ਨੋਬੇਲ ਪੁਰਸਕਾਰ ਲਈ ਟਰੰਪ ਦਾ ਨਾਂ ਦੇਣ ਵਾਲੇ ਦੋਸ਼ੀ ਨੂੰ ਨਹੀਂ ਲਭ ਸਕੀ ਨਾਰਵੇ ਪੁਲਸ

Tuesday, May 08, 2018 - 09:25 PM (IST)

ਨੋਬੇਲ ਪੁਰਸਕਾਰ ਲਈ ਟਰੰਪ ਦਾ ਨਾਂ ਦੇਣ ਵਾਲੇ ਦੋਸ਼ੀ ਨੂੰ ਨਹੀਂ ਲਭ ਸਕੀ ਨਾਰਵੇ ਪੁਲਸ

ਵਾਸ਼ਿੰਗਟਨ/ਓਸਲੋ — ਨਾਰਵੇ ਦੀ ਪੁਲਸ ਨੇ ਮੰਗਲਵਾਰ ਨੂੰ ਕਿਹਾ ਕਿ ਨੋਬੇਲ ਸ਼ਾਂਤੀ ਪੁਰਸਕਾਰ ਲਈ ਡੋਨਾਲਡ ਟਰੰਪ ਦੇ ਫਰਜ਼ੀ ਨਾਮਜ਼ਦਗੀ ਮਾਮਲੇ 'ਚ ਉਹ ਅਸਲੀ ਦੋਸ਼ੀ ਤੱਕ ਨਹੀਂ ਪਹੁੰਚ ਸਕੀ ਹੈ ਅਤੇ ਇਸ ਲਈ ਉਸ ਨੇ ਇਸ ਮਾਮਲੇ ਦੀ ਜਾਂਚ ਨੂੰ ਬੰਦ ਕਰ ਦਿੱਤਾ ਹੈ। ਇਸ ਪੁਰਸਕਾਰ ਲਈ ਅਮਰੀਕੀ ਰਾਸ਼ਟਰਪਤੀ ਦੇ ਨਾਮਜ਼ਦਗੀ ਦੇ ਫਰਜ਼ੀ ਹੋਣ ਦੇ ਸ਼ੱਕ ਤੋਂ ਬਾਅਦ ਨਾਰਵੇ ਦੀ ਨੋਬੇਲ ਇੰਸਟੀਚਿਊਟ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਾਈ ਸੀ।
ਸੰਸਦ ਅਤੇ ਸਰਕਾਰ ਦੇ ਮੈਂਬਰ, ਸਾਬਕਾ ਨੋਬੇਲ ਪੁਰਸਕਾਰ ਜੇਤੂ ਅਤੇ ਕੁਝ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਹੀ ਨੋਬੇਲ ਪੁਰਸਕਾਰ ਲਈ ਕਿਸੇ ਦੇ ਨਾਂ ਦੀ ਸਿਫਾਰਸ਼ ਕਰ ਸਕਦੇ ਹਨ। ਓਸਲੋ ਪੁਲਸ ਦੇ ਇਕ ਪੁਲਸ ਅਧਿਕਾਰੀ ਨੇ ਕਿਹਾ ਕਿ, 'ਮਾਮਲੇ ਨੂੰ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਪੁਲਸ ਕੋਲ ਅਸਲੀ ਦੋਸ਼ੀ ਦੇ ਬਾਰੇ 'ਚ ਜਾਣਕਾਰੀ ਨਹੀਂ ਹੈ।' ਉਨ੍ਹਾਂ ਨੇ ਕਿਹਾ, 'ਅਸੀਂ ਉਸ ਵਿਅਕਤੀ ਦੀ ਅਸਲ 'ਚ ਪਛਾਣ ਨਹੀਂ ਕਰ ਪਾਏ, ਜਿਸ ਨੇ 'ਸ਼ਰੇਆਮ ਫਰਜ਼ੀ' ਨਾਮਜ਼ਦਗੀ ਭੇਜੀ।


Related News