ਹੁਣ ਮੈਡਾਗਾਸਕਰ ’ਚ ਜੈਨ-ਜ਼ੈੱਡ ਦਾ ਹਿੰਸਕ ਪ੍ਰਦਰਸ਼ਨ, ਦੇਸ਼ ਛੱਡ ਕੇ ਭੱਜੇ ਰਾਸ਼ਟਰਪਤੀ

Tuesday, Oct 14, 2025 - 02:55 AM (IST)

ਹੁਣ ਮੈਡਾਗਾਸਕਰ ’ਚ ਜੈਨ-ਜ਼ੈੱਡ ਦਾ ਹਿੰਸਕ ਪ੍ਰਦਰਸ਼ਨ, ਦੇਸ਼ ਛੱਡ ਕੇ ਭੱਜੇ ਰਾਸ਼ਟਰਪਤੀ

ਐਂਟਾਨਾਨਾਰਿਵੋ – ਹਿੰਦ ਮਹਾਸਾਗਰ ਵਿਚ ਅਫਰੀਕਾ ਦੇ ਪੂਰਬੀ ਕੰਢੇ ’ਤੇ ਸਥਿਤ ਟਾਪੂ ਦੇਸ਼ ਮੈਡਾਗਾਸਕਰ ਵਿਚ ਇਕ ਹਫਤੇ ਤੱਕ ਨੌਜਵਾਨਾਂ ਦੇ ਚੱਲੇ ਹਿੰਸਕ ਰੋਸ-ਪ੍ਰਦਰਸ਼ਨ ਤੋਂ ਬਾਅਦ ਉੱਥੋਂ ਦੇ ਰਾਸ਼ਟਰਪਤੀ ਆਂਦਰੇ ਰਾਜੋਏਲਿਨਾ ਦੇਸ਼ ਛੱਡ ਕੇ ਭੱਜ ਗਏ ਹਨ।

ਇਕ ਦਿਨ ਪਹਿਲਾਂ ਐਤਵਾਰ ਨੂੰ ਰਾਜੋਏਲਿਨਾ ਨੇ ਦਾਅਵਾ ਕੀਤਾ ਸੀ ਕਿ ਫੌਜ ਦੇ ਸਮਰਥਨ ਨਾਲ ਦੇਸ਼ ਵਿਚ ਤਖ਼ਤਾਪਲਟ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਜੈਨ-ਜ਼ੈੱਡ. ਦੀ ਤਾਜ਼ਾ ਬਗਾਵਤ ਅਤੇ ਇਕ ਉੱਚ-ਦਰਜੇ ਦੇ ਅਧਿਕਾਰੀ ਦੇ ਅਸਤੀਫ਼ੇ ਦੀ ਤਾਜ਼ਾ ਉਦਾਹਰਣ ਹੈ। ਪਿਛਲੇ ਮਹੀਨੇ ਨੇਪਾਲ ਵਿਚ ਵੀ  ਜੈਨ-ਜ਼ੈੱਡ. ਨੇ ਇਸੇ ਤਰ੍ਹਾਂ ਦਾ ਰੋਸ-ਪ੍ਰਦਰਸ਼ਨ ਕੀਤਾ ਸੀ, ਜਿਸ ਕਾਰਨ ਉੱਥੋਂ ਦੇ ਪ੍ਰਧਾਨ ਮੰਤਰੀ ਨੂੰ ਅਸਤੀਫ਼ਾ ਦੇਣਾ ਪਿਆ ਸੀ। 

ਰੇਡੀਓ ਫਰਾਂਸ ਇੰਟਰਨੈਸ਼ਨਲ ਦੇ ਅਨੁਸਾਰ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕ੍ਰੋਂ ਦੀ ਬੇਨਤੀ ’ਤੇ ਐਤਵਾਰ ਨੂੰ ਇਕ ਫਰਾਂਸੀਸੀ ਫੌਜੀ ਜਹਾਜ਼ ਨੇ ਰਾਸ਼ਟਰਪਤੀ ਆਂਦਰੇ ਰਾਜੋਏਲਿਨਾ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਮੈਡਾਗਾਸਕਰ ਵਿਚ ਫਰਾਂਸੀਸੀ ਦੂਤਘਰ ਨੇ ਪਹਿਲਾਂ ਆਪਣੀਆਂ ਸਾਬਕਾ ਕਾਲੋਨੀਆਂ ਵਿਚ ਕਿਸੇ ਵੀ ਫੌਜੀ ਦਖਲਅੰਦਾਜ਼ੀ ਤੋਂ ਇਨਕਾਰ ਕੀਤਾ ਸੀ।
 


author

Inder Prajapati

Content Editor

Related News