ਉੱਤਰੀ ਕੋਰੀਆ ਨੇ ਫੌਜੀ ਯੂਨਿਟਾਂ ਨੂੰ ਸੌਂਪੇ 250 ਪਰਮਾਣੂ ਸਮਰੱਥਾ ਵਾਲੇ ਮਿਜ਼ਾਈਲ ਲਾਂਚਰ

Monday, Aug 05, 2024 - 01:20 PM (IST)

ਉੱਤਰੀ ਕੋਰੀਆ ਨੇ ਫੌਜੀ ਯੂਨਿਟਾਂ ਨੂੰ ਸੌਂਪੇ 250 ਪਰਮਾਣੂ ਸਮਰੱਥਾ ਵਾਲੇ ਮਿਜ਼ਾਈਲ ਲਾਂਚਰ

ਸਿਓਲ (ਏਜੰਸੀ): ਉੱਤਰੀ ਕੋਰੀਆ ਨੇ ਇਕ ਸਮਾਰੋਹ ਵਿਚ 250 ਪਰਮਾਣੂ ਸਮਰਥਾ ਵਾਲੇ ਮਿਜ਼ਾਈਲ ਲਾਂਚਰ ਫਰੰਟ ਲਾਈਨ ਮਿਲਟਰੀ ਯੂਨਿਟਾਂ ਨੂੰ ਸੌਂਪੇ। ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਸੰਭਾਵੀ ਅਮਰੀਕੀ ਖਤਰਿਆਂ ਦਾ ਮੁਕਾਬਲਾ ਕਰਨ ਲਈ ਆਪਣੀ ਫੌਜ ਦੇ ਪ੍ਰਮਾਣੂ ਪ੍ਰੋਗਰਾਮ ਦੇ ਨਿਰੰਤਰ ਵਿਸਤਾਰ ਦੀ ਮੰਗ ਕੀਤੀ ਹੈ। ਉੱਤਰੀ ਕੋਰੀਆ ਦੀ ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਕਿਹਾ ਕਿ ਇਹ ਮਿਜ਼ਾਈਲ ਲਾਂਚਰ "ਰਣਨੀਤਕ ਤੌਰ 'ਤੇ ਮਹੱਤਵਪੂਰਨ" ਬੈਲਿਸਟਿਕ ਮਿਜ਼ਾਈਲਾਂ ਨੂੰ ਦਾਗਣ ਲਈ ਦੇਸ਼ ਦੀਆਂ ਹਥਿਆਰ ਫੈਕਟਰੀਆਂ ਵਿੱਚ ਬਣਾਏ ਗਏ ਹਨ। 

PunjabKesari

ਕਿਮ ਨੇ ਐਤਵਾਰ ਨੂੰ ਪਿਓਂਗਯਾਂਗ ਵਿੱਚ ਇੱਕ ਪ੍ਰੋਗਰਾਮ ਵਿੱਚ ਕਿਹਾ ਕਿ ਨਵੇਂ ਮਿਜ਼ਾਈਲ ਲਾਂਚਰ ਉਨ੍ਹਾਂ ਦੀ ਫਰੰਟਲਾਈਨ ਯੂਨਿਟ ਨੂੰ ਦੱਖਣੀ ਕੋਰੀਆ ਵਿਰੁੱਧ "ਜ਼ਬਰਦਸਤ" ਰੋਕਥਾਮ ਸਮਰੱਥਾ ਪ੍ਰਦਾਨ ਕਰਨਗੇ ਅਤੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਪ੍ਰਮਾਣੂ ਹਥਿਆਰਾਂ ਦੇ ਸੰਚਾਲਨ ਨੂੰ ਵਧੇਰੇ ਵਿਹਾਰਕ ਅਤੇ ਕੁਸ਼ਲ ਬਣਾਉਣਗੇ। ਸਰਕਾਰੀ ਮੀਡੀਆ ਵਿੱਚ ਤਸਵੀਰਾਂ ਵਿੱਚ ਇੱਕ ਮੁੱਖ ਸੜਕ 'ਤੇ ਸੈਨਾ ਦੇ ਹਰੇ ਰੰਗ ਦੇ ਲਾਂਚਰ ਟਰੱਕਾਂ ਦੀਆਂ ਕਤਾਰਾਂ ਦਿਖਾਈਆਂ ਗਈਆਂ। ਇਨ੍ਹਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਪ੍ਰੋਗਰਾਮ 'ਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਇਸ 'ਚ ਸ਼ਾਨਦਾਰ ਆਤਿਸ਼ਬਾਜ਼ੀ ਵੀ ਕੀਤੀ ਗਈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਜੰਗ ਵਿਚਕਾਰ ਨੇਤਨਯਾਹੂ ਦਾ ਵੱਡਾ ਬਿਆਨ, ਬੋਲੇ-ਈਰਾਨ ਨਾਲ ਕਈ ਮੋਰਚਿਆਂ 'ਤੇ ਲੜ ਰਿਹੈ ਜੰਗ 

ਮਾਹਰਾਂ ਦਾ ਕਹਿਣਾ ਹੈ ਕਿ ਹਥਿਆਰਾਂ ਦੇ ਪ੍ਰੀਖਣ ਰਾਹੀਂ ਕਿਮ ਦੀਆਂ ਵਧੀਆਂ ਧਮਕੀਆਂ ਅਤੇ ਸ਼ਕਤੀ ਪ੍ਰਦਰਸ਼ਨ ਨੂੰ ਵਿਆਪਕ ਤੌਰ 'ਤੇ ਉੱਤਰੀ ਕੋਰੀਆ ਨੂੰ ਪ੍ਰਮਾਣੂ ਹਥਿਆਰਾਂ ਵਾਲੇ ਦੇਸ਼ ਵਜੋਂ ਮਾਨਤਾ ਦੇਣ ਅਤੇ ਉਸ 'ਤੇ ਲਗਾਈਆਂ ਗਈਆਂ ਪਾਬੰਦੀਆਂ ਹਟਾਉਣ ਲਈ ਦਬਾਅ ਬਣਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾਂਦਾ ਹੈ। ਉੱਤਰੀ ਕੋਰੀਆ ਅਜਿਹੇ ਸਮੇਂ ਵਿੱਚ ਤਣਾਅ ਵਧਾਉਣ ਦੀ ਕੋਸ਼ਿਸ਼ ਵੀ ਕਰ ਸਕਦਾ ਹੈ ਜਦੋਂ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News