ਆਸਟ੍ਰੇਲੀਆ ''ਚ ਇਕ ਹੋਰ ਕੁਦਰਤੀ ਆਫਤ ਨੇ ਦਿੱਤੀ ਦਸਤਕ

02/09/2020 10:46:35 AM

ਮੈਲਬੌਰਨ— ਚਾਰ ਮਹੀਨਿਆਂ ਤੋਂ ਅੱਗ ਅਤੇ ਸੋਕੇ ਨਾਲ ਜੂਝ ਰਹੇ ਆਸਟ੍ਰੇਲੀਆ 'ਚ ਹੁਣ ਭਾਰੀ ਮੀਂਹ ਅਤੇ ਹੜ੍ਹ ਨੇ ਕਹਿਰ ਮਚਾਇਆ ਹੈ। ਜਿਸ ਕਾਰਨ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਅੱਗ ਬੁਝਾਉਣ 'ਚ ਤਾਂ ਮਦਦ ਮਿਲੀ ਪਰ ਇਸ ਨਾਲ ਕਈ ਇਲਾਕੇ ਹੜ੍ਹ ਵਰਗੀ ਸਥਿਤੀ ਨਾਲ ਜੂਝ ਰਹੇ ਹਨ।

ਐਤਵਾਰ ਨੂੰ ਸਿਡਨੀ ਤੇ ਇਸ ਦੇ ਨੇੜਲੇ ਖੇਤਰਾਂ 'ਚ ਕਈ ਥਾਵਾਂ 'ਤੇ ਦਰੱਖਤ ਡਿੱਗ ਗਏ। ਇਸ ਕਾਰਨ ਲੋਕਾਂ ਨੂੰ ਇਸ ਖੇਤਰ ਵੱਲ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਮੈਕੁਏਰੀ ਪਲੇਸ ਪਾਰਕ 'ਚ ਇਕ ਕਾਰ 'ਤੇ ਦਰੱਖਤ ਡਿੱਗਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਬਲੂ ਮਾਊਂਟੇਨਜ਼ ਅਤੇ ਲੂਰਾ ਨੇੜੇ ਮਿੱਟੀ ਦੀਆਂ ਢਿੱਗਾਂ ਡਿੱਗਣ ਕਾਰਨ ਰੇਲਵੇ ਟਰੈਕ ਮਿੱਟੀ ਨਾਲ ਭਰ ਗਿਆ ਹੈ, ਇਸ ਕਾਰਨ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਇੱਥੇ 24 ਘੰਟਿਆਂ 'ਚ 200 ਐੱਮ. ਐੱਮ. ਬਾਰਸ਼ ਹੋਈ ਹੈ।

ਸ਼ਨੀਵਾਰ ਨੂੰ ਨਿਊ ਸਾਊਥ ਵੇਲਜ਼ ਸਟੇਟ ਦੇ ਕਈ ਸ਼ਹਿਰਾਂ 'ਚ ਸੜਕਾਂ 'ਤੇ ਪਾਣੀ ਇਕੱਠਾ ਹੋਣ ਕਾਰਨ ਆਵਾਜਾਈ ਬੰਦ ਰਹੀ। ਮੀਂਹ ਦਾ ਪਾਣੀ ਸਟੋਰਾਂ 'ਚ ਵੀ ਭਰ ਗਿਆ। ਸਟੇਟ ਐਮਰਜੈਂਸੀ ਸਰਵਿਸ ਨੇ ਹੜ੍ਹ ਆਉਣ ਤੋਂ ਪਹਿਲਾਂ ਹੇਠਲੇ ਇਲਾਕੇ ਦੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਜਾਣ ਲਈ ਕਹਿ ਦਿੱਤਾ ਸੀ। ਮੌਸਮ ਵਿਭਾਗ ਵਲੋਂ ਲੋਕਾਂ ਨੂੰ ਪਹਿਲਾਂ ਹੀ ਅਲਰਟ ਕਰ ਦਿੱਤਾ ਗਿਆ ਸੀ। ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਜਾਣ ਲਈ ਕਹਿ ਦਿੱਤਾ ਗਿਆ ਹੈ।


Related News