3:07:10 PM

ਵਾਸ਼ਿੰਗਟਨ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕੋਰੋਨਾ ਵਾਇਰਸ ਨਾਲ ਨਿਪਟਣ ਦੇ ਤਰੀਕਿਆਂ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਿੰਦਾ ਕੀਤਾ ਹੈ। ਸ਼ਨੀਵਾਰ ਨੂੰ ਇਸ ਬਾਰੇ ਵਿਚ ਗੱਲ ਕਰਦੇ ਵੇਲੇ ਬਰਾਕ ਓਬਾਮਾ ਦੀਆਂ ਅੱਖਾਂ ਵਿਚ ਹੰਝੂ ਆ ਗਏ।

ਓਬਾਮਾ ਨੇ ਜਾਰਜੀਆ ਵਿਚ ਮਾਰੇ ਗਏ ਗੈਰ-ਗੋਰੇ ਲੋਕਾਂ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਵਿਚ ਹੁਣ ਵੀ ਕਿੰਨਾ ਭੇਦਭਾਵ ਹੈ। ਬਰਾਕ ਓਬਾਮਾ 2020 ਵਿਚ ਗ੍ਰੈਜੂਏਟ ਹੋਣ ਵਾਲੇ ਇਤਿਹਾਸਿਕ ਗੈਰ-ਗੋਰੇ ਕਾਲਜਾਂ ਵਿਚੋਂ ਨਿਕਲਣ ਵਾਲੇ ਵਿਦਿਆਰਥੀਆਂ ਨੂੰ ਆਨਲਾਈਨ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਉਹਨਾਂ ਨੇ ਟਰੰਪ ਦਾ ਨਾਂ ਨਹੀਂ ਲਿਆ ਪਰ ਇਸ਼ਾਰਾ ਸਾਫ ਸੀ। ਉਹਨਾਂ ਕਿਹਾ ਕਿ ਮਹਾਮਾਰੀ ਨੇ ਇਹ ਦੱਸ ਦਿੱਤਾ ਹੈ ਕਿ ਜੋ ਵੀ ਲੋਕ ਦੇਸ਼ ਨੂੰ ਚਲਾ ਰਹੇ ਹਨ ਉਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ। ਕਈ ਲੋਕ ਤਾਂ ਅਜਿਹੇ ਵੀ ਹਨ ਜੋ ਕੋਈ ਜ਼ਿੰਮੇਦਾਰੀ ਨਹੀਂ ਲੈਣਾ ਚਾਹੁੰਦੇ। ਓਬਾਮਾ ਨੇ ਵਿਦਿਆਰਥੀਆਂ ਨੂੰ ਅਗਵਾਈ ਸੰਭਾਲਣ ਦੇ ਲਈ ਤਿਆਰ ਰਹਿਣ ਲਈ ਕਿਹਾ। ਉਹਨਾਂ ਕਿਹਾ ਕਿ ਇਹ ਦੁਨੀਆ ਬਿਹਤਰ ਹੋ ਸਕਦੀ ਹੈ ਤਾਂ ਇਸ ਨੂੰ ਸਿਰਫ ਤੁਸੀਂ ਹੀ ਬਿਹਤਰ ਬਣਾ ਸਕਦੇ ਹੋ। ਇਸ ਦੌਰਾਨ ਅਮਰੀਕਾ ਦੇ ਪਹਿਲੇ ਗੈਰ-ਗੋਰੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਮਸ਼ਹੂਰ ਅਰਬਰੀ ਮਾਮਲੇ ਦਾ ਵੀ ਜ਼ਿਕਰ ਕੀਤਾ। ਜਾਰਜੀਆ ਵਿਚ ਇਕ ਗੈਰ-ਗੋਰਾ ਨਾਗਰਿਕ ਗੋਲੀਬਾਰੀ ਦੌਰਾਨ ਮਾਰਿਆ ਗਿਆ ਸੀ। ਉਸ ਦੇ ਮਾਰੇ ਜਾਣ ਦੀ ਵੀਡੀਓ ਵਾਇਰਲ ਹੋ ਚੁੱਕੀ ਹੈ, ਜਿਸ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਦੀ ਨਿੰਦਾ ਹੋ ਰਹੀ ਹੈ।

