ਓ. ਬ੍ਰਾਇਨ ਨੇ ਚੀਨ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ ਰੱਦ ਕਰਨ ਦੀ ਕੀਤੀ ਅਪੀਲ

08/13/2020 3:49:39 AM

ਵਾਸ਼ਿੰਗਟਨ - ਹਾਂਗਕਾਂਗ ਦੇ ਮੀਡੀਆ ਟਾਈਕੂਨ ਜਿੰਮੀ ਲਾਈ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਇਕ ਦਿਨ ਬਾਅਦ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਸੀ ਓ ਬ੍ਰਾਇਨ ਨੇ ਚੀਨ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ ਰੱਦ ਕਰਨ ਅਤੇ ਹਾਂਗਕਾਂਗ ਨੂੰ ਬਹਾਲ ਕਰਨ ਦੀ ਅਪੀਲ ਕੀਤੀ। ਲਾਈ ਦੀ ਗ੍ਰਿਫਤਾਰੀ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਹਾਂਗਕਾਂਗ ਦੇ ਇਕ ਵਪਾਰੀ, ਪ੍ਰਕਾਸ਼ਕ ਅਤੇ ਲੋਕਤੰਤਰ ਪੱਖੀ ਵਕੀਲ ਜਿੰਮੀ ਲਾਈ ਦੀ ਗ੍ਰਿਫਤਾਰੀ ਤੋਂ ਅਸੀਂ ਬਹੁਤ ਦੁਖੀ ਹਾਂ। ਜਿੰਮੀ ਦੇ ਦੋ ਪੁੱਤਰਾਂ ਅਤੇ ਉਸਦੀ ਮੀਡੀਆ ਕੰਪਨੀ ਦੇ ਕਈ ਕਾਰਜਕਾਰੀ ਅਧਿਕਾਰੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਬੀਜਿੰਗ ਉਨ੍ਹਾਂ ਬੁਨਿਆਦੀ ਅਧਿਕਾਰਾਂ ਅਤੇ ਆਜ਼ਾਦੀਆਂ ’ਤੇ ਹਮਲਾ ਕਰ ਰਿਹਾ ਹੈ ਜੋ ਉਸਨੇ ਹਾਂਗਕਾਂਗ ਦੇ ਨਾਗਰਿਕਾਂ ਨਾਲ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਬੀਜਿੰਗ ਦਾ ਰਾਸ਼ਟਰੀ ਸੁਰੱਖਿਆ ਕਾਨੂੰਨ ਹਾਂਗਕਾਂਗ ਦੇ ਲੋਕਾਂ ਨੂੰ ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਅਤੇ ਆਜ਼ਾਦੀ ਤੋਂ ਇਨਕਾਰ ਕਰਦਾ ਹੈ ਅਤੇ ਹਾਂਗਕਾਂਗ ਦੇ ਅੰਦਰੂਨੀ ਮਾਮਲਿਆਂ ’ਤੇ ਚੀਨੀ ਕਮਿਊਨਿਸਟ ਪਾਰਟੀ ਦੇ ਕੰਟਰੋਲ ਨੂੰ ਵਧਾਉਂਦਾ ਹੈ। ਹਾਂਗਕਾਂਗ ਦੀ ਸਰਕਾਰ ਵਲੋਂ ਉਮੀਦਵਾਰਾਂ ਨੂੰ ਨਾਜਾਇਜ਼ ਆਯੋਗ ਠਹਿਰਾਉਣ ਅਤੇ ਵਿਧਾਨ ਸਭਾ ਨੂੰ ਮੁਲਤਵੀ ਕਰਨ ਦੀ ਹਾਲ ਦੀ ਕਾਰਵਾਈ ਤੋਂ ਬਾਅਦ ਇਨ੍ਹਾਂ ਦੀ ਗ੍ਰਿਫਤਾਰੀ ਦੀ ਖਬਰ ਮਿਲੀ ਹੈ। ਕੌਂਸਲ ਚੋਣਾਂ, ਬੀਜਿੰਗ ਵਲੋਂ ਹਾਂਗਕਾਂਗ ਦੇ ਲੋਕਾਂ ਅਤੇ ਦੁਨੀਆ ਨਾਲ ਕੀਤੇ ਵਾਅਦੇ ਦੀ ਉਲੰਘਣਾ ਹੈ। ਇਹ ਗ੍ਰਿਫਤਾਰੀਆਂ ਲੋਕਤੰਤਰ ਪੱਖੀ ਅਤੇ ਰਾਜਨੀਤਿਕ ਵਿਰੋਧੀ ਹਸਤੀਆਂ ਨੂੰ ਡਰਾਉਣ ਅਤੇ ਹਾਂਗਕਾਂਗ ਦੇ ਆਜ਼ਾਦੀ ਅਤੇ ਮੀਡੀਆ ਨੂੰ ਦਬਾਉਣ ਦੀ ਇਕ ਸਪੱਸ਼ਟ ਕੋਸ਼ਿਸ਼ ਹਨ।


Khushdeep Jassi

Content Editor

Related News