ਬੰਗਲਾਦੇਸ਼ 'ਚ 27 ਤੇ 28 ਨਵੰਬਰ ਨੂੰ ਲੱਗੇਗਾ ਲਾਕਡਾਊਨ, ਸ਼ੇਖ ਹਸੀਨਾ ਦੀ ਪਾਰਟੀ ਨੇ ਰੱਖੀਆਂ ਇਹ 8 ਮੰਗਾਂ

Wednesday, Nov 25, 2026 - 09:05 AM (IST)

ਬੰਗਲਾਦੇਸ਼ 'ਚ 27 ਤੇ 28 ਨਵੰਬਰ ਨੂੰ ਲੱਗੇਗਾ ਲਾਕਡਾਊਨ, ਸ਼ੇਖ ਹਸੀਨਾ ਦੀ ਪਾਰਟੀ ਨੇ ਰੱਖੀਆਂ ਇਹ 8 ਮੰਗਾਂ

ਇੰਟਰਨੈਸ਼ਨਲ ਡੈਸਕ : ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਾਰਟੀ ਬੰਗਲਾਦੇਸ਼ ਅਵਾਮੀ ਲੀਗ ਨੇ 27 ਤੇ 28 ਨਵੰਬਰ ਨੂੰ ਬੰਗਲਾਦੇਸ਼ ਵਿਚ 2 ਦਿਨਾਂ ਦੇ ਮੁਕੰਮਲ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ। ਤਾਲਾਬੰਦੀ ਲਗਾਉਣ ਦਾ ਇਹ ਫੈਸਲਾ ਦੇਸ਼ ਵਿਚ ਜਾਰੀ ਭਾਰੀ ਸਿਆਸੀ ਤਣਾਅ ਅਤੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਲਿਆ ਗਿਆ ਹੈ। ਮੌਜੂਦਾ ਸਰਕਾਰ ਨੇ ਸ਼ੇਖ ਹਸੀਨਾ ਦੀ ਨਵੇਂ ਪਾਸਪੋਰਟ ਅਤੇ ਰਾਸ਼ਟਰੀ ਪਛਾਣ ਪੱਤਰ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਹੈ। ਸਰਕਾਰ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਦੇਸ਼ ਵਿੱਚ ਦਾਖਲ ਹੋਣ 'ਤੇ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਸਭ ਮੋਹ ਮਾਇਆ ਹੈ...; 15,00,00,000 ਦਾ ਕਾਰੋਬਾਰ ਛੱਡ ਸੰਨਿਆਸ ਲੈਣ ਜਾ ਰਿਹਾ ਇਹ ਪਰਿਵਾਰ

ਇਸ ਟਕਰਾਅ ਦੇ ਵਿਰੋਧ ਵਿੱਚ ਅਵਾਮੀ ਲੀਗ ਨੇ ਮੰਗਲਵਾਰ ਨੂੰ ਇੱਕ ਮਸ਼ਾਲ ਜਲੂਸ ਕੱਢਿਆ ਅਤੇ ਹੁਣ 27 ਅਤੇ 28 ਨਵੰਬਰ ਨੂੰ ਦੇਸ਼ ਵਿਆਪੀ ਬੰਦ ਦਾ ਸੱਦਾ ਦਿੱਤਾ ਹੈ। ਦੱਸ ਦੇਈਏ ਕਿ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ (79) ਨੇ 16 ਦਸੰਬਰ ਨੂੰ ਵਿਜੇ ਦਿਵਸ ਮੌਕੇ ਦੇਸ਼ ਵਾਪਸ ਪਰਤਣ ਦੀ ਇੱਛਾ ਜਤਾਈ ਹੈ। ਉਨ੍ਹਾਂ ਦੇ ਬੁਲਾਰੇ ਸਈਅਦ ਮੋਜ਼ੱਮਿਲ ਅਲੀ ਨੇ ਮੰਗਲਵਾਰ ਨੂੰ ਦੱਸਿਆ ਕਿ ਹਸੀਨਾ ਨੇ ਬੰਗਲਾਦੇਸ਼ ਸਰਕਾਰ ਨੂੰ ਦਿੱਲੀ ਤੋਂ ਕੌਮੀ ਹਵਾਬਾਜ਼ੀ ਕੰਪਨੀ ਦੇ ਜਹਾਜ਼ ਰਾਹੀਂ ਵਾਪਸੀ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: ਖੁਸ਼ਖ਼ਬਰੀ! ਔਰਤਾਂ ਦੇ ਖਾਤਿਆਂ 'ਚ ਆਉਣਗੇ 20-20 ਹਜ਼ਾਰ ਰੁਪਏ, CM ਧਾਮੀ ਵਲੋਂ ਵੱਡਾ ਐਲਾਨ

ਬੁਲਾਰੇ ਮੁਤਾਬਕ ਉਨ੍ਹਾਂ ਦੇ ਵਕੀਲ ਨੇ 9 ਅਤੇ 19 ਨਵੰਬਰ ਨੂੰ ਨਵੀਂ ਦਿੱਲੀ ਸਥਿਤ ਬੰਗਲਾਦੇਸ਼ ਹਾਈ ਕਮਿਸ਼ਨ ਤੋਂ ਜ਼ਰੂਰੀ ਯਾਤਰਾ ਦਸਤਾਵੇਜ਼ਾਂ ਦੀ ਮੰਗ ਵੀ ਕੀਤੀ ਸੀ। ਦੂਜੇ ਪਾਸੇ ਇਸ ਐਲਾਨ ’ਤੇ ਢਾਕਾ ਤੋਂ ਤਿੱਖੀ ਪ੍ਰਤੀਕਿਰਿਆ ਆਈ ਹੈ। ਬੰਗਲਾਦੇਸ਼ ਸਰਕਾਰ ਨੇ ਸਖ਼ਤ ਰੁਖ਼ ਅਪਣਾਉਂਦਿਆਂ ਕਿਹਾ ਹੈ ਕਿ ਹਸੀਨਾ ਨੂੰ ‘ਹੱਥਕੜੀਆਂ ਵਿਚ’ ਵਾਪਸ ਲਿਆਂਦਾ ਜਾਵੇਗਾ ਅਤੇ ਉਨ੍ਹਾਂ ਨਾਲ ਭਗੌੜੇ ਦੋਸ਼ੀ ਵਾਂਗ ਸਲੂਕ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ 16 ਦਸੰਬਰ ਨੂੰ ਬੰਗਲਾਦੇਸ਼ 1971 ਦੇ ਮੁਕਤੀ ਸੰਗਰਾਮ ਵਿਚ ਪਾਕਿਸਤਾਨ ’ਤੇ ਜਿੱਤ ਦਾ ਜਸ਼ਨ ਮਨਾਉਂਦਾ ਹੈ।

ਇਹ ਵੀ ਪੜ੍ਹੋ: 2027 'ਚ ਮਾਲੋਮਾਲ ਹੋ ਜਾਣਗੇ ਇਨ੍ਹਾਂ ਰਾਸ਼ੀਆਂ ਦੇ ਲੋਕ! ਨੋਟਾਂ ਦੇ ਲੱਗਣਗੇ ਢੇਰ, ਬਾਬਾ ਵੇਂਗਾ ਦੀ ਵੱਡੀ ਭਵਿੱਖਬਾਣੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News