23 ਫਰਵਰੀ ਨੂੰ 25 ਸਾਲ ਦਾ ਆਰਬਰੀ ਆਪਣੇ ਗੁਆਂਢ ਵਿਚ ਟਹਿਲਣ ਨਿਕਲਿਆ ਸੀ। ਉਸੇ ਦੌਰਾਨ ਦੋ ਗੋਰੇ ਹਥਿਆਰਬੰਦ ਲੋਕਾਂ ਨੇ ਉਸ ਨੂੰ ਘੇਰ ਲਿਆ। ਦੋਵਾਂ ਨੂੰ ਸ਼ੱਕ ਸੀ ਕਿ ਇਲਾਕੇ ਵਿਚ ਹੋਈ ਲੁੱਟ ਦੀ ਘਟਨਾ ਵਿਚ ਆਰਬਰੀ ਦਾ ਹੱਥ ਹੈ। ਜਦੋਂ ਆਰਬਰੀ ਨੇ ਉਹਨਾਂ ਤੋਂ ਦੂਰ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਇਸ ਘਟਨਾ ਨੂੰ ਲੈ ਕੇ ਅਮਰੀਕਾ ਦਾ ਗੈਰ-ਗੋਰਾ ਸਮਾਜ ਨਾਰਾਜ਼ ਹੈ। ਪੁਲਸ 'ਤੇ ਦੋਸ਼ ਲੱਗ ਰਿਹਾ ਹੈ ਕਿ ਉਹਨਾਂ ਨੇ ਦੋਸ਼ੀਆਂ ਨੂੰ ਨਹੀਂ ਫੜਿਆ। ਪੁਲਸ ਨੇ ਦੋ ਮਹੀਨੇ ਬਾਅਦ ਹੁਣ ਜਾ ਕੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿਚ ਬਰਾਕ ਓਬਾਮਾ ਨੇ ਕਿਹਾ ਕਿ ਅਮਰੀਕਾ ਵਿਚ ਭੇਦਭਾਵ ਸਾਫ ਦਿਖ ਰਿਹਾ ਹੈ। ਇਹ ਸਿਰਫ ਪਬਲਿਕ ਹੈਲਥ ਵਿਚ ਹੀ ਨਹੀਂ ਦਿਖ ਰਿਹਾ ਹੈ। ਅਸੀਂ ਦੇਖ ਰਹੇ ਹਾਂ ਕਿ ਇਕ ਗੈਰ-ਗੋਰਾ ਵਿਅਕਤੀ ਟਹਿਲਣ ਨਿਕਲਦਾ ਹੈ ਤੇ ਕੁਝ ਲੋਕ ਉਸ ਨੂੰ ਰੋਕ ਦਿੰਦੇ ਹਨ। ਉਹ ਉਸ ਨੂੰ ਸਵਾਲ ਕਰਦੇ ਹਨ ਤੇ ਫਿਰ ਉਸ ਨੂੰ ਗੋਲੀ ਮਾਰ ਦਿੰਦੇ ਹਨ।

2017 ਵਿਚ ਵਾਈਟ ਹਾਊਸ ਛੱਡਣ ਤੋਂ ਬਾਅਦ ਬਰਾਕ ਓਬਾਮਾ ਆਮ ਕਰਕੇ ਸ਼ਾਂਤ ਸਨ ਪਰ ਪਿਛਲੇ ਦਿਨੀਂ ਉਹ ਆਪਣੇ ਦੌਰ ਵਿਚ ਉਪ ਰਾਸ਼ਟਰਪਤੀ ਰਹੇ ਜੋ ਬਿਡੇਨ ਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਾਉਣ ਵਿਚ ਪੂਰਾ ਜ਼ੋਰ ਲਾ ਰਹੇ ਹਨ।


Baljit Singh

Content Editor

Related News