ਇਟਲੀ 'ਚ ਕਾਰੋਬਾਰ ਕਰਨ ਵਾਲਿਆਂ ਲਈ ਵੱਡੀ ਰਾਹਤ, ਹੁਣ ਪੰਜਾਬੀ ਭਾਸ਼ਾ ’ਚ ਹੋ ਸਕੇਗਾ ਪੇਪਰ ਵਰਕ

Sunday, Feb 11, 2024 - 12:05 PM (IST)

ਇਟਲੀ 'ਚ ਕਾਰੋਬਾਰ ਕਰਨ ਵਾਲਿਆਂ ਲਈ ਵੱਡੀ ਰਾਹਤ, ਹੁਣ ਪੰਜਾਬੀ ਭਾਸ਼ਾ ’ਚ ਹੋ ਸਕੇਗਾ ਪੇਪਰ ਵਰਕ

ਮਿਲਾਨ  (ਸਾਬੀ ਚੀਨੀਆ) - ਇੰਡੀਆ ਤੋਂ ਇਟਲੀ ਜਾ ਕੇ ਕਾਰੋਬਾਰ ਕਰਨ ਵਾਲਿਆ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦਿਆ ਇਥੋਂ ਦੇ ਕਾਰੋਬਾਰ ਨੂੰ ਚਲਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਸੰਸਥਾ ਫਿਨਏਮਪਰੇਸਾ ਨੇ ਕਾਰੋਬਾਰੀਆ ਨੂੰ ਲੋੜੀਦੇ ਕੋਰਸ ਜਾਂ ਕਾਗਜ਼- ਪੱਤਰ ਦੀ ਟਰਾਂਸਲੇਸ਼ਨ ਲਈ ਨੀਟਾ ਐਂਡ ਬ੍ਰਦਰਜ਼ ਨਾਮੀ ਕੰਪਨੀ ਨਾਲ ਸਮਝੌਤਾ ਕੀਤਾ ਹੈ ਤਾਂ ਜੋ ਇਟਲੀ ਆਉਣ ਵਾਲਿਆ ਨੂੰ ਇੱਥੇ ਆ ਕੇ ਕਾਰੋਬਾਰ ਵਿਚ ਬੋਲੀ ਕਾਰਨ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨ ਪਵੇ। ਇਸ ਲਈ ਦੋਵਾਂ ਐਸੋਸੀਏਸ਼ਨਾਂ ਵੱਲੋਂ ਇੰਡੀਆ ਵਿਚ ਆਪਣੇ ਵਪਾਰਕ ਸਹਿਯੋਗੀ ਵਜੋਂ ਨੀਟਾ ਐਂਡ ਬ੍ਰਦਰਜ਼ ਨੂੰ ਆਪਣੇ ਸਹਿਯੋਗੀ ਵਜੋਂ ਚੁਣਿਆ ਹੈ ਜੋ ਕਿ ਇਟਲੀ ਆਉਣ ਵਾਲਿਆ ਨੂੰ ਸਾਰੀ ਜਾਣਕਾਰੀ ਪੰਜਾਬੀ ਵਿਚ ਦੇਣਗੇ।

ਇਹ ਵੀ ਪੜ੍ਹੋ :   ਪਾਕਿਸਤਾਨ : ਚੋਣਾਂ 'ਚ ਬੇਨਿਯਮੀਆਂ ਕਾਰਨ ਸਿਆਸਤ ਗਰਮ, ਵੋਟਾਂ ਦੀ ਗਿਣਤੀ 'ਚ ਧਾਂਦਲੀ ਦੀਆਂ ਵੀਡੀਓ ਵਾਇਰਲ

ਵਰਣਨਯੋਗ ਹੈ ਕਿ ਨੀਟਾ ਬ੍ਰਦਰਜ਼ ਉਹੀ ਕੰਪਨੀ ਹੈ ਜਿਸ ਨੇ ਸਭ ਤੋਂ ਪਹਿਲਾ ਇਟਲੀ ਆਏ ਪੰਜਾਬੀਆਂ ਦੀਆਂ ਮੁਸ਼ਕਲਾਂ ਨੂੰ ਵੇਖਦੇ ਡਰਾਵਿੰਗ ਲਾਇਸੈਂਸ ਬਨਵਾਉਣ ਲਈ ਟਰਾਂਸਪੋਰਟ ਵਿਭਾਗ ਦੇ ਇਮਤਿਹਾਨ ਨੂੰ ਪਾਸ ਕਰਵਾਉਣ ਲਈ ਪੰਜਾਬੀ ਬੋਲੀ ਵਿਚ ਟਰਾਂਸਲੇਸ਼ਨ ਕਰਵਾ ਕੇ ਹਜ਼ਾਰਾਂ ਪੰਜਾਬੀਆਂ ਨੂੰ ਕਾਰ, ਬੱਸ ਅਤੇ ਟਰੱਕਾਂ ਦੇ ਲਾਇਸੈਂਸ ਬਣਾਉਣ ਲਈ ਪੜ੍ਹਾਈ ਕਰਵਾਈ ਸੀ।

ਇਹ ਵੀ ਪੜ੍ਹੋ :    EPFO Interest Rate: ਨੌਕਰੀ ਕਰਨ ਵਾਲਿਆਂ ਲਈ ਖੁਸ਼ਖਬਰੀ, PF 'ਤੇ ਵਧਿਆ ਵਿਆਜ, 3 ਸਾਲਾਂ 'ਚ ਸਭ ਤੋਂ ਵੱਧ

ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਕੰਪਨੀ ਐੱਮ. ਡੀ. ਮਲਕੀਤ ਨੀਟਾ ਦੱਸਿਆ ਕਿ ਇਟਲੀ ਵਿਚ ਪੰਜਾਬੀਆਂ ਦੀ ਵੱਧਦੀ ਗਿਣਤੀ ਨੂੰ ਵੇਖਕੇ ਇਹ ਪ੍ਰਜੈਕਟ ਤਿਆਰ ਕੀਤਾ ਜਿਸ ਲਈ ਕੋਈ 2 ਸਾਲ ਤੋਂ ਕੰਮ ਚੱਲ ਰਿਹਾ ਸੀ ਅਤੇ ਭਾਰਤ ਤੋਂ ਇਟਲੀ ਆ ਕੇ ਕਾਰੋਬਾਰ ਕਰਨ ਵਾਲਿਆਂ ਲਈ ਸੁਨਿਹਰੀ ਮੌਕਾ ਹੈ ਕਿ ਉਨ੍ਹਾਂ ਨੂੰ ਪੇਪਰ ਵਰਕ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀ ਅਵੇਗੀ ਤੇ ਉਹ ਬੜੀ ਅਸਾਨੀ ਨਾਲ ਇੱਥੇ ਆਕੇ ਕਾਰੋਬਾਰ ਕਰ ਸਕਣਗੇ| ਸਾਰੇ ਲੋੜੀਂਦੇ ਪੇਪਰਾਂ ਵਰਕ ਉਨਾਂ ਦੀ ਕੰਪਨੀ ਕਰਕੇ ਦੇਵੇਗੀ।

ਇਹ ਵੀ ਪੜ੍ਹੋ :   ਹੁਣ ਟੂਟੀ ਫਰੂਟੀ ਵੀ ਵੇਚਣਗੇ ਮੁਕੇਸ਼ ਅੰਬਾਨੀ ! ਖ਼ਰੀਦੀ 82 ਸਾਲ ਪੁਰਾਣੀ ਕੰਪਨੀ , ਇੰਨੇ 'ਚ ਹੋਈ ਡੀਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

 


author

Harinder Kaur

Content Editor

Related News