ਦੱਖਣੀ ਕੋਰੀਆ ਨਾਲ ਹੁਣ ਸੁਲ੍ਹਾ-ਸਫਾਈ ਦੀ ਕੋਸ਼ਿਸ਼ ਨਹੀਂ ਕਰੇਗਾ ਉੱਤਰੀ ਕੋਰੀਆ : ਕਿਮ ਜੋਂਗ ਉਨ

Wednesday, Jan 17, 2024 - 10:44 AM (IST)

ਦੱਖਣੀ ਕੋਰੀਆ ਨਾਲ ਹੁਣ ਸੁਲ੍ਹਾ-ਸਫਾਈ ਦੀ ਕੋਸ਼ਿਸ਼ ਨਹੀਂ ਕਰੇਗਾ ਉੱਤਰੀ ਕੋਰੀਆ : ਕਿਮ ਜੋਂਗ ਉਨ

ਸਿਓਲ (ਭਾਸ਼ਾ)- ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਹੁਣ ਦੱਖਣੀ ਕੋਰੀਆ ਨਾਲ ਸੁਲ੍ਹਾ-ਸਫ਼ਾਈ ਦੀ ਕੋਸ਼ਿਸ਼ ਨਹੀਂ ਕਰੇਗਾ ਅਤੇ ਉਨ੍ਹਾਂ ਨੇ ਦੋਵਾਂ ਯੁੱਧਗ੍ਰਸਤ ਦੇਸ਼ਾਂ ਵਿਚਾਲੇ ਸਾਂਝੇ ਰਾਸ਼ਟਰ ਦੇ ਵਿਚਾਰ ਨੂੰ ਖ਼ਤਮ ਕਰਨ ਲਈ ਉੱਤਰੀ ਕੋਰੀਆ ਦੇ ਸੰਵਿਧਾਨ ਨੂੰ ਮੁੜ ਲਿਖੇ ਜਾਣ ਦੀ ਅਪੀਲ ਕੀਤੀ। ਦੋਵੇਂ ਕੋਰੀਆਈ ਦੇਸ਼ਾਂ ਵੱਲੋਂ ਰਾਸ਼ਟਰੀ ਏਕਤਾ ਦੀ ਸਾਂਝੀ ਭਾਵਨਾ ’ਤੇ ਆਧਾਰਿਤ ਏਕਤਾ ਲਈ ਦਹਾਕਿਆਂ ਪੁਰਾਣੀਆਂ ਕੋਸ਼ਿਸ਼ਾਂ ਨੂੰ ਖ਼ਤਮ ਕਰਨ ਲਈ ਇਹ ਇਤਿਹਾਸਕ ਕਦਮ ਇਲਾਕੇ ’ਚ ਵਧਦੇ ਤਣਾਅ ਵਿਚਾਲੇ ਉਠਾਇਆ ਗਿਆ ਹੈ।

ਇਹ ਵੀ ਪੜ੍ਹੋ: ਜਾਪਾਨ 'ਚ ਰਨਵੇ 'ਤੇ ਫਿਰ 2 ਜਹਾਜ਼ਾਂ ਦੀ ਟੱਕਰ, ਇਕ ਜਹਾਜ਼ 'ਚ 289 ਲੋਕ ਸਨ ਸਵਾਰ

ਉੱਤਰੀ ਕੋਰੀਆ ਦੀ ਅਧਿਕਾਰਤ ‘ਕੋਰੀਅਨ ਸੈਂਟਰਲ ਨਿਊਜ਼ ਏਜੰਸੀ’ (ਕੇ. ਸੀ. ਐੱਨ. ਏ.) ਮੁਤਾਬਕ ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਨਾਲ ਸਬੰਧ ਬਣਾਈ ਰੱਖਣ ਨਾਲ ਜੁੜੇ ਅਹਿਮ ਸਰਕਾਰੀ ਸੰਗਠਨਾਂ ਨੂੰ ਵੀ ਖ਼ਤਮ ਕਰ ਦਿੱਤਾ ਹੈ। ਦੱਖਣੀ ਕੋਰੀਆ ਨਾਲ ਗੱਲਬਾਤ ਅਤੇ ਸਹਿਯੋਗ ਨਾਲ ਜੁੜੀਆਂ ਏਜੰਸੀਆਂ ਨੂੰ ਖ਼ਤਮ ਕਰਨ ਦਾ ਫੈਸਲਾ ਸੋਮਵਾਰ ਨੂੰ ਦੇਸ਼ ਦੀ ਸੰਸਦ ਦੀ ਇਕ ਬੈਠਕ ’ਚ ਲਿਆ ਗਿਆ। ਸੁਪਰੀਮ ਪੀਪਲਜ਼ ਅਸੈਂਬਲੀ’ ਨੇ ਇਕ ਬਿਆਨ ’ਚ ਕਿਹਾ ਕਿ ਦੋਵਾਂ ਕੋਰੀਆਈ ਦੇਸ਼ਾਂ ਵਿਚਾਲੇ ਹੁਣ ‘ਗੰਭੀਰ ਟਕਰਾਅ’ ਹੈ ਅਤੇ ਉੱਤਰੀ ਕੋਰੀਆ ਲਈ ਦੱਖਣੀ ਕੋਰੀਆ ਨੂੰ ਕੂਟਨੀਤੀ ’ਚ ਭਾਈਵਾਲ ਮੰਨਣਾ ਵੱਡੀ ਗਲਤੀ ਹੋਵੇਗੀ। ਅਸੈਂਬਲੀ ਨੇ ਕਿਹਾ, ‘ਉੱਤਰੀ ਅਤੇ ਦੱਖਣੀ ਕੋਰੀਆ ਗੱਲਬਾਤ ਅਤੇ ਸਹਿਯੋਗ ਲਈ ਸਥਾਪਿਤ ਕੀਤੀ ਗਈ ਦੇਸ਼ ਦੀ ਪੀਸਫੁੱਲ ਰੀਯੂਨੀਫਿਕੇਸ਼ਨ ਕਮੇਟੀ, ਰਾਸ਼ਟਰੀ ਆਰਥਿਕ ਸਹਿਯੋਗ ਬਿਊਰੋ ਅਤੇ ਅੰਤਰਰਾਸ਼ਟਰੀ ਸੈਰ-ਸਪਾਟਾ ਪ੍ਰਸ਼ਾਸਨ ਨੂੰ ਰੱਦ ਕੀਤਾ ਜਾਂਦਾ ਹੈ। ’’

