ਕੋਰੋਨਾ ਵਾਇਰਸ : ਆਸਟ੍ਰੇਲੀਆਈ ਸੂਬੇ ਨਿਊ ਸਾਊਥ ਵੇਲਜ਼ ਨੇ ਪਾਬੰਦੀਆਂ ''ਚ ਦਿੱਤੀ ਢਿੱਲ

05/31/2020 2:36:29 PM

ਸਿਡਨੀ- ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੀ ਮੁੱਖ ਮੰਤਰੀ ਗਲੇਡਿਜ਼ ਬੈਰੇਜੀਕਲੀਅਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਤੋਂ ਬਚਣ ਲਈ ਹਰ ਸਾਵਧਾਨੀ ਵਰਤਦੇ ਹੋਏ ਆਪਣੀ ਆਜ਼ਾਦੀ ਦੀ ਵਰਤੋਂ ਕਰਨ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਸੂਬੇ ਵਿਚ ਲੱਗੀਆਂ ਕਈ ਪਾਬੰਦੀਆਂ 'ਤੇ ਹੁਣ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। ਨਿਊ ਸਾਊਥ ਵੇਲਜ਼ ਵਿਚ ਸ਼ਨੀਵਾਰ ਰਾਤ ਨੂੰ 24 ਘੰਟਿਆਂ ਦੌਰਾਨ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇੱਥੇ 3095 ਲੋਕ ਕੋਰੋਨਾ ਦੀ ਲਪੇਟ ਵਿਚ ਆਏ, ਜਿਨ੍ਹਾਂ ਵਿਚੋਂ 2685 ਲੋਕ ਸਿਹਤਯਾਬ ਹੋ ਚੁੱਕੇ ਹਨ।

 PunjabKesari
ਨਿਊ ਸਾਊਥ ਵੇਲਜ਼ ਵਿਚ ਪਬ, ਬਿਊਟੀ ਸੈਲੂਨ ਅਤੇ ਮਿਊਜ਼ਿਮ ਦੋਬਾਰਾ ਖੋਲ੍ਹੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪਾਬੰਦੀਆਂ ਵਿਚ ਢਿੱਲ ਦੇਣਾ ਇਕ ਵੱਡਾ ਫੈਸਲਾ ਸੀ, ਜਿਸ 'ਤੇ ਸੋਚ-ਵਿਚਾਰ ਕੇ ਫੈਸਲਾ ਲਿਆ ਗਿਆ।


ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਲੋਕ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨਾ ਤੇ ਜਿੰਨਾ ਹੋ ਸਕੇ ਸਫਾਈ ਦਾ ਪੂਰਾ ਧਿਆਨ ਰੱਖਣ। ਉਨ੍ਹਾਂ ਦੱਸਿਆ ਕਿ ਸੋਮਵਾਰ ਤੋਂ ਮਿਊਜ਼ਿਅਮ, ਗੈਲਰੀਆਂ, ਲਾਇਬ੍ਰੇਰੀਆਂ ਅਤੇ ਬਿਊਟੀ ਸੈਲੂਨ ਖੁੱਲ੍ਹਣ ਜਾ ਰਹੇ ਹਨ । ਇਸ ਦੇ ਨਾਲ ਹੀ ਵਿਆਹ ਸਮਾਗਮ ਵਿਚ 20 ਤੇ ਪ੍ਰਾਰਥਨਾ ਘਰਾਂ ਅਤੇ ਸੰਸਕਾਰ ਮੌਕੇ 50 ਵਿਅਕਤੀ ਇਕੱਠੇ ਹੋ ਸਕਣਗੇ, ਇਸ ਤੋਂ ਵੱਧ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਹੈ। 


Lalita Mam

Content Editor

Related News