ਇਹ ਵੀ ਪੜ੍ਹੋ: CM ਮਾਨ ਤੇ DGP ਨੂੰ ਧਮਕੀ ਮਿਲਣ ਦਾ ਮਾਮਲਾ, ਜਾਖੜ ਨੇ US ਤੋਂ ਪੰਨੂ ਖ਼ਿਲਾਫ਼ ਸਖ਼ਤ ਐਕਸ਼ਨ ਦੀ ਕੀਤੀ ਅਪੀਲ

ਕੇ. ਸੀ. ਐੱਨ. ਏ. ਨੇ ਕਿਹਾ ਕਿ ਸੰਸਦ ’ਚ ਦਿੱਤੇ ਇਕ ਭਾਸ਼ਣ ਵਿੱਚ ਕਿਮ ਨੇ ਦੱਖਣੀ ਕੋਰੀਆ ਅਤੇ ਅਮਰੀਕਾ ਦੇ ਸਾਂਝੇ ਫੌਜੀ ਅਭਿਆਸਾਂ, ਅਮਰੀਕਾ ਦੀਆਂ ਰਣਨੀਤਕ ਫੌਜੀ ਜਾਇਦਾਦਾਂ ਦੀ ਤਾਇਨਾਤੀ ਅਤੇ ਜਾਪਾਨ ਦੇ ਨਾਲ ਉਨ੍ਹਾਂ ਦੇ ਤਿਕੋਣੇ ਸੁਰੱਖਿਆ ਸਹਿਯੋਗ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ’ਤੇ ਇਲਾਕੇ ’ਚ ਤਣਾਅ ਵਧਾਉਣ ਦਾ ਦੋਸ਼ ਲਾਇਆ। ਕਿਮ ਨੇ ਕਿਹਾ ਕਿ ਉੱਤਰੀ ਕੋਰੀਆ ਲਈ ਦੱਖਣੀ ਕੋਰੀਆ ਨਾਲ ਸੁਲ੍ਹਾ-ਸਫ਼ਾਈ ਅਤੇ ਪੀਸਫੁੱਲ ਰੀਯੂਨੀਫਿਕੇਸ਼ਨ 'ਤੇ ਗੱਲਬਾਤ ਕਰਨਾ ਅਸੰਭਵ ਹੋ ਗਿਆ ਹੈ। ਉਸ ਨੇ ਸੰਸਦ ਨੂੰ ਦੱਖਣੀ ਕੋਰੀਆ ਨੂੰ ਉੱਤਰੀ ਕੋਰੀਆ ਦਾ ‘ਪ੍ਰਮੁੱਖ ਅਤੇ ਅਟੁੱਟ ਪ੍ਰਮੁੱਖ ਦੁਸ਼ਮਣ’ ਵਜੋਂ ਪਰਿਭਾਸ਼ਿਤ ਕਰਨ ਲਈ ਦੇਸ਼ ਦੇ ਸੰਵਿਧਾਨ ਨੂੰ ਦੁਬਾਰਾ ਲਿਖਣ ਲਈ ਕਿਹਾ। ਕਿਮ ਨੇ ਸਰਹੱਦ ਪਾਰ ਰੇਲਵੇ ਲਾਈਨ ਨੂੰ ਕੱਟਣ ਅਤੇ ਪਿਓਂਗਯਾਂਗ ’ਚ ਉਹ ਯਾਦਗਾਰ ਤੋੜਨ ਲਈ ਕਿਹਾ, ਜੋ ਪੁਨਰ-ਮਿਲਣ ਦੇ ਸਨਮਾਨ ਲਈ ਬਣਾਈ ਗਈ ਹੈ।

ਇਹ ਵੀ ਪੜ੍ਹੋ: UK 'ਚ ਭਾਰਤੀ ਮੂਲ ਦੀ ਡਾਕਟਰ ਨੂੰ ਸਕੂਲੀ ਵਿਦਿਆਰਥਣ ਨੂੰ ਦੇਣਾ ਪਵੇਗਾ 1.41 ਕਰੋੜ ਰੁਪਏ ਹਰਜਾਨਾ, ਜਾਣੋ ਵਜ੍ਹਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News